ਲਵੀਸ਼ ਚਾਵਲਾ ਨੂੰ ਪ੍ਰਧਾਨ ਤੇ ਪ੍ਰਤੀਕ ਕਪੂਰ ਨੂੰ ਸੈਕਟਰੀ ਬਣੇ

ਛੇਹਰਟਾ, 24 ਸਤੰਬਰ (ਰਾਜੂ) – ਅਖਿਲ ਭਾਰਤੀਯ ਵਿਦਿਆਰਥੀ ਪਰਿਸ਼ਦ ਅੰਮ੍ਰਿਤਸਰ ਨੇ ਵਿਦਿਆਰਥੀ ਪਰਿਸ਼ਦ ਮਾਦਵ ਵਿੱਦਿਆ ਨਿਕੇਤਨ ਵਿਖੇ ਸਟੂਡੈਂਟ ਲੀਡਰਸ਼ਿਪ ਟਰੇਨਿੰਗ ਕੈਂਪ ਲਗਾਇਆ। ਜਿਸ ਵਿੱਚ ਏਬੀਵੀਪੀ ਦੇ ਉੱਤਰ ਖੇਤਰ ਭਾਰਤ ਦੇ ਖੇਤਰੀ ਸੰਗਠਨ ਮੰਤਰੀ ਸ਼੍ਰੀਨਿਵਾਸ ਨੇ ਵਿਸ਼ੇਸ ਤੌਰ ਤੇ ਸ਼ਿਰਕਤ ਕੀਤੀ।ਵਿਦਿਆਰਥੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਹੋਇਆ ਉਨ੍ਹਾਂ ਨੇ ਨੌਜਵਾਨਾਂ ਨੂੰ ਸਮਾਜ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਬਾਰੇ ਜਾਣੂ ਕਰਵਾਇਆ ਤੇ ਪਰਿਸ਼ਦ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 09 ਜੁਲਾਈ 1949 ਤੋਂ ਪਰਿਸ਼ਦ ਨੇ ਹੁਣ ਤੱਕ ਸਮਾਜਿਕ ਅਤੇ ਸਿੱਖਿਅਕ ਅੰਦੋਲਨਾ ਦੀ ਗਵਾਹੀ ਨੌਜਵਾਨ ਵਰਗ ਹੀ ਕਰ ਰਿਹਾ ਹੈ, ਤਾਂ ਜੋ ਸਮਾਜ ਵਿੱਚ ਪਰਿਵਰਤਨ ਅਤੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ।ਅੰਤ ਵਿੱਚ ਅੰਮ੍ਰਿਤਸਰ ਵਿਭਾਗ ਸੰਗਠਨ ਮੰਤਰੀ ਗੁਰਵਿੰਦਰ ਸਿੰਘ ਫੱਤਾਖੇੜਾ ਦੀ ਅਗਵਾਈ ਹੇਠ ਅੰਮ੍ਰਿਤਸਰ ਮਹਾ ਨਗਰ ਤੋਂ ਏਬੀਵੀਪੀ ਦੀ ਇਕਾਈ ਘੋਸ਼ਿਤ ਕੀਤੀ ਗਈ, ਜਿਸ ਵਿਚ ਲਵੀਸ਼ ਚਾਵਲਾ ਨੂੰ ਨਗਰ ਪ੍ਰਧਾਨ ਅਤੇ ਪ੍ਰਤੀਕ ਕਪੂਰ ਨੂੰ ਸੈਕਟਰੀ ਬਣਾਇਆ ਗਿਆ। ਇਸ ਦੇ ਨਾਲ ਹੀ ਸ਼ਰੂਤੀ ਵਿਗ, ਕੁਮਾਰੀ ਰਚਨਾ, ਗਗਨ ਸਿੰਘ ਨੂੰ ਉੱਪ ਪ੍ਰਧਾਨ ਅਤੇ ਸੁਖਦੀਪ ਸਿੰਘ, ਰਮਨਜੀਤ ਸਿੰਘ, ਮੋਹਿਤ ਕੁਮਾਰ, ਕੁਮਾਰੀ ਦੀਵਿਆ ਨੂੰ ਅੰਮ੍ਰਿਤਸਰ ਸਹਿ-ਸਕੱਤਰ ਨਿਯੁੱਕਤ ਕੀਤਾ ਗਿਆ। ਅੰਮ੍ਰਿਤਸਰ ਗਰਲਜ਼ ਵਰਕਿੰਗ ਪ੍ਰਮੁੱਖ ਕੁਮਾਰੀ ਸ਼ੁਭਕਾ ਮਹਿਰਾ ਨੂੰ ਨਿਯੁੱਕਤ ਕੀਤਾ ਗਿਆ ਅਤੇ ਮੁਨੀਸ਼ ਕੁਮਾਰ ਨੂੰ ਪ੍ਰੈਸ ਸਕੱਤਰ ਅਤੇ ਚਿਰਾਗ ਨੂੰ ਸਾਊਥ ਇੰਚਾਰਜ਼ ਬਣਾਇਆ ਗਿਆ।ਇਸ ਸਮੇਂ ਨੌਰਥ ਹਲਕਾ ਪ੍ਰਧਾਨ ਸ਼ੁਭਮ ਬ੍ਰਿਜਵਾਸੀ, ਉੱਪ-ਪ੍ਰਧਾਨ, ਅਮਨ ਬ੍ਰਿਜਵਾਸੀ, ਸਕੱਤਰ ਮੋਹਿਤ ਖੰਨਾ ਅਤੇ ਸਾਹਿਲ ਕੁਮਾਰ, ਅਦਿਤਰ ਰੰਧਾਵਾ, ਨੀਤੀਸ਼ ਕੁਮਾਰ ਆਦਿ ਮੈਂਬਰ ਵੀ ਮੌਜੂਦ ਸਨ।
Punjab Post Daily Online Newspaper & Print Media