Wednesday, April 8, 2026

ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਅਧਿਆਪਕ ਦਿਵਸ ਮੌਕੇ ਸੈਮੀਨਾਰ

ਵਿਦਿਆਰਥੀਆਂ ਨੂੰ ਪੈਰਾ-ਲੀਗਲ ਵਲੰਟੀਅਰ ਵਜੋਂ ਕੰਮ ਕਰਨ ਲਈ ਕੀਤਾ ਉਤਸ਼ਾਹਿਤ
ਚੰਡੀਗੜ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਅਧਿਆਪਕ ਦਿਵਸ ਮੌਕੇ ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ  ਵੱਲੋਂ ਆਰਮੀ ਇੰਸਟੀਟਿਊਟ ਆਫ ਲਾਅ Legal1ਮੋਹਾਲੀ ਵਿਖੇ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ ਦੇ ਵਧੀਕ ਮੈਂਬਰ ਸਕੱਤਰ ਡਾ. ਮਨਦੀਪ ਮਿੱਤਲ ਨੇ 250 ਵਿਦਿਆਰਥੀਆਂ ਆਪਣਾ ਨਿਸ਼ਾਨਾ ਮਿਥ ਕੇ ਨਿਰੰਤਰ ਕੰਮ ਕਰਨ ਲਈ ਪੇ੍ਰਰਿਆ।
             ਉਨਾਂ ਨੇ ਵਕਾਲਤ ਦੇ ਵਿਦਿਆਰਥੀਆਂ ਨੂੰ ਕਾਨੰਨੀ ਸੇਵਾਵਾਂ ਅਥਾਰਟੀ ਦੇ ਵੱਖ-ਵੱਖ ਪੱਖਾਂ ਤੋਂ ਜਾਣੂ ਕਰਵਾਇਆ ਤੇ ਉਨਾਂ ਨੂੰ ਪੈਰਾ-ਲੀਗਲ ਵਲੰਟੀਅਰ ਵਜੋਂ ਕੰਮ ਕਰਕੇ ਪੰਜਾਬ ਰਾਜ ਕਾਨੰਨੀ ਸੇਵਾਵਾਂ ਅਥਾਰਟੀ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਲੋਕਾਂ ਨੂੰ ਇਸ ਅਥਾਰਟੀ ਦੀ ਹੋਂਦ ਸਬੰਧੀ ਜਾਗਰੂਕ ਕਰਨ ਲਈ ਉਤਸ਼ਾਹਿਤ ਕੀਤਾ । ਪੈਰਾ-ਲੀਗਲ ਵਲੰਟੀਅਰ (ਪੀ.ਐਲ.ਵੀ) ਆਮ ਲੋਕਾਂ ਅਤੇ ਕਾਨੰਨੀ ਸੇਵਾਵਾਂ ਸੰਸਥਾਵਾਂ ਵਿਚਕਾਰਲੇ ਖੱਪੇ ਨੂੰ ਭਰਨ ਲਈ ਇੱਕ ਵਿਚੋਲੇ ਦਾ ਕੰਮ ਕਰਦੇ ਹਨ ਤਾਂ ਜੋ ਨਿਆਂ ਪ੍ਰਾਪਤ ਕਰਨ ਲਈ ਲੋਕਾਂ ਨੂੰ ਕਿਸੇ ਕਿਸਮ ਦੀ ਰੁਕਾਵਟ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਸਿੱਧੇ ਅਰਥਾਂ ਵਿੱਚ ਇਸ ਪ੍ਰਕਿਰਿਆ ਦਾ ਮੰਤਵ ਲੋਕਾਂ ਨੂੰ ਅਜਿਹੀਆਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਤੱਕ ਪਹੁੰਚ ਕਰਨ ਦੀ ਥਾਂ ਇਹਨਾਂ ਕਾਨੂੰਨੀ ਸੇਵਾਵਾਂ ਸੰਸਥਾਵਾਂ ਨੂੰ ਆਮ ਲੋਕਾਂ ਦੇ ਘਰ ਤੱਕ ਪਹੰੁਚਾਉਣਾ ਹੈ।
              ਇਸ ਸੈਮੀਨਾਰ ਦੌਰਾਨ ਡਾ. ਮਿੱਤਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਕਾਨੰੂਨੀ ਸੇਵਾਵਾਂ ਅਥਾਰਟੀ  ਵੱਲੋਂ ਸਮਾਜ ਦੇ ਕਮਜ਼ੋਰ ਤੇ ਸੀਮਾਂਤ ਵਰਗਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਹੇਠ ਲਿਖੀਆਂ ਸ਼ੇ੍ਰਣੀਆਂ ਵਿੱਚ ਸ਼ਾਮਲ ਕੋਈ ਵੀ ਵਿਅੱਕਤੀ ਮੁਫ਼ਤ ਕਾਨੰਨੀ ਸਹਾਇਤਾ ਲੈ ਸਕਦਾ ਹੈ:
             ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲੇ ਨਾਲ ਸਬੰਧਤ ਵਿਅਕਤੀ ਮਨੁੱਖੀ ਤਸਕਰੀ ਜਾਂ ਭਿਖਾਰੀਆਂ ਦੀ ਤਸਕਰੀ ਦਾ ਪੀੜਤ ਵਿਅੱਕਤੀ ਮਹਿਲਾ ਜਾਂ ਬੱਚਾ ਕੁਸ਼ਟ, ਅੰਨੇਪਣ, ਚੱਲਣ-ਫਿਰਨ ਵਿੱਚ ਅਸਮਰੱਥ, ਸੁਣਨ ਵਿੱਚ ਅਸਮਰੱਥ, ਮਾਨਸਿਕ ਰੋਗੀ ਆਦਿ ਤੋਂ ਗ੍ਰਸਤ ਵਿਅਕਤੀ ਵਿਆਪਕ ਤਬਾਹੀ, ਨੈਤਿਕ ਹਿੰਸਾ, ਜਾਤੀ ਅਧਾਰਤ ਵਧੀਕੀਆਂ, ਹੜ, ਸੋਕਾ, ਭੂਚਾਲ ਅਤੇ ਉਦਯੋਗਿਕ ਤਬਾਹੀ ਦੇ ਪੀੜਤ ਵਿਅਕਤੀ ਉਦਯੋਗਾਂ ’ਚ ਕੰਮ ਕਰਨ ਵਾਲੀ ਮਹਿਲਾ ਕਰਮੀ।
          ਮੁਕੱਦਮੇ ਅਧੀਨ ਹਵਾਲਾਤੀ ਜਿਨਾਂ ਵਿੱਚ ਜੁਵਨਾਇਲ ਜਾਂ ਦਿਮਾਗ ਦੇ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਵਿੱਚ ਦਾਖ਼ਲ ਮਨੋਰੋਗੀ 3 ਲੱਖ ਤੋਂ ਘੱਟ ਦੀ ਸਾਲਾਨਾ ਆਮਦਨ ਵਾਲਾ ਵਿਅਕਤੀ ਇਸ ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਅਲਟਰਨੇਟ ਡਿਸਪਿਊਟ ਰੈਜ਼ੋਲੂਸ਼ਨ ਪ੍ਰਣਾਲੀ ਦੀ ਵਰਤੋਂ ਅਤੇ ਫਾਇਦਿਆਂ ਤੋਂ ਜਾਣੂ  ਕਰਵਾਉਣ ਲਈ ਇਕ ਲਘੂ ਫਿਲਮ ‘ਰਾਜ਼ੀਨਾਮਾ’ ਵੀ ਪ੍ਰਦਰਸ਼ਿਤ ਕੀਤੀ ਗਈ।
             ਵਿਦਿਆਰਥੀਆਂ ਨੂੰ ਵੱਖ-ਵੱਖ ਐਨ.ਏ.ਐਲ.ਐਸ.ਏ ਸਕੀਮਾਂ ਜਿਵੇਂ ਐਨ.ਏ.ਐਲ.ਐਸ.ਏ ( ਕਾਨੂੰਨੀ ਸੇਵਾਵਾਂ ਅਥਾਰਟੀ ਰਾਹੀਂ ਆਫਤਾਂ ਦੇ ਪੀੜਤਾਂ ਨੂੰ ਕਨੂੰਨੀ ਸੇਵਾਵਾਂ) ਸਕੀਮ, ਐਨ.ਏ.ਐਲ.ਐਸ.ਏ (ਐਸਿਡ ਅਟੈਕ ਦੇ ਪੀੜਤਾਂ ਲਈ ਕਾਨੂੰਨੀ ਸੇਵਾਵਾਂ) ਸਕੀਮ 2016 ਆਦਿ ਬਾਰੇ ਜਾਣੂ ਕਰਵਾਇਆ।
           ਇਸ ਮੌਕੇ ਵਿਦਿਆਰਥੀਆਂ ਨੂੰ “ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ 24 ਘੰਟੇ ਉਪਲਬਧ ਟੋਲ ਫ੍ਰੀ  ਹੈਲਪਲਾਈਨ ਨੰਬਰ 1968” ਸਬੰਧੀ ਜਾਣਕਾਰੀ ਦਿੱਤੀ ਗਈ।
          ਸੈਮੀਨਾਰ ਦੌਰਾਨ ਆਪਸੀ ਵਿਚਾਰ-ਵਟਾਂਦਰੇ ਦਾ ਸਿਲਸਿਲਾ ਵੀ ਹੋਇਆ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ ਗਏ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …

Leave a Reply