ਅੰਮ੍ਰਿਤਸਰ, 6 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ ਸ਼ਹਿਰ ’ਚ ਬਣੇ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜ਼ਮੈਂਟ (ਆਈ.ਆਈ.ਐਮ) ਅੰਮ੍ਰਿਤਸਰ ਦਾ ਨਾਮ ਦੇਸ਼ ਦੇ ਉਘੇ ਨੇਤਾ ਸਵ: ਅਰੁਣ ਜੇਤਲੀ ਦੇ ਨਾਂਅ ’ਤੇ ਰੱਖਣ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿੱਤ ਤੇ ਰੱਖਿਆ ਮੰਤਰੀ ਰਹੇ ਅਰੁਣ ਜੇਤਲੀ ਜੋ ਕਿ ਲੰਮੀ ਬਿਮਾਰੀ ਤੋਂ ਬਾਅਦ ਬੀਤੀ 24 ਅਗਸਤ ਨੂੰ ਦਿੱਲੀ ਵਿਖੇ ਸਵਾਸ ਤਿਆਗ ਗਏ ਸਨ, ਦੇਸ਼ ਦੇ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਸਨ ।
2014 ’ਚ ਸਵ: ਜੇਤਲੀ ਨੇ ਅੰਮ੍ਰਿਤਸਰ ਸੀਟ ’ਤੋਂ ਚੋਣ ਲੜੀ ਸੀ, ਦਾ ਪੰਜਾਬ ਖਾਸਕਰ ਉਨਾਂ ਦੇ ਨਾਨਕੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਬਹੁਤ ਹੀ ਗਹਿਰਾ ਲਗਾਅ ਸੀ।ਉਨ੍ਹਾਂ ਆਈ.ਆਈ.ਐਮ ਅੰਮ੍ਰਿਤਸਰ ਸਮੇਤ ਕਈ ਵਿਕਾਸ ਪ੍ਰੋਜੈਕਟ ਲਿਆਂਦੇ ਸਨ।ਉਨਾਂ ਕਿਹਾ ਕਿ ਆਈ.ਆਈ.ਐਮ ਅੰਮਿ੍ਰਤਸਰ ਦਾ ਨਾਂਅ ਅਰੁਣ ਜੇਤਲੀ ਦੇ ਨਾਮ ’ਤੇ ਰੱਖਣਾ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਜ਼ਲੀ ਹੋਵੇਗੀ।ਛੀਨਾ ਨੇ ਸ਼ਹਿਰ ਦੀ ਇਕ ਨਾਮਵਰ ਸੜਕ ਦਾ ਨਾਂਅ ਵੀ ਜੇਤਲੀ ਦੇ ਨਾਮ ’ਤੇ ਰੱਖਣ ਦੀ ਮੰਗ ਕੀਤੀ।
ਛੀਨਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਨੁੱਖੀ ਵਿਕਾਸ ਵਿਭਾਗ ਦੇ ਰਮੇਸ਼ ਪੋਖਰੀਅਲ ਨਿਸ਼ਾਂਕ ਨੂੰ ਪੱਤਰ ਭੇਜ ਕੇ ਉਕਤ ਅਪੀਲ ਕੀਤੀ ਗਈ ਹੈ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media