ਲੁਧਿਆਣਾ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ਦੇ ਨਾਮਵਰ ਰੀਅਲ ਅਸਟੇਟ ਡਿਵੈਲਪਰ ਜੀ.ਬੀ.ਪੀ ਨੇ ਮਸ਼ੀਨ ਟੂਲਜ਼
ਅਤੇ ਅਲਾਈਡ ਇੰਡਸਟਰੀ ਐਸੋਸੀਏਸ਼ਨ ਦੇ ਮੈਂਬਰਾਂ ਲਈ ਇੱਕ ਨਿਵੇਸ਼ਕ ਮੀਟ ਆਯੋਜਿਤ ਕੀਤੀ। ਰੀਅਲ ਇਸਟੇਟ ਸੈਕਟਰ ਦੇ ਬਾਰੇ ’ਚ ਗੱਲਬਾਤ ਦੌਰਾਨ ਨਿਵੇਸ਼ਕਾਂ ਨੂੰ ਇਸ ਖੇਤਰ ’ਚ ਨਿਵੇਸ਼ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ।
ਜੀ.ਬੀ.ਪੀ ਗਰੁੱਪ ਤੋਂ ਅਨੁਪਮ ਗੁਪਤਾ ਨੇ ਜੀ.ਬੀ.ਪੀ ਗਰੁੱਪ ਦੀਆਂ ਪਰਿਯੋਜਨਾਵਾਂ ਅਤੇ ਨਿਵੇਸ਼ ਸੰਭਾਵਨਾਵਾਂ ਬਾਰੇ ਦੱਸਿਆ।ਗੁਪਤਾ ਨੇ ਮਸ਼ੀਨ ਟੂਲਜ਼ ਅਤੇ ਸਬੰਧਿਤ ਉਦਯੋਗ ਸੰਘ ਦੇ ਬੋਰਡ ਦੇ ਮੈਂਬਰਾਂ ਨੂੰ ਸਨਮਾਨਿਤ ਕੀਤਾ।ਜਿੰਨਾਂ ਵਿੱਚ ਚੇਅਰਮੈਨ ਜਸਵੰਤ ਸਿੰਘ ਸਾਗਰ, ਪ੍ਰਧਾਨ ਕ੍ਰਿਪਾਲ ਸਿੰਘ ਸਾਗਰ, ਮੀਤ ਜਗਦੀਸ਼ ਸਿੰਘ ਅਤੇ ਸਕੱਤਰ ਦੀਦਾਰ ਸਿੰਘ ਸ਼ਾਮਿਲ ਸਨ।
ਗੁਪਤਾ ਨੇ ਅੱਗੇ ਕਿਹਾ, ‘ਇਸ ਬੈਠਕ ਨੂੰ ਸੰਬੋਧਿਤ ਕਰਨਾ ਅਤੇ ਸਾਰੇ ਸਨਮਾਨਿਤ ਸ਼ਖਸ਼ੀਅਤਾਂ ਦਾ ਸਵਾਗਤ ਕਰਨਾ ਸਚਮੁੱਚ ਖੁਸ਼ੀ ਦੀ ਗੱਲ ਹੈ।ਉਨ ਕਿਹਾ ਕਿ ਰੀਅਲ ਅਸਟੇਟ ਖੇਤਰ ਪਿਛਲੇ ਦੋ ਸਾਲਾਂ ਤੋਂ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਭਵਿੱਖ ’ਚ ਵੀ ਵਿਕਾਸ ਦੇ ਸੰਕੇਤ ਦੇ ਰਿਹਾ ਹੈ।ਜ਼ਿਆਦਾ ਲਾਭ ਪ੍ਰਾਪਤ ਕਰਨ ਲਈ ਇਸ ਖੇਤਰ ’ਚ ਨਿਵੇਸ਼ ਕਰਨ ਦਾ ਇਹ ਸਹੀ ਸਮਾਂ ਹੈ।
ਉਨ੍ਹਾਂ ਨੇ ਅੱਗੇ ਕਿਹਾ, ਜੀ.ਬੀ.ਪੀ ਗਰੁੱਪ ਚ ਅਸੀਂ ਕੁਆਲਿਟੀ ਵਾਲੇ ਰਿਹਾਇਸ਼ੀ ਅਤੇ ਵਾਣਿਜਕ ਸਥਾਨ ਪ੍ਰਦਾਨ ਕਰਦੇ ਹਾਂ ਅਤੇ ਟ੍ਰਾਈਸਿਟੀ, ਪੰਜਾਬ ਤੇ ਹਿਮਾਚਲ ਪ੍ਰਦੇਸ਼ ’ਚ ਰਿਹਾਇਸ਼ੀ ਅਤੇ ਵਾਣਿਜਕ ਪਰਿਯੋਜਨਾਵਾਂ ਪੇਸ਼ ਕਰ ਰਿਹਾ ਹੈ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media