Thursday, July 16, 2026

ਗਾਂਧੀ ਜੈਅੰਤੀ `ਤੇ ਆਰੰਭੀ ਪਲਾਸਟਿਕ ਮੁਕਤ ਭਾਰਤ ਮੁਹਿੰਮ

ਭੀਖੀ/ ਮਾਨਸਾ, 3 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਨਗਰ ਪੰਚਾਇਤ ਵਲੋਂ 150ਵੀਂ ਗਾਂਧੀ ਜੈਅੰਤੀ ਦੇ ਮੁਬਾਰਕ ਦਿਹਾੜੇ ਤੇ ਪਲਾਸਟਿਕ PUNJ0310201902ਮੁਕਤ ਭਾਰਤ ਮੁਹਿੰਮ ਤਹਿਤ ਨਗਰ ਵਿੱਚ ਜਾਗਰੂਕਤਾ ਮਾਰਚ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਸਬੇ ਦੇ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ।ਉਨ੍ਹਾਂ ਘਰ-ਘਰ ਜਾ ਕੇ ਪਟਸਨ ਅਤੇ ਕੱਪੜੇ ਦੇ ਥੈਲੇ ਵੰਡੇ ਗਏ ਤੋਂ ਇਲਾਵਾ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਣਕਾਰੀ ਦਿੰਦੇ ਸਟਿਕਰ ਵੀ ਘਰਾਂ `ਤੇ ਚਿਪਕਾਏ ਗਏ।
               ਕਾਰਜ ਸਾਧਕ ਅਫਸ਼ਰ ਰਵੀ ਜ਼ਿੰਦਲ ਨੇ ਕਿਹਾ ਕਿ ਨਗਰ ਪੰਚਾਇਤ ਪ੍ਰਸ਼ਾਸਨ ਸਮੂਹ ਕੋਸਲਰ, ਵੱਖ-ਵੱਖ ਵਪਾਰਕ ਜਥੇਬੰਦੀਆਂ ਅਤੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਨਗਰ ਨੂੰ ਪਲਾਸਟਿਕ ਮੁਕਤ ਕਰਨ `ਚ ਪ੍ਰਤੀਬੱਧਤਾ ਨਾਲ ਕੰਮ ਕਰੇਗਾ।ਉਨ੍ਹਾਂ ਸਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਲਾਸਟਿਕ ਦੇ ਲਿਫਾਫਿਆਂ ਅਤੇ ਡਿਸਪੋਜੇਬਲ ਬਰਤਨਾਂ ਦਾ ਪ੍ਰਯੋਗ ਨਾ ਕਰਨ।ਉਨ੍ਹਾਂ ਢਾਬੇ, ਰੈਸਟੋਰੈਂਟ, ਹੋਟਲ ਅਤੇ ਮੈਰਿਜ਼ ਪੈਲਸਾਂ ਵਾਲਿਆਂ ਨੂੰ ਕਿਹਾ ਕਿ ਉਹ ਡਿਸਪੋਜ਼ਬੇਲ ਮਟੀਰੀਅਲ ਨੂੰ ਖਪਾਉਣ ਲਈ ਸੋਕਪਿੱਟ ਬਣਵਾਉਣ।ਉਨ੍ਹਾਂ ਤਾੜਨਾ ਵੀ ਕੀਤੀ ਕਿ ਜੋ ਸਰਕਾਰੀ ਹਦਾਇਤਾਂ ਦਾ ਪਾਲਣ ਨਹੀ ਕਰੇਗਾ ਨਗਰ ਪੰਚਾਇਤ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀ ਕਰੇਗੀ।
                  ਇਸ ਮੌਕੇ ਨੋਇਲ ਮਿਸ਼ਨ ਹਾਈ ਸਕੂਲ ਦੇ ਚੇਅਰਪਰਸਨ ਸ਼ੁਸੀਲਾ ਕੁੰਨਰ, ਪ੍ਰਬੰਧਕ ਭੁਪਿੰਦਰ ਸਿੰਘ ਕੁੰਨਰ, ਲੇਖਾ ਅਫਸਰ ਹੈਪੀ ਜਿੰਦਲ, ਸਹਾਇਕ ਲੇਖਾਂ ਅਫਸ਼ਰ ਕੁਲਦੀਪ ਰਿਸ਼ੀ, ਰਾਮ ਸਿੰਘ ਅਕਲੀਆ, ਕੁਲਵੰਤ ਸਿੰਘ, ਜਗਤਾਰ ਸਿੰਘ, ਪ੍ਰੇਮ ਸਾਗਰ, ਕੋਸਲਰ ਮੱਖਣ ਹਾਜੀ, ਬਲਵਿੰਦਰ ਸ਼ਰਮਾ, ਰਾਮਪਾਲ, ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ `ਚ ਸ਼ਹਿਰੀ ਵੀ ਮੋਜੂਦ ਸਨ।

Check Also

ਸਰਬਜੋਤ ਸਿੰਘ ਧੰਜਲ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਏ ਜਾਣ ‘ਤੇ ਵਰਕਰ ਖੁਸ਼

ਅੰਮ੍ਰਿਤਸਰ, 16 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀਆਂ …

Leave a Reply