ਨਾਭਾ / ਪਟਿਆਲਾ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਸਮਾਜ ਸੁਧਾਰਕ ਵਿਸ਼ੇ `ਤੇ ਬਣੀ ਪੰਜਾਬੀ ਟੈਲੀ ਫਿਲਮ “ਜੱਗ ਵਾਲਾ ਮੇਲਾ” ਨਾਭਾ ਦੇ ਹੋਟਲ `ਚ
ਰਲੀਜ਼ ਕੀਤੀ ਗਈ।
ਜੇ.ਕੇ.ਆਰ ਪ੍ਰੋਡਕਸ਼ਨ ਦੇ ਬੈਨਰ ਹੇਠ ਸਰਪੰਚ ਜੱਗੀ ਜਗਦੇਵ ਸਿੰਘ ਬਡਲਾ ਵਲੋਂ ਤਿਆਰ ਕੀਤੀ ਫਿਲਮ “ਜੱਗ ਵਾਲਾ ਮੇਲਾ” ਦੇ ਡਾਇਰੈਕਟਰ ਤੇ ਕਹਾਣੀ ਲੇਖਕ ਰਵਿੰਦਰ ਰਵੀ ਸਮਾਣਾ, ਕੈਮਰਾਮੈਨ ਹਰਪ੍ਰੀਤ ਰਿੱਕੀ, ਸੰਗੀਤਕਾਰ ਇਸ਼ਾਂਤ ਪੰਡਿਤ ਅਤੇ ਟਾਈਟਲ ਗੀਤ “ਜੱਗ ਵਾਲਾ ਮੇਲਾ” ਪ੍ਰੋਫੈਸਰ (ਡਾ.) ਰਵਿੰਦਰ ਕੌਰ ਰਵੀ ਨੇ ਤਿਆਰ ਕੀਤਾ ਹੈ।
ਫਿਲਮ ਦੇ ਮੁੱਖ ਕਲਾਕਾਰ ਕਰਨਵੀਰ ਸਿੰਘ, ਐਕਟਰੈਸ ਨੀਲ ਬੈਦਵਾਨ, ਬਾਲਾ ਹਰਵਿੰਦਰ ਸਿੰਘ, ਹਰਜੀਤ ਜੱਸਲ, ਡਾ. ਲੱਖੀ ਧੀਰੋਮਾਜਰਾ, ਮੈਡਮ ਪਰਮ ਧਾਲੀਵਾਲ, ਡਾ. ਜਗਮੇਲ ਭਾਠੂਆਂ ਤੋਂ ਇਲਾਵਾ ਮੈਡਮ ਮਨਪ੍ਰੀਤ ਅਤੇ ਪਰਮਜੀਤ ਕੌਰ ਸਿੱਧੂ ਅਤੇ ਸਰਪੰਚ ਜੱਗੀ ਦੇ ਸਹਿਯੋਗੀ ਪਤਵੰਤੇ ਸੱਜਣ ਹਾਜ਼ਰ ਸਨ।
ਇਸ ਉਦਮ ਦੀ ਸ਼ਲਾਘਾ ਕਰਦਿਆਂ ਡਾ. ਜਗਮੇਲ ਭਾਠੂਆਂ ਕਿਹਾ ਕਿ ਬੁਰੇ ਲੋਕਾਂ ਪ੍ਰਤੀ ਸੁਚੇਤ ਕਰਨ ਲਈ ਅਜਿਹੀਆਂ ਕਲਾਤਮਕ ਤੇ ਸਾਰਥਕ ਵਿਸ਼ੇ ਵਾਲੀਆਂ ਫਿਲਮਾਂ ਦੀ ਅੱਜ ਸਾਡੇ ਸਮਾਜ ਨੂੰ ਸਖਤ ਜ਼ਰੂਰਤ ਹੈ।ਸਰਪੰਚ ਜੱਗੀ ਅਤੇ ਫਿਲਮ ਡਾਇਰੈਕਟਰ ਰਵਿੰਦਰ ਰਵੀ ਸਮਾਣਾ ਨੇ ਧੰਨਵਾਦੀ ਸ਼ਬਦ ਕਹੇ।
Check Also
ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ
ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …
Punjab Post Daily Online Newspaper & Print Media