Monday, September 21, 2026

ਕੈਬਿਨਟ ਮੰਤਰੀ ਸੋਨੀ ਵਲੋਂ ਵਾਰਡ ਨੰ: 61 ਵਿਖੇ 35 ਲੱਖ ਦੇ ਵਿਕਾਸ ਕੰਮਾਂ ਦੀ ਸੁਰੂਆਤ

ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋਂ ਵਾਰਡ ਨੰ: 61 ਅਧੀਨ ਪੈਂਦੇ ਇਲਾਕੇ PUNJ19092019011ਸ਼ਕਤੀ ਨਗਰ ਵਿਖੇ ਬਣਨ ਵਾਲੀਆਂ ਗਲੀਆਂ ਨਾਲੀਆਂ ਦੇ 35 ਲੱਖ ਲਾਗਤ  ਦੇ ਕੰਮਾਂ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ।ਉਨਾਂ੍ਹ ਦੱਸਿਆ ਕਿ ਝਬਾਲ ਰੋਡ ਤੋ ਲੈ ਕੇ ਫੋਕਲ ਪੁਆਇੰਟ ਤੱਕ ਗੰਦੇ ਨਾਲੇ ਦੀ ਸਫਾਈ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ, ਜਿਸ ਨਾਲ ਤਿੰਨ ਵਿਧਾਨ ਸਭਾ ਹਲਕਿਆਂ ਦੋ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।ਸ਼ਹਿਰ ਦੇ ਅੰਦਰ ਪੈਂਦੇ ਸਾਰੇ ਇਲਾਕੇ ਦੀਆਂ ਸਟਰੀਟ ਲਾਇਟਾਂ ਦੀ ਵੀ ਠੀਕ ਕਰਵਾ ਦਿੱਤੀਆਂ ਗਈਆਂ ਹਨ।
        ਇਸ ਮੌਕੇ ਵਿਕਾਸ ਸੋਨੀ ਕੋਸਲਰ, ਸ਼੍ਰੀਮਤੀ ਕੁਲਬੀਰ ਕੌਰ ਦਾਰਾ ਕੋਸਲਰ, ਮਹੇਸ਼ ਖੰਨਾ ਕੋਸਲਰ, ਪਰਮਜੀਤ ਸਿੰਘ ਚੌਪੜਾ, ਵਿੱਕੀ ਦੱਤਾ, ਗੁਰਦੇਵ ਸਿੰਘ ਦਾਰਾ, ਸੰਜੇ ਸ਼ਰਮਾ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply