ਕਰੋੜਪਤੀ ਬਣਿਆ ਬੱਚਆਂ ਦੇ ਭਵਿੱਖ ‘ਤੇ ਖਰਚ ਕਰੇਗਾ ਪੈਸਾ
ਚੰਡੀਗੜ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ।ਇਹ ਕਹਾਵਤ ਜ਼ੀਰਕਪੁਰ ਵਾਸੀ ਹਰਭਗਵਾਨ ‘ਤੇ 16 ਆਨੇ
ਸੱਚ ਢੁੱਕਦੀ ਹੈ।ਰਾਖੀ ਬੰਪਰ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਜਦੋਂ ਜ਼ੀਰਕਪੁਰ ਵਾਸੀ ਹਰਭਗਵਾਨ ਗਿਰ ਨੂੰ ਮਿਲੀ ਤਾਂ ਉਸ ਨੂੰ ਯਕੀਨ ਹੀ ਨਾ ਆਇਆ।ਆਖਰ ਜਦੋਂ ਪੰਜਾਬ ਰਾਜ ਲਾਟਰੀ ਵਿਭਾਗ ਦੇ ਨਤੀਜੇ ਨਾਲ ਉਸ ਨੇ ਟਿਕਟ ਦੇ ਨੰਬਰਾਂ ਨੂੰ ਮਿਲਾਇਆ ਤਾਂ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਨਾ ਰਿਹਾ।ਹਰਭਗਵਾਨ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ।
ਚੰਡੀਗੜ ਵਿਖੇ ਪੰਜਾਬ ਲਾਟਰੀ ਵਿਭਾਗ ਦੇ ਦਫਤਰ ਵਿਚ ਟਿਕਟ ਜਮਾਂ ਕਰਾਉਣ ਆਏ ਹਰਭਗਵਾਨ ਨੇ ਦੱਸਿਆ ਕਿ ਉਹ ਕੇਂਦਰੀ ਵਿਦਿਆਲਿਆ, ਚੰਡੀਗੜ ਏਅਰਫੋਰਸ ਸਟੇਸ਼ਨ ਵਿਖੇ ਲੈਬ ਅਟੈਂਡੈਂਟ ਦੀ ਨੌਕਰੀ ਕਰ ਰਿਹਾ ਹੈ।ਬਚਪਨ ਵਿਚ ਉਸ ਦੀ ਖੱਬੀ ਬਾਂਹ ਕੱਟੀ ਗਈ ਸੀ।ਅਜਕਲ ਉਹ ਜ਼ੀਰਕਪੁਰ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ।ਉਸ ਦਾ ਪਹਿਲਾ ਇਨਾਮ ਨਿਕਲਣ ਦੀ ਖਬਰ ਉਸ ਨੂੰ ਜ਼ੀਰਕਪੁਰ ਦੇ ਉਸ ਲਾਟਰੀ ਏਜੰਟ ਨੇ ਦਿੱਤੀ ਜਿਥੋਂ ਉਸ ਨੇ ਟਿਕਟ ਖਰੀਦੀ ਸੀ।
ਮੂਲ ਰੂਪ ਵਿਚ ਪਟਿਆਲਾ ਜ਼ਿਲੇ ਦੇ ਪਿੰਡ ਬਹਾਦਰਪੁਰ ਫਕੀਰਾਂ ਦੇ ਰਹਿਣ ਵਾਲੇ ਹਰਭਗਵਾਨ ਦੇ ਦੋ ਬੇਟੀਆਂ ਅਤੇ ਇਕ ਬੇਟਾ ਹਨ।ਉਸ ਦੀ ਇਕ ਬੇਟੀ ਦੀ ਸ਼ਾਦੀ ਹੋ ਚੁੱਕੀ ਹੈ ਜਦਕਿ ਦੂਜੀ ਬੇਟੀ ਅਤੇ ਬੇਟਾ ਬਾਰਵੀਂ ਕਲਾਸ ਵਿਚ ਪੜਦੇ ਹਨ।
ਭਵਿੱਖ ਦੀਆਂ ਯੋਜਵਾਨਾਂ ਸਬੰਧੀ ਉਨਾਂ ਦੱਸਿਆ ਕਿ ਜਿੱਤੀ ਗਈ ਰਕਮ ਨਾਲ ਸਭ ਤੋਂ ਪਹਿਲਾਂ ਉਹ ਟ੍ਰਾਈ ਸਿਟੀ ਵਿੱਚ ਆਪਣਾ ਘਰ ਖਰੀਦਣਗੇ ਅਤੇ ਬਾਕੀ ਪੈਸੇ ਬੱਚਿਆਂ ਦੀ ਪੜਾਈ `ਤੇ ਖਰਚ ਕਰਨਗੇ ਤਾਂ ਜੋ ਬੱਚੇ ਆਪਣਾ ਭਵਿੱਖ ਸੰਵਾਰ ਸਕਣ।ਹਰਭਗਵਾਨ ਨੇ ਪੰਜਾਬ ਲਾਟਰੀ ਦੇ ਪਾਰਦਰਸ਼ੀ ਨਤੀਜਿਆਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਵੱਖ-ਵੱਖ ਮੌਕਿਆਂ ‘ਤੇ ਕੱਢੇ ਜਾਂਦੇ ਬੰਪਰਾਂ ਰਾਹੀਂ ਆਮ ਲੋਕਾਂ ਨੂੰ ਕਰੋੜਾਂ ਰੁਪਏ ਜਿੱਤਣ ਦਾ ਮੌਕਾ ਮਿਲਦਾ ਹੈ ਅਤੇ ਇਸ ਰਕਮ ਰਾਹੀਂ ਲੋਕ ਆਪਣੇ ਸੁਪਨਿਆਂ ਨੂੰ ਪੂਰਾ ਕਰ ਪਾਉਂਦੇ ਹਨ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media