Friday, April 17, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਨੇ ਡਰੈਗਨ ਬੋਟ ਚੈਂਪੀਅਨਸ਼ਿਪ ‘ਚ ਜਿੱਤੇ 13 ਗੋਲਡ ਤੇ 7 ਸਿਲਵਰ ਮੈਡਲ

ਅੰਮ੍ਰਿਤਸਰ, 18 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਬੀ.ਬੀ.ਕੇ. ਡੀ.ਏ.ਵੀ ਕਾਲਜ ਵੂਮੈਨ ਦੀਆਂ ਖਿਡਾਰਨਾਂ ਰਾਜਬੀਰ ਕੌਰ, PUNJ1810201913ਸੁਮਨਦੀਪ ਕੌਰ, ਕੋਮਲਦੀਪ ਕੌਰ, ਅਮਨਦੀਪ ਕੌਰ ਅਤੇ ਮੀਨਾਕਸ਼ੀ ਨੇ ਦਰਬੰਗਾ (ਉੱਤਰ ਪ੍ਰਦੇਸ਼) ਵਿਖੇ ਹੋਈ ਸੀਨੀਅਰ ਨੈਸ਼ਨਲ ਡਰੈਗਨ ਬੋਟ ਚੈਂਪੀਅਨਸ਼ਿਪ ਵਿਚ ਦੋ-ਦੋ ਗੋਲਡ ਤੇ ਇਕ-ਇਕ ਸਿਲਵਰ ਮੈਡਲ ਜਿੱਤਿਆ।ਸਿਮਰਨਜੀਤ ਕੌਰ, ਵਿਪਨਦੀਪ ਕੌਰ ਅਤੇ ਪ੍ਰਵੀਨ ਕੌਰ ਨੇ ਇਕ-ਇਕ ਗੋਲਡ ਮੈਡਲ ਅਤੇ ਅਮਨਦੀਪ ਕੌਰ ਅਤੇ ਸਿਮਰਨਦੀਪ ਕੌਰ ਨੇ ਇਕ-ਇਕ ਸਿਲਵਰ ਮੈਡਲ ਹਾਸਲ ਕੀਤਾ।ਇਹਨਾਂ ਖਿਡਾਰਨਾਂ ਨੇ ਵੱਖ-ਵੱਖ ਰਾਜਾਂ ਜਿਵੇਂ ਹਰਿਆਣਾ, ਬਿਹਾਰ, ਉਡੀਸਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਅਤੇ ਉਤਰਾਖੰਡ ਦੇ ਕਈ ਖਿਡਾਰੀਆਂ ਨੂੂੰ ਹਰਾਕੇ ਇਹ ਚੈਂਪੀਅਨਸ਼ਿਪ ਜਿੱਤੀ।
               ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਹਨਾਂ ਖਿਡਾਰਨਾਂ ਨੂੰ ਇਸ ਪ੍ਰਾਪਤੀ `ਤੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਇਹ ਸਥਾਨ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਕਾਲਜ ਦੀਆਂ ਖਿਡਾਰਨਾਂ ਨੇ ਹਮੇਸ਼ਾ ਹੀ ਕਈ ਚੈਂਪੀਅਨਸ਼ਿਪਾਂ ਵਿਚ ਮੱਲਾਂ ਮਾਰੀਆਂ ਹਨ ਅਤੇ ਨਤੀਜੇ ਵਜੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਖੇਡਾਂ ਵਿਚ ਹਮੇਸ਼ਾਂ ਹੀ ਮੋਹਰੀ ਰਿਹਾ ਹੈ।ਉਹਨਾਂ ਕਿਹਾ ਕਿ ਕਾਲਜ ਹਮੇਸ਼ਾ ਹੀ ਉਹਨਾਂ ਖਿਡਾਰਨਾਂ ਦੀ ਮੱਦਦ ਕਰਨ ਲਈ ਤਿਆਰ ਰਹਿੰਦਾ ਹੈ, ਜਿਹੜੀਆਂ ਖਿਡਾਰਨਾਂ ਦੇਸ਼ ‘ਤੇ ਸੰਸਥਾ ਲਈ ਮਾਣ ਹਨ।
ਸਰੀਰਕ ਸਿੱਖਿਆ ਵਿਭਾਗ ਮੁਖੀ ਸ਼੍ਰੀਮਤੀ ਸਵੀਟੀ ਬਾਲਾ ਸਹਿਤ ਫੈਕਲਟੀ ਮੈਂਬਰ ਮਿਸ ਸਵੀਤਾ ਕੁਮਾਰੀ, ਮਿਸ ਰਿਤੀਕਾ ਅਤੇ ਮਿਸ ਰਾਜਦੀਪ ਕੌਰ ਨੇ ਖਿਡਾਰਨਾਂ ਨੂੰ ਉਹਨਾਂ ਦੀ ਇਸ ਪ੍ਰਾਪਤੀ `ਤੇ ਵਧਾਈ ਦਿੱਤੀ।   
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply