
ਬਠਿੰਡਾ, 25 ਸਤੰਬਰ (ਅਵਤਾਰ ਸਿੰਘ ਕੈਂਥ/ਜਸਵਿੰਦਰ ਸਿੰਘ ਜੱਸੀ) – ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਕੌਮੀ ਸੇਵਾ ਯੋਜਨਾ ਦਿਵਸ ਦੇ ਮੌਕੇ ਤੇ ਵੀ.ਕੇ.ਆਰ.ਵੀ.ਰਾਓ ਦੀ ਯਾਦ ਵਿੱਚ ਸੱਭਿਆਚਾਰਕ, ਸਮਾਜਿਕ ਅਤੇ ਨੈਤਿਕ ਪੱਖਾਂ ਨੂੰ ਹੁਲਾਰਾ ਦੇਣ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 300 ਵਲੰਟੀਅਰਜ਼ ਵੱਲੋਂ ਹਿੱਸਾ ਲਿਆ ਗਿਆ। ਇਸ ਪ੍ਰੋਗਰਾਮ ਵਿੱਚ ਰਘਬੀਰ ਸਿੰਘ ਮਾਨ (ਸਹਾਇਕ ਡਾਇਰੈਕਟਰ,ਯੁਵਕ ਸੇਵਾਵਾਂ, ਬਠਿੰਡਾ) ਵੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਗਈ।
ਪ੍ਰੋਗਰਾਮ ਅਫ਼ਸਰ ਕੁਲਦੀਪ ਸਿੰਘ ਵੱਲੋਂ ਪ੍ਰੋਗਰਾਮ ਦਾ ਆਗਾਜ਼ ਕਰਦੇ ਹੋਏ ਕੌਮੀ ਸੇਵਾ ਯੋਜਨਾ ਦੀ ਸ਼ੁਰੂਆਤ ਬਾਰੇ ਰੌਸ਼ਨੀ ਪਾਉਂਦਿਆਂ ਦੱਸਿਆ ਕਿ ਕੌਮੀ ਸੇਵਾ ਯੋਜਨਾ ਵੀ.ਕੇ.ਆਰ.ਵੀ.ਰਾਓ ਵੱਲੋਂ 24 ਸਤੰਬਰ 1969 ਵਿੱਚ ਸਿੱਖਿਆ ਅਤੇ ਸੱਭਿਆਚਾਰਕ ਮੰਤਰਾਲੇ, ਕੇਂਦਰ ਸਰਕਾਰ ਦੀ ਦੇਖ-ਰੇਖ ਵਿੱਚ ਸ਼ੁਰੂ ਕੀਤੀ ਗਈ ।ਪਹਿਲਾਂ ਪਹਿਲ ਇਹ ਕੌਮੀ ਸੇਵਾ ਯੋਜਨਾ 37 ਯੂਨੀਵਰਸਿਟੀਆਂ ਵਿੱਚ ਅਤੇ ਫ਼ਿਰ ਇਸਦੀ ਮਹੱਤਤਾ ਸਮਝਦੇ ਹੋਏ ਸਕੂਲੀ ਸੰਸਥਾਵਾਂ ਵਿੱਚ ਲਾਗੂ ਕੀਤਾ ਗਿਆ। ਵਿਦਿਆਰਥੀਆਂ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਸੁਚੇਤ ਕਰਨਾ, ਸਮਾਜਿਕ ਕੁਰੀਤੀਆਂ ਖ਼ਿਲਾਫ ਲਾਮਬੰਦ ਕਰਨਾ ਅਤੇ ਵਿਦਿਆਰਥੀ ਵਰਗ ਵੱਲੋਂ ਲੋਕਾਂ ਨੂੰ ਇਹਨਾਂ ਕੁਰੀਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਆਪਸ ਵਿੱਚ ਮਿਲ ਕੇ ਇਹਨਾਂ ਦਾ ਸਮਾਧਾਨ ਕਰਨਾ ਇਸਦੇ ਮੁੱਖ ਉਦੇਸ਼ ਹਨ । ਪ੍ਰਿੰਸੀਪਲ ਨਾਜਰ ਸਿੰਘ ਢਿੱਲੋਂ ਵੱਲੋਂ ਕੌਮੀ ਸੇਵਾ ਯੋਜਨਾ ਦਾ ਸਿੱਖਿਆ ਵਿੱਚ ਮਹੱਤਵ ਵਿਸ਼ੇ ਤੇ ਜਾਣਕਾਰੀ ਦਿੱਤੀ।ਇਸ ਉਪਰੰਤ ਵਲੰਟੀਅਰਜ਼ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਕੈਂਪਸ ਦੀ ਸਫ਼ਾਈ ਦੇ ਨਾਲ ਪੌਦੇ ਵੀ ਲਗਾਏ ਗਏ।
ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਬਠਿੰਡਾ ਵੱਲੋਂ ਆਪਣੇ ਸੰਬੋਧਨ ਵਿੱਚ ਦੱਸਿਆ ਗਿਆ ਕਿ ਨੌਜਵਾਨ ਦੇਸ਼ ਅਤੇ ਸਮਾਜ ਦਾ ਵਡਮੁੱਲਾ ਸਰਮਾਇਆ ਹਨ।ਉਨ੍ਹਾਂ ਅੰਦਰ ਦੇਸ਼ ਅਤੇ ਸਮਾਜ ਵਿੱਚ ਫ਼ੈਲੇ ਭੈੜਾ ਨੂੰ ਬਦਲਣ ਦਾ ਅਥਾਹ ਜੋਸ਼ ਤੇ ਕੁਰਬਾਨੀ ਦੀ ਭਾਵਨਾ ਹੁੰਦੀ ਹੈ।ਪ੍ਰੋਗਰਾਮ ਦੇ ਅਖ਼ੀਰ ਵਿੱਚ ਸ :ਦਿਲਬਾਗ ਸਿੰਘ ਤਲਵਾੜ (ਡਾਇਰੈਕਟਰ ਸਕੂਲ) ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਕੂਲੀ ਵਿਦਿਆਰਥੀਆਂ ਨੂੰ ਸਦਾ ਹੀ ਕੌਮੀ ਸੇਵਾ ਯੋਜਨਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ। ਇਸਨੂੰ ਕਾਮਯਾਬ ਕਰਨ ਲਈ ਵਾਈਸ ਪ੍ਰਿੰਸੀਪਲ ਮੈਡਮ ਸ਼ਿੰਦਰਪਾਲ ਕੌਰ, ਕੰਟ੍ਰੋਲਰ ਜਗਤਾਰ ਸਿੰਘ, ਮਾਨ ਸਿੰਘ, ਮੈਡਮ ਕਮਲੇਸ਼ ਕੌਰ, ਮੈਡਮ ਪਰਮਜੀਤ ਕੌਰ, ਮੈਡਮ ਚਰਨਜੀਤ ਕੌਰ, ਮੈਡਮ ਸੁਖਦੇਵ ਕੌਰ, ਬਰਮਜੀਤ ਸਿੰਘ, ਜਸਵੰਤ ਸਿੰਘ,ਕੁਲਜਿੰਦਰ ਸਿੰਘ, ਲਾਭ ਸਿੰਘ ਅਤੇ ਸਮੂਹ ਸਟਾਫ਼ ਦਾ ਸਹਿਯੋਗ ਰਿਹਾ ।
Punjab Post Daily Online Newspaper & Print Media