Saturday, April 18, 2026

ਵਾਤਾਵਰਣ ਦੀ ਸੰਭਾਲ ਤੇ ਪਰਾਲੀ ਨਾ ਸਾੜਨ ਸਬੰਧੀ ਵਰਕਸ਼ਾਪ

GNDUਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੇੈਨ.ਐਸ.ਐਸ. ਵਿਭਾਗ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਹਿਯੋਗ ਨਾਲ ਅੱਜ ਪਰਾਲੀ ਸਾੜਨ ਵਿਰੁੱਧ ਅਤੇ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਯੂਨੀਵਰਸਿਟੀ ਨਾਲ ਐਫੀਲੀਏੇਟਿਡ ਕਾਲਜਾਂ ਦੇ ਅੇੈਨ.ਐਸ.ਐਸ ਪੋ੍ਰਗਰਾਮ ਅਫ਼ਸਰਾਂ ਦੀ ਟ੍ਰੇਨਿੰਗ ਵਰਕਸ਼ਾਪ ਆਯੋਜਿਤ ਕੀਤੀ ਗਈ।ਜਿਸ ਵਿਚ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮਾਹਿਰ ਵਿਗਿਆਨੀਆਂ ਨੇ ਹਿੱਸਾ ਲਿਆ।
 ਵਰਕਸ਼ਾਪ ਦਾ ਆਗਾਜ਼ ਪੋ੍ਰਗਰਾਮ ਕੋ-ਆਰਡੀਨੇਟਰ ਡਾ. ਹਰਦੀਪ ਸਿੰਘ ਗੁਜਰਾਲ ਹੋਰਾਂ ਨੇ ਸਾਰਿਆ ਦਾ ਸਵਾਗਤ ਕਰਦਿਆ ਕੀਤਾ।ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਡਿਪਟੀ ਡਾਇਰੈਕਟਰ ਡਾ. ਚਰਨਜੀਤ ਸਿੰਘ ਨੇ ਪਰਾਲੀ ਨਾ ਸਾੜ ਕੇ ਖੇਤਾਂ ਵਿਚ ਖਪਤ ਕਰਨ ਦੇ ਫਾਇਦੇ ਦੱਸੇ।ਉਹਨਾਂ ਨੇ ਦੱਸਿਆ ਕਿ ਜੇਕਰ ਕਿਸਾਨ ਭਰਾ ਰਹਿੰਦ-ਖੂੰਦ ਨੂੰ ਖੇਤ ਦੀ ਮਿੱਟੀ ਵਿਚ ਮਿਲਾ ਦੇਣ ਅਤੇ ਪਰਾਲੀ ਨੂੰ ਨਾ ਸਾੜ ਕੇ, ਢੰਗ ਤਰੀਕੇ ਅਪਣਾਉਣ ਕਿ ਜਿਸ ਨਾਲ ਉਹਨਾਂ ਨੂੰ ਆਪਣੀਆਂ ਫ਼ਸਲਾਂ ਤੋਂ ਵੱਧ ਝਾੜ ਪ੍ਰਾਪਤ ਹੋ ਸਕੇ।
ਉਹਨਾਂ ਨੇ ਵੱਖ-ਵੱਖ ਕਾਲਜਾਂ ਤੋਂ ਆਏ ਪੋ੍ਰਗਰਾਮ ਅਫ਼ਸਰਾਂ ਨੂੰ ਅਪੀਲ ਕੀਤੀ ਕਿ ਉਹ ਵਲੰਟੀਅਰਾਂ ਦੇ ਸਹਿਯੋਗ ਨਾਲ ਆਪਣੇ ਆਲੇ-ਦੁਆਲੇ ਦੇ ਪਿੰਡਾਂ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਵਾਤਾਵਰਣ ਦੀ ਸੰਭਾਲ ਕਰਨ ਸਬੰਧੀ ਜਾਗਰੂਕ ਕਰਨ।ਡਾ. ਦਲਬੀਰ ਸਿੰਘ ਛੀਨਾ, ਚੀਫ਼ ਐਗਰੀਕਲਚਰ ਅਫ਼ਸਰ, ਅੰਮ੍ਰਿਤਸਰ ਨੇ ਵੀ ਪਰਾਲੀ ਨਾ ਸਾੜਨ ਦੇ ਫਾਇਦੇ ਸਮਝਾਏ।ਵਰਕਸ਼ਾਪ ਦੇ ਅਖੀਰ ਵਿਚ ਪੋ੍ਰਗਰਾਮ ਅਫ਼ਸਰਾਂ ਤੇ ਮਾਹਿਰ ਵਿਗਿਆਨੀਆਂ ਵਿਚ ਸਵਾਲ-ਜਵਾਬ ਵੀ ਹੋਏ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply