Saturday, April 18, 2026

ਦਲਿਤ ਮਹਿਲਾ ਨੂੰ ਐਸ.ਸੀ ਕਮਿਸ਼ਨ ਨੇ ਦੁਆਈ ਝੂਠੀਆਂ ਸ਼ਿਕਾਇਤਾਂ ਤੋਂ ਨਿਜ਼ਾਤ

ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਬਾਅਦ ਮਾਮਲਾ ਦਰਜ਼
ਚੰਡੀਗੜ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜ਼ਿਲੇ ਦੀ ਵਸਨੀਕ ਇਕ ਦਲਿਤ ਵਿਧਵਾ ਮਹਿਲਾ  ਨੂੰ ਪੰਜਾਬ ਰਾਜ Tejinder Kaur SC commissionਅਨੂਸੂਚਿਤ ਜਾਤੀ ਕਮਿਸ਼ਨ ਦੇ ਦਖਲ ਤੋਂ ਬਾਅਦ ਝੂਠੀਆਂ ਸਿਕਾਇਤਾਂ ਤੋਂ ਨਿਜ਼ਾਤ ਮਿਲ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੂਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਪਰਸਨ ਸ਼੍ਰੀਮਤੀ ਤੇਜਿੰਦਰ ਕੋਰ ਨੇ ਦੱਸਿਆ ਕਿ ਅੰਜੂ ਲੂਥਰਾ ਪਤਨੀ ਸਵਰਗੀ ਕ੍ਰਿ੍ਰਸ਼ਨ ਗੋਪਾਲ ਵਾਸੀ ਫਗਵਾੜਾ ਨੇ ਲ਼ਿਖਤੀ ਸ਼ਿਕਾਇਤ ਪੰਜਾਬ ਰਾਜ ਅਨੂਸੂਚਿਤ ਜਾਤੀ ਕਮਿਸ਼ਨ ਕੋਲ ਕੀਤੀ ਸੀ ਕਿ ਸਤਨਾਮਪੁਰਾ (ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਲੋਂ ਉਸ ਖ਼ਿਲਾਫ਼ ਝੁਠੀਆਂ ਸ਼ਿਕਾਇਤਾਂ ਦੇ ਕੇ ਉਸ ਦੇ ਮਾਣ ਸਨਮਾਨ ਨੂੰ ਸੱਟ ਮਾਰਨ ਦੇ ਨਾਲ ਨਾਲ ਖੱਜਲ਼ ਖੂਆਰ ਕੀਤਾ ਜਾ ਰਿਹਾ ਹੈ।ਇਹ ਸਾਰੀਆਂ ਸਿਕਾਇਤਾਂ ਪੁਲਿਸ ਜਾਂਚ ਵਿੱਚ ਝੂਠੀਆ ਪਾਈਆਂ ਗਈਆਂ ਅਤੇ ਜ਼ਿਲਾ ਅਟਾਰਨੀ ਨੇ ਇਸ ਮਾਮਲੇ ਵਿੱਚ ਝੂਠੀਆਂ ਸਿਕਾਇਤਾਂ ਕਰਨ ਵਾਲਿਆਂ ਵਿਰੁਧ ਐਸ.ਸੀ ਐਕਟ ਅਧੀਨ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ ਸੀ, ਪ੍ਰੰਤੂ ਦੋ ਸਾਲ ਬੀਤ ਜਾਣ `ਤੇ ਵੀ ਕਪੂਰਥਲਾ ਪੁਲਿਸ ਵਲੋਂ ਮਾਮਲਾ ਦਰਜ਼ ਨਹੀਂ ਕੀਤਾ ਗਿਆ।
             ਉਨਾਂ ਦੱਸਿਆ ਕਿ ਸਿਕਾਇਤਕਰਤਾ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਐਸ.ਸੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦੀਵਾਲੀ ਨੂੰ ਇਸ ਮਾਮਲੇ ਦੀ ਪੜਤਾਲ ਸੌਂਪੀ ਗਈ ਜਿਸ ਤੋਂ ਬਾਅਦ ਇਸ ਮਾਮਲੇ ਵਿੱਚ ਤਿੰਨ ਐਸ.ਪੀ ਰੈਂਕ ਦੇ ਅਧਿਕਾਰੀਆਂ ਦੀ ਸਿੱਟ ਬਣਾਵਾ ਕੇ ਜਾਂਚ ਮੁਕੰਮਲ ਕਰਵਾਈ ਗਈ।ਜਾਂਚ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਅੰਜੂ ਲੂਥਰਾ ਦੀ ਸਿਕਾਇਤ ਦਰੁਸਤ ਹੈ।ਜਿਸ `ਤੇ ਕਮਿਸ਼ਨ ਨੇ ਸਬੰਧਤ ਵਿਅਕਤੀਆਂ ਖ਼ਿਲਾਫ਼ ਐਸ.ਸੀ ਐਕਟ ਅਧੀਨ ਮਾਮਲਾ ਦਰਜ ਕਰਨ ਦੇ ਹੁਕਮ ਜ਼ਿਲਾ ਪੁਲਿਸ ਕਪੂਰਥਲਾ ਨੂੰ ਦੇ ਦਿੱਤੇ। ਜ਼ਿਲਾ ਪੁਲਿਸ ਕਪੂਰਥਲਾ ਵਲੋਂ ਸਤਨਾਮਪੁਰਾ (ਕਪੂਰਥਲਾ) ਨਿਵਾਸੀ ਜੋਗਿੰਦਰਪਾਲ, ਪਰਮਜੀਤ ਕੋਰ ਅਤੇ ਡਿਪਸੀ ਵਿਰੁਧ ਐਸ.ਸੀ/ਐਸ.ਟੀ ( ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ ਦੀ ਧਾਰਾ 3(1)(9) ਅਤੇ ਆਈ.ਪੀ.ਸੀ ਦੀ ਧਾਰਾ 182 ਅਧੀਨ ਮਾਮਲਾ ਦਰਜ ਕਰ ਲਿਆ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply