ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ ਆਫ ਵਾਲੀਬਾਲ-2019 ਦੇ
ਚੋੋਥੇ ਦਿਨ ਡੀ.ਸੀ ਸਿਵਦੁਲਾਰ ਸਿੰਘ ਢਿਲੋ ਵਲੋਂ ਜਲ੍ਹਿਆਵਾਲਾ ਬਾਗ ਵਿਖੇ ਸਮੂਹ ਖਿਡਾਰੀਆਂ ਨੂੰ ਨਸਿਆਂ ਵਿਰੁੱਧ ਅਤੇ ਚੰਗਾ ਸਮਾਜ ਸਿਰਜਣ ਦੀ ਸਹੁੰ ਚੁੱਕਾਈ ਗਈ।ਵਾਲੀਬਾਲ ਫੈਡਰੇਸ਼ਨ ਇੰਡੀਆ ਦੇ ਅਧਿਕਾਰੀ, ਜਿਲ੍ਹਾ ਖੇਡ ਅਫਸਰ ਅਤੇ ਖੇਡ ਵਿਭਾਗ ਪੰਜਾਬ ਦੇ ਅਫਸਰ ਇਸ ਮੌਕੇ ਮੋਜੂਦ ਸਨ।
ਇਸੇ ਦੌਰਾਨ ਖੇਡਾਂ ਦੇ ਤੀਜੇ ਦਿਨ ਦੇ ਮੈਚਾਂ `ਚ ਲੜਕਿਆਂ ਦੇ ਰੇਲਵੇ ਨੇ ਹਰਿਆਣਾ ਨੂੰ 3-0 (26-24, 25-21, 26-24) ਅਤੇ ਆਂਧਰਾ ਪ੍ਰਦੇਸ਼ ਨੇ ਕਰਨਾਟਕਾ ਨੂੰ 3-0 (25-19, 25-22, 25-19) ਨਾਲ ਮਾਤ ਦਿੱਤੀ, ਲੜਕੀਆਂ ਦੇ ਮੈਚ ਵਿੱਚ ਕੇਰਲਾ ਨੇ ਪੰਜਾਬ ਨੂੰ 3-0 (25-15, 25-10, 25-15) ਨਾਲ ਹਰਾਇਆ।
ਚੌਥੇ ਦਿਨ ਦੇ ਮੈਚ ਵਿੱਚ ਕੇਰਲਾ ਨੇ ਦਿੱਲੀ ਨੂੰ 3-0 (25-11, 25-16, 25-11) ਨਾਲ ਅਤੇ ਲੜਕਿਆਂ ਦੇ ਮੈਚ ਵਿਚ ਸਰਵਿਸਜ ਨੇ ਕਰਨਾਟਕਾ ਨੂੰ 3-0 (25-22, 25-15, 25-17) ਨਾਲ ਹਰਾਇਆ।
ਡਿਪਟੀ ਕਮਿਸਨਰ ਢਿਲੋਂ ਨੇ ਚੌਥੇ ਦਿਨ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ।ਖੇਡ ਵਿਭਾਗ ਪੰਜਾਬ ਅਤੇ ਵਾਲੀਬਾਲ ਫੈਡਰੇਸ਼ਨ ਇੰਡੀਆ ਵਲੋਂ ਮੁੱਖ ਮਹਿਮਾਨ ਨੂੰ ਸਨਮਾਨ ਚਿੰਨ ਦਿੱਤਾ ਗਿਆ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media