Friday, March 20, 2026

ਪੈਨਸ਼ਨਰਾਂ ਵਲੋਂ ਸਰਕਾਰ ਦੇ ਭੱਦੇ ਵਤੀਰੇ ਖਿਲ਼ਾਫ 25, 26 ਤੇ 27 ਸਤੰਬਰ ਨੂੰ ਭੁੱਖ ਹੜਤਾਲ ਦਾ ਐਲਾਨ

ਜ਼ਿਮਨੀ ਚੋਣਾਂ `ਚ ਸਰਕਾਰ ਵਿਰੁੱਧ ਕੀਤਾ ਜਾਵੇਗਾ ਧੂਆਂਧਾਰ ਪ੍ਰਚਾਰ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 17 ਸਤੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੀ ਮਹਿੰਦਰ ਸਿੰਘ PUNJ1709201913ਫਿਰੋਜ਼ਪੁਰ ਦੀ ਪ੍ਰਧਾਨਗੀ ਹੇਠ ਹੋਈ ਇੱਕ ਰਾਜ ਪੱਧਰੀ ਮੀਟਿੰਗ ਉਪਰੰਤ ਤਿੰਨ ਕਨਵੀਨਰਾਂ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਅਤੇ ਠਾਕਰ ਸਿੰਘ ਫਤਿਹਗੜ੍ਹ ਸਾਹਿਬ ਨੇ ਦਸਿਆ ਕਿ ਸਰਕਾਰ ਦੇ ਭੱਦੇ ਵਤੀਰੇ ਤੋਂ ਤੰਗ ਆ ਕੇ ਅਗਾਮੀ ਹੋਣ ਵਾਲੇ ਚਾਰ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ਦਾਖਾ, ਫ਼ਗਵਾੜਾ, ਜਲਾਲਾਬਾਦ ਅਤੇ ਮੁਕੇਰੀਆਂ ਵਿਖੇ 25-26-27 ਸਤੰਬਰ ਨੂੰ ਸਾਰੀਆਂ ਥਾਵਾਂ ਤੇ ਇੱਕੋਂ ਦਿਨ ਭੁੱਖ ਹੜਤਾਲਾਂ ਕਰਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ ਅਤੇ ਇਹਨਾਂ ਹੀ ਚਾਰੇ ਹਲਕਿਆਂ ਵਿੱਚ 4 ਅਕਤੂਬਰ, 10 ਅਕਤੂਬਰ, 7 ਅਕਤੂਬਰ ਅਤੇ 14 ਅਕਤੂਬਰ ਨੂੰ ਕ੍ਰਮਵਾਰ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫ਼ਗਵਾੜਾ ਵਿੱਚ ਖੇਤਰੀ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਉਪਰੋਕਤ ਹਲਕਿਆਂ ਨਾਲ ਸਬੰਧਤ ਸਾਰੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਨੋਟਿਸ ਭੇਜੇ ਗਏ ਹਨ।
                ਆਗੁਆਂ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਸਬੰਧੀ ਦਰਪੇਸ਼ ਮਸਲਿਆਂ ਦੇ ਹੱਲ ਲਈ ਸੱਦਾ ਪੱਤਰ ਭੇਜ ਕੇ ਕੀਤੀ ਗੱਲਬਾਤ ਦੌਰਾਨ ਮੰਨੀਆਂ ਮੰਗਾਂ ਦੇ ਹੁਕਮ ਜਾਰੀ ਕਰੇ ਤੁਰੰਤ ਜਿਵੇਂ ਕਿ ਮਹਿੰਗਾਈ ਭੱਤੇ ਦੀਆਂ ਚਾਰ ਕਿਸ਼ਤਾਂ ਅਤੇ ਪਿਛਲੇ ਬਣਦੇ ਬਕਾਇਆਂ, 6ਵੇਂ ਪੰਜਾਬ ਤਨਖਾਹ ਕਮਿਸ਼ਨ ਤੋਂ ਰਿਪੋਰਟ ਲੈ ਕੇ ਲਾਗੂ ਕਰਨ ਅਤੇ ਮੈਡੀਕਲ ਬਿੱਲਾਂ ਦੀ ਅਦਾਇਗੀ ਕੀਤੀ ਜਾਵੇ।
               ਪੰਜਾਬ ਪਾਵਰ ਕਾਮ ਪੈਨਸ਼ਨਰ ਜਥੇਬੰਦੀ ਦੇ ਪ੍ਰਧਾਨ ਅਵਿਨਾਸ਼ ਚੰਦਰ ਸ਼ਰਮਾ, ਜਨਰਲ ਸਕੱਤਰ ਡੀ.ਐਸ ਭੱਠਲ, ਪੰਜਾਬ ਰੋਡਵੇਜ਼ ਦੇ ਪੈਨਸ਼ਨਰ ਪ੍ਰਧਾਨ ਦਲਜੀਤ ਸਿੰਘ ਭੁੱਲਰ ਅਤੇ ਫਰੰਟ ਦੇ ਮੈਂਬਰ ਤਰਨਤਾਰਨ ਤੋਂ ਵਿਰਸਾ ਸਿੰਘ ਅਤੇ ਪੰਜਾਬ ਪੁਲਿਸ ਦੇ ਜਨਰਲ ਸਕੱਤਰ ਮੇਜਰ ਸਿੰਘ ਲੁਧਿਆਣਾ, ਲਾਲ ਸਿੰਘ ਢਿੱਲੋਂ ਮੋਗਾ, ਅਜੀਤ ਸਿੰਘ ਸੋਢੀ, ਦੇਸ ਰਾਜ ਗਾਂਧੀ ਫਿਰੋਜ਼ਪੁਰ, ਰਣਬੀਰ ਢਿੱਲੋਂ, ਐਨ.ਕੇ ਕਲਸੀ, ਮੋਹਾਲੀ ਪ੍ਰਧਾਨ ਮੋਹਣ ਸਿੰਘ, ਰਾਜਿੰਦਰ ਸਿੰਘ ਰੋਡਵੇਜ਼, ਫਕੀਰ ਸਿੰਘ ਘੁੰਮਣ, ਰਾਮ ਸਿੰਘ ਕਾਲੜਾ ਅਤੇ ਸੁਰਜੀਤ ਸਿੰਘ ਮਾਛੀਵਾੜਾ, ਮੁਕੇਰੀਆਂ ਤੋਂ ਜਸਵੰਤ ਸਿੰਘ ਕਲਸੀ, ਕੇਵਲ ਸਿੰਘ ਕਪੂਰਥਲਾ, ਹਰਜੀਤ ਸਿੰਘ ਫਤਿਹਗੜ੍ਹ ਸਾਹਿਬ, ਕੁਲਵੰਤ ਰਾਏ ਸਮਰਾਲਾ, ਪ੍ਰੇਮ ਨਾਥ, ਮਦਨਜੀਤ ਸਿੰਘ ਲੁਧਿਆਣਾ ਤੇ ਬਲਬੀਰ ਸਿੰਘ ਆਦਿ ਹਾਜਰ ਸਨ।
 

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply