Wednesday, April 29, 2026

ਬੱਚਿਆਂ ਨੂੰ ਪੋਸ਼ਟਿਕ ਖੁਰਾਕ ਦੇਣੀ ਅਤਿ ਜ਼ਰੂਰੀ – ਹਰਦੀਪ ਕੌਰ

ਜੰਕ ਫੂਡ ਫੈਲਾਉਂਦਾ ਹੈ ਕਈ ਬਿਮਾਰੀਆਂ
ਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –    ਬੱਚਿਆਂ ਨੂੰ ਪੋਸ਼ਟਿਕ ਖੁਰਾਕ ਦੇਣੀ ਅਤਿ ਜ਼ਰਰੀ ਹੈ ਅਤੇ ਆਪਣੇ ਬੱਚਿਆਂ PUNJ1609201913ਨੂੰ ਜੰਕ ਫੂਡ ਤੋ ਦੂਰ ਰੱਖਣਾ ਚਾਹੀਦਾ ਹੈ, ਕਿਉਕਿ ਜੰਕ ਫੂਡ ਬੱਚਿਆਂ ਵਿਚ ਕਈ ਤਰਾਂ ਦੀਆਂ ਬਿਮਾਰੀਆਂ ਫੈਲਾਉਂਦਾ ਹੈ।ਇਨਾਂ ਸ਼ਬਦਾ ਦਾ ਪ੍ਰਗਟਾਵਾ ਸ਼੍ਰੀਮਤੀ ਹਰਦੀਪ ਕੌਰ ਜ਼ਿਲਾ੍ ਪੋ੍ਰਗਰਾਮ ਅਫਸਰ ਨੇ ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਬੇਰੀ ਗੇਟ ਵਿਖੇ ਪੋਸ਼ਣ ਅਤੇ ਚੰਗੀ ਖੁਰਾਕ ਦੀ ਮਹੱਤਤਾ ਦੇ ਸਬੰਧ ਵਿਚ ਕੀਤੇ ਗਏ ਸੈਮੀਨਾਰ ਦੌਰਾਨ ਕੀਤਾ।
            ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਵਲੋਂ ਕਾਲਜ ਦੀਆਂ ਵਿਦਿਆਰਥਣਾਂ ਨੂੰ ਪੋਸ਼ਨ ਅਭਿਆਨ ਅਧੀਨ ਪੋਸਟਿਕ ਖੁਰਾਕ ਅਤੇ ਚੰਗੀ ਸਿਹਤ ਸਬੰਧੀ ਜਾਗਰੂਕ ਕਰਨ ਲਈ ਇਹ ਸੈਮੀਨਾਰ ਕਰਵਾਇਆ ਗਿਆ ਸੀ। ਸ਼੍ਰੀਮਤੀ ਹਰਦੀਪ ਕੌਰ ਨੇ ਦੱਸਿਆ ਕਿ ਮਾਵਾਂ ਨੂੰ ਆਪਣੇ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਣ ਲਈ ਘਰ ਦੀਆਂ ਬਣੀਆਂ ਵਸਤਾਂ ਨੂੰ ਹੀ ਤਰਜੀਹ ਦੇਣ ਚਾਹੀਦੀ ਹੈ। ਉਨਾਂ੍ਹ ਕਿਹਾ ਕਿ ਪੋਸ਼ਨ ਮਾਹ ਦਾ ਉਦੇਸ਼ ਗਰਭਵਤੀ ਔਰਤਾਂ, ਦੁੱਧ ਪਿਲਾਓ ਮਾਤਾਵਾਂ ਅਤੇ ਕਿਸੋਰੀਆਂ ਵਿਚ ਅਨੀਮੀਆ ਦੀ ਕਮੀ ਨੂੰ ਦੂਰ ਕਰਨਾ ਹੈ।
              ਸੀ.ਡੀ.ਪੀ.ਓ ਰਈਆ ਮਿਸ ਖੁਸ਼ਮੀਤ ਕੌਰ ਵਲੋਂ ਪੋਸ਼ਨ ਅਭਿਆਨ ਦੇ ਤਹਿਤ ਮਨਾਏ ਜਾ ਰਹੇ ਪੋਸ਼ਣ ਮਾਹ ਅਧੀਨ ਹੋਣ ਵਾਲੀਆਂ ਜਾਗਰੂਕਤਾ ਸਬੰਧੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਗਈ।ਉਨ੍ਹਾਂ ਕਿਹਾ ਕਿ ਪੋਸ਼ਣ ਅਭਿਆਨ ਅਧੀਨ ਪੋਸ਼ਣ ਮਾਹ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ।ਜਿਸ ਅਧੀਨ 0 ਤੋਂ 6 ਸਾਲ ਦੇ ਬੱਚੇ, ਕਿਸ਼ੋਰੀਆਂ, ਗਰਭਵਤੀ ਮਾਵਾਂ ਅਤੇ ਦੁੱਧ ਪਿਲਾਓ ਮਾਵਾਂ ਨੂੰ ਪੌਸਟਿਕ ਖੁਰਾਕ ਅਤੇ ਚੰਗੀ ਸਿਹਤ ਸਬੰਧੀ ਜਾਗਰੂਕ ਕੀਤਾ ਜਾਵੇਗਾ।ਉਨਾਂ ਪੋਸ਼ਣ ਅਭਿਆਨ ਦੇ ਪੰਜ ਸੂਤਰ-ਬੱਚੇ ਦੀ ਜਿੰਦਗੀ ਦੇ ਪਹਿਲੇ 1000 ਦਿਨ, ਅਨੀਮੀਆ ਮੁਕਤ ਭਾਰਤ, ਡਾਇਰੀਆ ਨੂੰ ਖ਼ਤਮ ਕਰਨਾ, ਸਾਫ਼ ਸਫ਼ਾਈ ਅਤੇ ਸਾਫ਼ ਪਾਣੀ ਦੀ ਮਹੱਤਤਾ ਅਤੇ ਪੌਸ਼ਟਿਕ ਭੋਜਨ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
           ਇਸ ਮੌਕੇ ਸੀ.ਡੀ.ਪੀ.ਓ ਅਟਾਰੀ ਸ੍ਰੀਮਤੀ ਕੁਲਦੀਪ ਕੌਰ, ਡਾ. ਪ੍ਰਭਜੋਤ ਕੌਰ, ਡਾ. ਹਰਪ੍ਰੀਤ ਅਰੋੜਾ, ਡੀ.ਏ.ਵੀ ਕਾਲਜ ਆਫ਼ ਐਜੂਕੇਸ਼ਨ ਤੋਂ ਸਮੂਹ ਅਸਿਸਟੈਂਟ ਪ੍ਰੋਫੈਸਰ ਤੇ ਕਾਲਜ ਦੀਆਂ ਵਿਦਿਆਰਥਣਾਂ ਹਾਜ਼ਰ ਸਨ।

 

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply