Saturday, August 1, 2026

ਜਿਲ੍ਹਾ ਪੱਧਰ ਦੇ ਬਾਲ ਸਹਿਤ ਕੁਇਜ਼ ਮੁਕਾਬਲੇ 10 ਅਕਤੂਬਰ ਨੂੰ ਹੋਣਗੇ ਸ਼ੁਰੂ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਇਰੈਕਟਰ ਭਾਸ਼ਾ ਵਿਭਾਗ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ ਇਸ Bhupinder S Mattuਸਾਲ ਵੀ ਜਿਲ੍ਹਾ ਪੱਧਰ ਤੇ ਬਾਲ ਸਹਿਤ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹ ਜਿਲ੍ਹਾ ਪੱਧਰੀ ਕੁਇਜ਼ ਮੁਕਾਬਲੇ 10 ਅਕਤੂਬਰ  ਨੂੰ ਸਵੇਰੇ 10 ਵਜੇ ਸ੍ਰੀ ਗੁਰੂ ਨਾਨਕ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ, ਘਿਓ ਮੰਡੀ ਵਿਖੇ ਹੋਣਗੇ।
       ਡਾ. ਭੁਪਿੰਦਰ ਸਿੰਘ  ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਐਂਟਰੀਆਂ 23 ਸਤੰਬਰ ਤੱਕ ਜਿਲ੍ਹਾ ਭਾਸ਼ਾ ਦਫ਼ਤਰ ਫੋਰ ਐਸ ਸਕੂਲ ਬਿਲਡਿੰਗ ਮਜੀਠਾ ਰੋਡ ਵਿਖੇ ਭੇਜੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਕੂਲਾਂ ਵਲੋਂ ਐਂਟਰੀ ਵਿਚ ਵਿਦਿਆਰਥੀ ਦਾ ਨਾਂ, ਸਕੂਲ ਦਾ ਨਾਂ, ਮਾਤਾ ਪਿਤਾ ਦਾ ਨਾਂ, ਸ਼ਰੇਣੀ, ਅਤੇ ਜਨਮਮਿਤੀ ਜ਼ਰੂਰ ਦਰਜ਼ ਕੀਤੀ ਜਾਵੇ।ਡਾ. ਭੁਪਿੰਦਰ ਸਿੰਘ ਨੇ ਦੱਸਿਆ ਕਿ ਇਹ ਮੁਕਾਬਲਾ 3 ਵਰਗਾਂ ਵਿੱਚ ਹੋਵੇਗਾ। ੳ-ਵਰਗ ਵਿੱਚ ਅਠਵੀਂ ਸ਼ਰੇਣੀ ਤੱਕ, ਅ-ਵਰਗ ਵਿੱਚ ਨੌਵੀਂ ਤੋਂ 10+2 ਤੱਕ ਅਤੇ ੲ-ਵਰਗ ਵਿੱਚ ਬੀ.ਏ, ਬੀ.ਕਾਮ, ਬੀ.ਐਸ.ਸੀ ਤੱਕ ਦੇ ਵਿਦਿਆਰਥੀ ਭਾਗ ਲੈ ਸਕਦੇ ਹਨ ਅਤੇ ਹਰੇਕ ਸੰਸਥਾ ਵੱਧ ਤੋਂ ਵੱਧ 2 ਵਿਦਿਆਰਥੀਆਂ ਨੂੰ ਇਸ ਮੁਕਾਬਲੇ ਵਿੱਚ ਭੇਜ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਲਿਖਤੀ ਅਤੇ ਆਬਜੈਕਟਿਵ ਹੋਵੇਗਾ ਜਿਸ ਵਿੱਚ ਵਿਦਿਆਰਥੀਆਂ ਕੋਲੋ ਪੰਜਾਬੀ, ਸਾਹਿਤ, ਧਰਮ, ਭਾਸ਼ਾ, ਸੱਭਿਆਚਾਰ ਇਤਿਹਾਸ ਅਤੇ ਭੁਗੋਲ ਦਾ ਸਬੰਧਤ 100 ਪ੍ਰਸ਼ਨ ਹੋਣਗੇ ਅਤੇ ਨੈਗੇਟਿਵ ਮਾਰਕਿੰਗ ਹੋਵੇਗੀ।
          ਜਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਪਹਿਲੇ ਸਥਾਨ ਦੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ ਅਤੇ ਰਾਜ ਪੱਧਰੀ ਮੁਕਾਬਲਾ ਮੌਖਿਕ ਰੂਪ ਵਿੱਚ ਹੋਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply