Monday, May 25, 2026

ਬੇਨਜੀਰ ਭੁਟੋ ਦੇ ਕਸਬੇ ਤੋਂ ਸਿੱਖ ਸ਼ਰਧਾਲੂਆਂ ਦਾ ਜਥਾ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜਾ

ਅੰਮ੍ਰਿਤਸਰ, 20 ਸਤੰਬਰ (ਪੰਜਾਬ ਪੋਸਟ ਬਿਊਰੋ) – ਪਾਕਿਸਤਾਨੀ ਸਿੰਧ ਸੂਬੇ ਦੇ ਕਸਬਾ ਲਾੜਕਿਆਨਾ ਤੋਂ 40 ਪਾਕਿਸਤਾਨੀ ਗੁਰੂ ਨਾਨਕ ਨਾਮ ਲੇਵਾ ਸਿੱਖ PPNJ2009201932ਸ਼ਰਧਾਲੂਆਂ ਦਾ ਜਥਾ ਭਾਈ ਲਛਮਣ ਸਿੰਘ ਅਤੇ ਭਾਈ ਮਨਤਾਰ ਸਿੰਘ ਦੀ ਅਗਵਾਈ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਪੁੱਜਾ।
           ਭਾਈ ਲਛਮਣ ਸਿੰਘ ਤੇ ਭਾਈ ਮਨਤਾਰ ਸਿੰਘ ਨੇ ਗੁਰਦੁਆਰਾ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਦੇ ਦਰਸ਼ਨਾਂ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਇਹ 40 ਮੈਬਰਾਂ ਅਧਾਰਿਤ ਜਥਾ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਏਥੇ ਪੁੱਜਾ ਹੈ।ਉਨ੍ਹਾਂ ਕਿਹਾ ਕਿ ਉਹ ਕਸਬਾ ਲਾੜਕਿਆਨਾ ਤੋਂ ਆਏ ਹਨ, ਜੋ  ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਜੁਲਫਕਾਰਅਲੀ ਭੂਟੋ ਤੇ ਬੇਗਮ ਬੇਨਜੀਨ ਭੂਟੋ ਦਾ ਸ਼ਹਿਰ ਹੈ।ਉਨ੍ਹਾਂ ਹੋਰ ਦੱਸਿਆ ਕਿ ਇਸ ਖੇਤਰ ਦੇ ਜੇਕਮਬਾਦ, ਨਸ਼ੀਰਾਬਾਦ, ਹੈਦਰਾਬਾਦ, ਕਰਾਚੀ ਆਦਿ ਜਿੰਨਾਂ ਥਾਵਾਂ `ਤੇ ਨਾਨਕ ਨਾਮ ਲੇਵਾ ਸਿੱਖ ਰਹਿੰਦੇ ਹਨ ਉਥੇ ਗੁਰੂ ਘਰ ਬਣੇ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਜਥੇ ਵਿੱਚ ਲਾੜਕਿਆਨਾ, ਮੇਰਠ, ਨਵਾਂਸ਼ਾਹ, ਨਾਊਸਰਾਫਰੋਸ਼ ਦੇ ਲੋਕ ਸ਼ਾਮਲ ਹਨ।ਉਹ ਚਾਹੁੰਦੇ ਸਨ ਕਿ ਸੁਲਤਾਨਪੁਰ ਲੋਧੀ ਦੇ ਵੀ ਦਰਸ਼ਨ ਕਰਦੇ, ਪਰ ਵੀਜਾ ਕੇਵਲ ਅੰਮ੍ਰਿਤਸਰ ਸਾਹਿਬ ਦਾ ਹੀ ਹੈ।ਜਥੇ ਦੇ ਆਗੂ ਭਾਈ ਲਛਮਣ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਗੋਬਿੰਦ ਸਿੰਘ ਪੂਰਾ ਸਹਿਯੋਗ ਦੇ ਰਹੇ ਹਨ। ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਜਥੇ ਦੇ ਮੁਖੀਆਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
          ਇਸ ਸਮੇਂ ਬਾਬਾ ਭਗਤ ਸਿੰਘ ਫਰਲੇਵਾਲੇ, ਬਾਬਾ ਮਨਜੀਤ ਸਿੰਘ ਬੇਦੀ ਡੇਹਰਾ ਬਾਬਾ ਨਾਨਕ, ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਗੁਰਦੇਵ ਸਿੰਘ ਢਿੱਲੋ, ਬਾਬਾ ਦਲਜੀਤ ਸਿੰਘ ਦੁੱਲਾ, ਬਾਬਾ ਹਰਭਜਨ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਨੇ ਬਾਇਓਟੈਕਨਾਲੋਜੀ ਦੇ ਖੇਤਰ ’ਚ ਪੇਟੈਂਟ ਪ੍ਰਾਪਤ ਕੀਤਾ

ਅੰਮ੍ਰਿਤਸਰ, 24 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਨੇ ਇੱਕ ਵਾਰ ਫ਼ਿਰ ਵਿਗਿਆਨਕ ਡੇਟਾ …

Leave a Reply