Tuesday, February 24, 2026

ਰਾਸ਼ਟਰਪਤੀ ਵੱਲੋਂ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਪਹੁੰਚਣ ਉਤੇ ਇਸਰੋ ਨੂੰ ਵਧਾਈ

PPN24091432
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਪਹਿਲੇ ਅੰਤਗ੍ਰਹਿ ਮਾਰਸ ਅੋਰਬਿਟਰ ਮਿਸਨ ਯਾਨੀ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਦੇ ਗ੍ਰਹਿ ਪੰਧ ਵਿੱਚ ਸਥਾਪਤ ਕਰਨ ਉਤੇ ਭਾਰਤੀ ਪੁਲਾੜ ਖੋਜ ਸੰਸਥਾਨ ਇਸਰੋ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿੱਚ ਰਾਸ਼ਟਰਪਤੀ ਨੇ ਇਸਰੋ ਦੇ ਚੇਅਰਮੈਨ ਡਾ. ਕੇ. ਰਾਧਾ ਕ੍ਰਿਸ਼ਨਨ ਨੂੰ ਕਿਹਾ ਕਿ ” ਮੈਂ ਤੁਹਾਨੂੰ ਅਤੇ ਤੁਹਾਡੇ ਦਲ ਨੂੰ ਲਗਭਗ ਨੌ ਮਹੀਨੇ ਦੀ ਯਾਰਤਾ ਦੇ ਬਾਅਦ ਮੰਗਲਯਾਨ ਨੂੰ ਸਫਲਤਾਪੂਰਵਕ ਮੰਗਲ ਪਹੁੰਚਣ ਉਤੇ ਹਾਰਦਿਕ ਵਧਾਈ ਦਿੰਦਾ ਹਾਂ। ਅੱਜ ਇਸ ਸਫਲਤਾ ਨੇ ਭਾਰਤ ਨੂੰ ਏਸ਼ਿਆਈ ਦੇਸ਼ਾਂ ਵਿੱਚ ਇਹ ਸਫਲਤਾ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਅਤੇ ਇਸਰੋ ਨੂੰ ਮੰਗਲ ਉਤੇ ਉਪਗ੍ਰਹਿ ਭੇਜਣ ਵਾਲੀ ਚੌਥੀ ਪੁਲਾੜ ਏਜੰਸੀ ਬਣਾ ਦਿੱਤਾ ਹੈ। ਇਸ ਨੂੰ ਪਹਿਲੇ ਹੀ ਯਤਨ ਵਿੱਚ ਇਹ ਸਫਲਤਾ ਪ੍ਰਾਪਤ ਹੋਈ ਹੈ।
ਪੂਰੇ ਰਾਸ਼ਟਰ ਨੂੰ ਇਸ ਇਤਿਹਾਸਕ ਸਫਲਤਾ ਉਤੇ ਮਾਣ ਹੈ ਅਤੇ ਇਸ ਨੇ ਭਾਰਤ ਦੀ ਪੁਲਾੜ ਸਮਰੱਥਾਵਾਂ ਦਾ ਇੱਕ ਵਾਰ ਹੋਰ ਸਫਲਤ ਪ੍ਰਦਰਸ਼ਨ ਕੀਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਇਹ ਸਫਲਤਾ ਸਾਡੇ ਪੁਲਾੜ ਪ੍ਰੋਗਰਾਮਾਂ ਵਿੱਚ ਮੀਲ ਦਾ ਪੱਧਰ ਸਾਬਤ ਹੋਵੇਗੀ ਅਤੇ ਸਾਡੇ ਵਿਗਿਆਨੀਆਂ ਨੂੰ ਹੋਰ ਵੱਧ ਟੀਚੇ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ। ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਇਸ ਮਹਾਨ ਮੁਹਿਮ ਨਾਲ ਜੁੜੇ ਸਾਰੇ ਵਿਗਿਆਨੀਆ, ਇੰਜੀਨੀਅਰਾਂ ਤੇ ਦੂਜੇ ਸਾਰੇ ਤਕਨਾਲੌਜੀਆਂ ਅਤੇ ਦੂਜੇ ਸਾਰੇ ਲੋਕਾਂ ਤੱਕ ਮੇਰੀਆਂ ਸ਼ੁਭਕਾਮਨਾਵਾਂ ਪਹੁੰਚਾਉਣ। ਰਾਸ਼ਟਰ ਦੀ ਸਖਤ ਮਿਹਨਤ ਅਤੇ ਉਨਾਂ੍ਹ ਦੀ ਇਸ ਉਪਲਬੱਧੀ ਨੂੰ ਪ੍ਰਾਪਤ ਕਰਨ ਉਤੇ ਮਾਣ ਮਹਿਸੂਸ ਕਰ ਰਿਹਾ ਹੈ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply