Sunday, March 15, 2026

ਪਾਖਰਪੁਰਾ ਵਿਖੇ ਹਾਕੀ ਖਿਡਾਰੀਆਂ ਦੀ ਲੀਗ ਮੈਚ ਪ੍ਰਤੀਯੋਗਤਾ ਸ਼ੁਰੂ

PPN1909201921ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਸੰਧੂ) – ਹਾਕੀ ਖਿਡਾਰੀਆਂ ਦੀ ਨਰਸਰੀ ਵਜੋਂ ਜਾਣੇ ਜਾਂਦੇ ਪਿੰਡ ਪਾਖਰਪੁਰਾ ਵਿਖੇ ਪੁਰਸ਼ ਵਰਗ ਦੇ ਹਾਕੀ ਲੀਗ ਮੁਕਾਬਲੇ ਸ਼ੁਰੂ ਹੋ ਗਏ ਹਨ।ਜਿਸ ਦਾ ਸ਼ੁਭਾਰੰਭ ਸਰਪੰਚ ਭਜਨ ਕੌਰ ਨੇ ਖਿਡਾਰੀਆਂ ਨਾਲ ਜਾਣ-ਪਛਾਣ ਕਰਕੇ ਕੀਤਾ।ਉਨਾਂ ਕਿਹਾ ਕਿ ਹਾਕੀ ਖੇਡ ਖੇਤਰ ਨੂੰ ਸਮਰਪਿਤ ਸਵ. ਬਾਪੂ ਕਰਨੈਲ ਸਿੰਘ ਹੁੰਦਲ ਪਾਖਰਪੁਰਾ ਦੇ ਵੱਲੋਂ ਸ਼ੁਰੂ ਕੀਤਾ ਗਿਆ ਇਹ ਸਿਲਸਿਲਾ ਜਾਰੀ ਰਹੇਗਾ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਹਰ ਸੰਭਵ ਸਹਾਇਤਾ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਉਹ ਪਿੰਡ ਦੇ ਵਿਕਾਸ ਤੇ ਇਲਾਕੇ ਦੇ ਖੇਡ ਖੇਤਰ ਨੂੰ ਪ੍ਰਫੁਲੱਤ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਅਤੇ ਖੇਡਾਂ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਹਰੇਕ ਵਿਅਕਤੀ ਨੂੰ ਬਿਨ੍ਹਾਂ ਕਿਸੇ ਪਾਰਟੀ ਬਾਜ਼ੀ ਤੇ ਧੜੇਬੰਦੀ ਤੋਂ ਉਪਰ ਉਠ ਕੇ ਯਤਨ ਕਰਨੇ ਚਾਹੀਦੇ ਹਨ।
ਡਿਪਟੀ ਸੀ.ਆਈ.ਟੀ ਰੇਲਵੇ, ਕੁਲਜੀਤ ਸਿੰਘ ਹੁੰਦਲ ਪਾਖਰਪੁਰਾ, ਡਿਪਟੀ ਸੀ.ਆਈ.ਟੀ ਰੇਲਵੇ ਜਗਰੂਪ ਸਿੰਘ ਰੇਲਵੇ, ਖੇਡ ਪ੍ਰਮੋਟਰ ਰਣਜੀਤ ਸਿੰਘ ਹੁੰਦਲ ਪਾਖਰਪੁਰਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰੀ।ਇਸ ਖੇਡ ਪ੍ਰਤੀਯੋਗਤਾ ਵਿੱਚ ਰਿਆਲੀ, ਤਲਵੰਡੀ, ਲਹਿਰਕਾ, ਸ਼ੇਖੂਪੁਰਾ, ਮਰੜ, ਕੋਟਲੀ, ਮੱਲ੍ਹੀਆਂ, ਜਯੰਤੀਪੁਰ, ਗੱਜੂਗਾਜੀ, ਬਟਾਲਾ ਅੰਮ੍ਰਿਤਸਰ, ਪਾਖਰਪੁਰਾ ਤੇ ਤਲਵੰਡੀ ਖੁੰਮਣ ਦੀਆਂ ਟੀਮਾਂ ਹਿੱਸਾ ਲੈ ਰਹੀਆਂ ਹਨ।
ਲੀਗ ਦਾ ਉਦਘਾਟਨੀ ਮੈਚ ਅੰਮ੍ਰਿਤਸਰ ਦੀ ਟੀਮ ਨੇ ਪਾਖਰਪੁਰਾ ਦੀ ਟੀਮ ਨੂੰ 2 ਦੇ ਮੁਕਾਬਲੇ 3 ਗੋਲਾਂ ਦੇ ਫਰਕ ਨਾਲ ਹਰਾ ਕੇ ਜਿੱਤਿਆ।ਪ੍ਰੋ. ਪਰਮਜੀਤ ਸਿੰਘ ਹੁੰਦਲ, ਮਿੰਟੂ ਜੈਂਤੀਪੁਰ, ਥਾਣੇਦਾਰ, ਮਹਾਵੀਰ ਸਿੰਘ, ਥਾਣੇਦਾਰ ਅਮਨਦੀਪ ਸਿੰਘ, ਸੋਢੀ ਬਿਜਲੀ ਬੋਰਡ, ਸੁਮਨ ਅੰਮ੍ਰਿ਼ਤਸਰ, ਰਜਿੰਦਰ ਸਿੰਘ ਬਟਾਲਾ, ਬਲਜੀਤ ਸਿੰਘ ਫ਼ੌਜੀ, ਦੀਪਕ ਮਰੜ, ਸ਼ੁਬੇਗ ਸਿੰਘ ਫ਼ੌਜੀ, ਤੇਜਵੀਰ ਪਾਖਰਪੁਰਾ, ਪਿੰਦਾ ਲਹਿਰਕਾ, ਟੌਨੀ  ਗੱਜੁ-ਗਾਜੀ, ਬਿੱਕਾ ਸ਼ੇਖਪੁਰ, ਗੋਲਡੀ ਸ਼ੇਖਪੁਰ, ਲਾਡੀ ਫ਼ੌਜੀ, ਵਿਜੈ ਪਾਖਰਪੁਰ, ਰੂਬੀ ਯੂ.ਐਸ.ਏ ਯੋਗਾ ਰਿਆਲੀ ਕਲਾਂ, ਜੰਗਾ ਪੰਜਾਬ ਪੁਲਿਸ, ਗੁਰਪ੍ਰੀਤ ਏਅਰ ਇੰਡੀਆ, ਰਾਣੀ ਹੁੰਦਲ, ਏਕਮਜੀਤ ਕੌਰ ਹੁੰਦਲ, ਅਰਾਏਜੀਤ ਸਿੰਘ ਹੁੰਦਲ ਆਦਿ ਹਾਜ਼ਰ ਸਨ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply