ਲੌਂਗੋਵਾਲ, 14 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਥਾਨਕ ਸ਼੍ਰੀ ਦੁਰਗਾ ਮੰਦਰ ਵਿਖੇਂ ਭਗਵਾਨ ਸ੍ਰੀ ਗਣੇਸ਼ ਦਾ ਉਤਸਵ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸੰਬੰਧ ਵਿਚ ਕਸਬਾ ਨਿਵਾਸੀਆਂ ਵੱਲੋਂ ਦੁਰਗਾ ਮੰਦਰ ਵਿਖੇ ਭਗਵਾਨ ਸ਼੍ਰੀ ਗਣੇਸ਼ ਜੀ ਦੀ ਮੂਰਤੀ ਸਥਾਪਿਤ ਕੀਤੀ ਗਈ।ਜਿਸ ਦਾ ਸੈਂਕੜੇ ਸ਼ਰਧਾਲੂਆਂ ਵਲੋਂ ਸ਼ੋਭਾ ਯਾਤਰਾ ਦੇ ਰੂਪ ਵਿਚ ਪਿੰਡ ਕੁੱਬੇ ਵਿਚਲੀ ਨਹਿਰ ਵਿਚ ਵਿਸਰਜਨ ਕੀਤਾ ਗਿਆ।ਇਸ ਤੋਂ ਪਹਿਲਾਂ ਦੁਰਗਾ ਮੰਦਰ ਵਿਖੇਂ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਰਾਜਸਥਾਨ ਦੇ ਪ੍ਰਸਿੱਧ ਭਜਨ ਗਾਇਕ ਜਗਦੀਸ਼ ਗੌੜ ਜੇ.ਐਨ.ਵੀ ਨੇ ਭਗਵਾਨ ਸ੍ਰੀ ਗਣੇਸ਼ ਜੀ ਦਾ ਗੁਣਗਾਨ ਕੀਤਾ। ਉਨਾਂ ਵਲੋਂ ਪੇਸ਼ ਕੀਤੇ ਭਜਨਾਂ `ਤੇ ਭਗਤ ਝੂੰਮਦੇ ਨਜ਼ਰ ਆਏ।
ਇਸ ਮੌਕੇ ਪੰਡਤ ਸੁਨੇਂਦਰ ਸ਼ਾਸਤਰੀ, ਪ੍ਰਧਾਨ ਗੋਰਾ ਲਾਲ, ਗੋਰਾ ਲਾਲ ਲੰਬੂ, ਵਿਜੇ ਕੁਮਾਰ ਭੋਲਾ, ਪਵਨ ਕੁਮਾਰ ਬਬਲਾ, ਸ਼ਿਸ਼ਨਪਾਲ ਗਰਗ, ਆਸ਼ੂਤੋਸ਼ ਆਰੀਆ, ਕਾਲਾ ਰਾਮ, ਚਰਨ ਦਾਸ ਘੋਚੀ, ਬਬਲੂ ਸਿੰਗਲਾ, ਸੋਨੂੰ ਅਤੇ ਮੋਨੂੰ ਨੇ ਅਪਣੀ ਹਾਜ਼ਰੀ ਦਰਜ਼ ਕਰਵਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media