Wednesday, April 22, 2026

ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਕੋਰਸਾਂ ਦੇ ਦਾਖਲੇ ਸ਼ੁਰੂ

ਅੰਮ੍ਰਿਤਸਰ, 12 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –  ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ) ਜਿਲ੍ਹਾ ਰੱਖਿਆਂ ਸੇਵਾਵਾਂ ਭਲਾਈ ਅਫਸਰ ਅੰਮਿ੍ਤਸਰ ਵਲੋ ਦਿੱਤੀ ਜਾਣਕਾਰੀ ਅਨੁਸਾਰ ਇਸ ਦਫਤਰ ਵਿਖੇ ਚਲਾਏ ਜਾ ਰਹੇ ਸੈਨਿਕ ਇੰਸਟੀਚਿਊਟ ਆਫ ਮੈਨੇਜਮੇਂਟ ਐਂਡ ਟੈਕਨਲੋਜੀ ਵਿੱਚ ਕੰਪਿਊਟਰ ਕੋਰਸਾਂ ਦਾ ਨਵਾ ਸੈਸ਼ਨ 2019-20 ਸ਼ੁਰੂ ਹੈ।ਜਿਸ ਵਿੱਚ ਬੀ.ਐਸ.ਸੀ (ਆਈ.ਟੀ), ਐਮ.ਐਸ.ਸੀ (ਆਈ.ਟੀ) ਅਤੇ ਪੀ.ਜੀ.ਡੀ.ਸੀ.ਏ ਦੇ  ਕੋਰਸ ਸ਼ਾਮਿਲ ਹਨ। ਇਹ ਕੋਰਸ ਐਕਸ ਸਰਵਿਸਮੈਂਨ ਅਤੇ ਸ਼ੈਡਿਊਲ ਕਾਸਟ ਵਰਗ ਦੇ ਬੱਚਿਆ ਲਈ ਘੱਟ ਤੋਂ ਘੱਟ ਫੀਸਾਂ `ਤੇ ਚਲਾਏ ਜਾਂਦੇ ਹਨ। ਚਾਹਵਾਨ ਉਮੀਦਵਾਰ ਦਾਖਲਾ ਲੈ ਕੇ ਲਾਭ ਉਠਾ ਸਕਦੇ ਹਨ। ਇਸ ਸੈਂਟਰ ਵਿਖੇ 120 ਘੰਟੇ ਦਾ ਆਈ.ਐਸ.ਓ ਸਰਟੀਫਾਇਡ ਬੇਸਿਕ ਕੰਪਿਊਟਰ ਕੋਰਸ ਵੀ ਕਰਾਇਆ ਜਾਂਦਾ ਹੈ ਜੋ ਕਿ ਹਰ ਸਰਕਾਰੀ ਨੋਕਰੀ ਲਈ ਜਰੂਰੀ ਹੈ। ਵਧੇਰੇ ਜਾਣਕਾਰੀ ਲਈ ਦਫਤਰ ਜਾਂ ਫੋਨ ਨੰਬਰ 0183-2212103  9888684259 `ਤੇ ਸੰਪਰਕ ਕੀਤਾ ਜਾ ਸਕਦਾ ਹੈ।
 

Check Also

ਕਮਿਸ਼ਨਰੇਟ ਪੁਲਿਸ ਅਤੇ ਐਸ.ਓ.ਜੀ ਵਲੋਂ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਹੋਰ ਇਲਾਕਿਆਂ ‘ਚ ਚੈਕਿੰਗ

ਅੰਮ੍ਰਿਤਸਰ, 21 ਅਪ੍ਰੈਲ (ਸੁਖਬੀਰ ਸਿੰਘ) – ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਦੀਆਂ ਹਦਾਇਤਾਂ ‘ਤੇ …

Leave a Reply