Thursday, April 30, 2026

ਪੰਜਾਬ ਦੇ ਸਾਇੰਸ, ਟੈਕਨੋਲੋਜੀ ਅਤੇ ਵਾਤਾਵਰਣ ਵਿਭਾਗ ਵਲੋਂ ਆਈ.ਆਈ.ਟੀ ਰੋਪੜ ਨਾਲ ਸਮਝੌਤਾ ਸਹੀਬੱਧ

ਮਿਸ਼ਨ ਇਨੋਵੇਟ ਪੰਜਾਬ ਅਤੇ ਮਿਸ਼ਨ ਤੰਦਰੁਸਤ ਪੰਜਾਬ ਨੂੰ ਮਿਲੇਗਾ ਹੋਰ ਹੁਲਾਰਾ
ਚੰਡੀਗੜ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਸੂਬੇ ਵਿਚ ਰਿਸਰਚ ਅਤੇ ਇਨੋਵੇਸ਼ਨ ਨੂੰ ਉਤਸਾਹਤ ਕਰਨ ਦੇ ਮੱਦੇਨਜ਼ਰ ਸਾਇੰਸ, ਤਕਨਾਲੋਜੀ ਅਤੇ ਵਾਤਾਵਰਣ Tandrusat Punjabਵਿਭਾਗ, ਪੰਜਾਬ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਰੋਪੜ ਨੇ ਮੰਗਲਵਾਰ ਨੂੰ ਸਮਝੌਤਾ ਸਹੀਬੱਧ (ਐਮ.ਓ.ਯੂ) ਕੀਤਾ।ਇਸ ਸਮਝੌਤੇ ‘ਤੇ ਸਾਇੰਸ, ਟੈਕਨਾਲੋਜੀ ਅਤੇ ਵਾਤਾਵਰਣ ਦੇ ਪ੍ਰਮੁੱਖ ਸਕੱਤਰ ਸ੍ਰੀ ਆਰ.ਕੇ. ਵਰਮਾ ਅਤੇ ਆਈ.ਆਈ.ਟੀ. ਰੋਪੜ ਦੇ ਡਾਇਰੈਕਟਰ ਪ੍ਰੋ: ਸਰਿਤ ਕੇ. ਦਾਸ ਨੇ ਹਸਤਾਖਰ ਕੀਤੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਆਈ.ਆਈ.ਟੀ ਰੋਪੜ ਕੈਂਪਸ ਵਿਖੇ ਸਹੀਬੱਧ ਕੀਤੇ ਇਸ ਸਮਝੌਤੇ ਦਾ ਮੁੱਢਲਾ ਉਦੇਸ਼ ਰਿਸਰਚ ਅਤੇ ਇਨੋਵੇਸ਼ਨ ਨੂੰ ਸਾਂਝੇ ਯਤਨਾਂ ਨਾਲ ਉਤਸ਼ਾਹਿਤ ਕਰਨਾ ਹੈ ਤਾਂ ਜੋ ਆਰਥਿਕ ਵਿਕਾਸ ਨੂੰ ਉਤਸਾਹਤ ਕਰਨ ਦੇ ਨਾਲ ਨਾਲ ਵਧੀਆ ਨੌਕਰੀਆਂ ਪੈਦਾ ਕੀਤੀਆ ਜਾ ਸਕਣ।
            ਖੋਜ ਵਿੱਚ ਸਹਿਯੋਗ ਦੇ ਹੋਰ ਮੁੱਖ ਖੇਤਰਾਂ ਵਿਚ ਮਿਸ਼ਨ ਇਨੋਵੇਟ ਅਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਫ ਹਵਾ, ਸਾਫ ਪਾਣੀ, ਕੂੜਾ ਪ੍ਰਬੰਧਨ, ਸਾਫ ਮਿੱਟੀ, ਹਰਿਆ-ਭਰਿਆ ਪੰਜਾਬ, ਭੋਜਨ ਸੁਰੱਖਿਆ, ਰੋਡ ਸੇਫਟੀ, ਖੇਡੋ ਪੰਜਾਬ, ਪੋਸ਼ਣ ਅਤੇ ਪਰਿਵੈਂਟਿਵ ਹੈਲਥ ਸ਼ਾਮਲ ਹਨ।
             ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬੇ ਨੂੰ ਰਿਸਰਚ ਅਤੇ ਇਨੋਵੇਸ਼ਨ ਕੇਂਦਰ ਬਣਾਉਣ ਸਬੰਧੀ ਸੂਬਾ ਸਰਕਾਰ ਦੀ ਤਰਜੀਹ ਅਤੇ ਰਿਸਰਚ ਤੇ ਇਨੋਵੇਸ਼ਨ ਦੇ ਖੇਤਰ ਵਿਚ ਆਈ.ਆਈ.ਟੀ ਰੋਪੜ ਦੀ ਸਮਰੱਥਾ ਨੂੰ ਦੇਖਦੇ ਹੋਏ, ਆਪਸੀ ਹਿੱਤਾਂ ਦੇ ਖੇਤਰ ਵਿੱਚ ਸਾਂਝੇ ਯਤਨ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਵਿਚ ਵਾਤਾਵਰਨ ਅਤੇ ਪਾਣੀ ਦੀ ਗੁਣਵੱਤਾ ਵਿਚ ਸੁਧਾਰ, ਪਾਣੀ ਦੀ ਗੁਣਵੱਤਾ ਸੰਬੰਧੀ ਅੰਕੜਿਆਂ ਦਾ ਵਿਸਲੇਸ਼ਣ ਅਤੇ ਵਿਆਖਿਆ ਅਤੇ ਧਰਤੀ ਹੇਠਲੇ ਪਾਣੀ ਦੀ ਪੂਰਤੀ ਲਈ ਵਿਧੀਆਂ ਅਤੇ ਸਾਧਨਾਂ ਦੇ ਨਾਲ ਨਾਲ ਨਵੀਆਂ ਤਕਨੀਕਾਂ ਸਬੰਧੀ ਨਵੀਨਤਮ ਖੋਜਾਂ ਲਈ ਸੂਬੇ ਦੇ ਵਿਸ਼ੇਸ਼ ਪ੍ਰੋਗਰਾਮਾਂ ਲਈ ਸਾਂਝੇ ੳਪਰਾਲੇ ਕਰਨਾ ਹੈ।ਇਸੇ ਤਰਾਂ ਇਹ ਸਾਂਝੇ ਉਪਰਾਲੇ ਉਤਪਾਦਨ ਖੇਤਰ ਨੂੰ ਤਕਨੀਕੀ ਸਹਿਯੋਗ ਦੇਣ ਲਈ ਵੀ ਅਤੇ ਉਦਯੋਗ 4.0 ਨੂੰ ਲੋੜੀਂਦਾ ਸਰਮਾਇਆ ਪ੍ਰਦਾਨ ਕਰਾਉਣ ਵਿੱਚ ਸਹਾਈ ਹੋਣਗੇ।ਇਸ ਦੇ ਨਾਲ ਹੀ ਜ਼ੀਰੋ ਲਿਕੁਇਡ ਡਿਸਚਾਰਜ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਵਾਧੂ ਪਾਣੀ ਨੂੰ ਨਵਿਆਉਣ ਅਤੇ ਮੁੜ-ਵਰਤਣ ਲਈ ਢੁੱਕਵਾਂ ਮਾਹੌਲ ਪੈਦਾ ਕਰਨ ’ਚ ਮਦਦਗ਼ਾਰ ਸਾਬਤ ਹੋਣਗੇ।ਇਸ ਤੋਂ ਇਲਾਵਾ ਇਹ ਉਪਰਾਲੇ ਸੂਬੇ ਵਿੱਚ ਸਾਜਗਾਰ ਮਾਹੌਲ ਨੂੰ ਪ੍ਰਫੁੱਲਿਤ ਕਰਨ ਲਈ ਮੈਂਟਰਸ਼ਿਪ, ਸਲਾਹ ਅਤੇ ਨਵੀਂ ਤਕਨਾਲੋਜੀ ਦੀ ਆਮਦ ਲਈ ਸਹਾਈ ਹੋਣਗੇ।
        ਇਸ ਮੌਕੇ ਹੋਰਨਾਂ ਤੋਂ ਬਿਨਾਂ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਤਕਨਾਲੋਜੀ ਦੇ ਕਾਰਜਕਾਰੀ ਡਾਇਰੈਕਟਰ ਡਾ. ਜਤਿੰਦਰ ਕੌਰ ਅਰੋੜਾ, ਆਈ,ਆਈ,ਟੀ ਰੋਪੜ ਦੇ ਡੀਨ ਪ੍ਰੋ. ਹਰਪ੍ਰੀਤ ਸਿੰਘ, ਪ੍ਰੋ. ਦੀਪਕ ਕਸ਼ਯਪ ਅਤੇ ਡੀਨ ਰਿਸਰਚ, ਆਈ.ਆਈ.ਟੀ ਰੋਪੜ ਪ੍ਰੋ. ਜਾਵੇਦ ਅਗਰੇਵਾਲਾ ਸ਼ਾਮਲ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply