Sunday, December 22, 2024

ਮਿਸਿਜ਼ ਐਨੀ ਡੈਜ਼ਲਿੰਗ ਕਰਵਾ ਕੁਈਨ ਤੇ ਦਿਵਯਾ ਖੰਨਾ ਕੈਪਟੀਵੇਟੀਗ ਸਮਾਈਲ ਬਣੀ

ਔਰਤਾਂ ਨੂੰ ਆਪਣੇ ਅੰਦਰ ਛੁਪੀ ਕਲਾ ਨੂੰ ਨਿਖਾਰਣਾ ਚਾਹੀਦਾ ਹੈ- ਰੇਖਾ ਮਹਾਜਨ, ਸੁਰਭੀ ਵਰਮਾ
ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ – ਅਮਨ) – ਸਥਾਨਕ ਹੋਟਲ ਵਿਖੇ ਬੈਲੂਨਜ਼ ਐਨ ਰਿਬਿਨਜ਼ ਵਲੋਂ ਸਤਯਮ ਜਿਊਲਰੀ ਹਾਊਸ ਦੇ ਸਹਿਯੋਗ ਨਾਲ PUNJ2010201902‘ਕਰਵਾ ਚੌਥ ਉਤਸਵ-2019 ਸੀਜਨ-2’ ਦਿਬਜੋਤ ਕੌਰ ਅਤੇ ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਕਰਵਾਇਆ ਗਿਆ।ਸਤਯਮ ਜਿਊਲਰੀ ਹਾਊਸ ਤੋਂ ਸਚਿਨ ਕਪੂਰ, ਗੋਰਵ ਕਪੂਰ, ਸ਼ੈਲੀ ਕਪੂਰ, ਸਾਰਿਕਾ ਅਹੂਜਾ, ਸਮਾਜ ਸੇਵਿਕਾ ਸੁਰਭੀ ਵਰਮਾ, ਡਿਪਟੀ ਡੀਈਓ ਰੇਖਾ ਮਹਾਜਨ, ਵਾਇਸ ਆਫ ਐਨੀਮਲ ਤੋਂ ਨਿਧੀ ਅਦਲੱਖਾ, ਅਰਵੀਨਾ ਸੋਨੀ, ਸਟਰੋਂਗ ਬੇਸਿਕ ਇੰਸਟੀਟਿਊਟ ਦੇ ਡਾਇਰੈਕਟਰ ਅਨੂੰ ਅਰੋੜਾ, ਪ੍ਰਿੰ. ਰਾਹਤ ਅਰੋੜਾ, ਵੂਮੈਨ ਇੰਪਾਵਰਮੈਂਟ ਸੁਸਾਇਟੀ ਤੋਂ ਲਵਿਕਾ ਨਈਅਰ ਵਿਸ਼ੇਸ਼ ਤੌਰ ‘ਤੇ ਪਹੁੰਚੇ।
            ਵਿਆਹੁਤਾ ਮੁਟਿਆਰਾਂ ਨੇ ਰੈਂਪਵਾਕ ਕੀਤੀ ਤੇ ਤੰਬੋਲਾ ਖੇਡਿਆ।ਕਈ ਤਰ੍ਹਾਂ ਦੀਆਂ ਫੰਨ ਗੇਮਜ਼ ਵੀ ਕਰਵਾਈਆਂ ਗਈਆਂ।ਡੈਜ਼ਲਿੰਗ ਕਰਵਾ ਕੁਇਨ ਦਾ ਖਿਤਾਬ ਮਿਸਿਜ਼ ਐਨੀ ਨੇ ਹਾਸਲ ਕੀਤਾ। ਕੈਪਟੀਵੇਟੀਗ ਸਮਾਈਲ ਦਿਵਯਾ ਖੰਨਾ, ਗਰੇਸਫੁੱਲ ਹੇਅਰ ਰਾਧਾ, ਡਾਸਿੰਗ ਦੀਵਾ ਨੇਹਾ ਜੈਨ, ਮੈਲੋਡੀਅਸਟ ਸਟਾਰ ਮੋਨਿਕਾ ਖੰਨਾ, ਫਿਟਨੈੱਸ ਫੈਮੀਨਾ ਸੁਚੇਤਾ ਧਵਨ, ਪੋਇਟਰੀ ਕੁਇਨ ਜਸਪ੍ਰੀਤ ਕਾਲਰਾ ਅਤੇ ਕਲਾਸੀ ਅਟਾਇਰ, ਆਸਟਰਕ ਮਹਿੰਦੀ, ਡਿਵਾਈਨ ਥਾਲੀ, ਸਵੈਗ ਵਾਕ ਆਦਿ ਟਾਈਟਲਾਂ ਨਾਲ ਵੱਖ-ਵੱਖ ਔਰਤਾਂ ਨੂੰ ਨਿਵਾਜਿਆ ਗਿਆ।ਜੱਜਮੈਂਟ ਦੀ ਭੂਮਿਕਾ ਸ਼ਮਾ ਅਰੋੜਾ ਜੁਨੇਜਾ, ਪ੍ਰਿੰ. ਰਾਹਤ ਅਰੋੜਾ, ਲੁਵਿਕਾ ਨਈਅਰ ਨੇ ਨਿਭਾਈ।
             ਪ੍ਰਬੰਧਕ ਦਿਬਜੋਤ ਕੌਰ ਅਤੇ ਹਰਪ੍ਰੀਤ ਸਿੰਘ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਲਈ ਸਾਇਨੋ ਇਲੈਕਟ੍ਰੋਨਿਕਸ ਗੁਰਪ੍ਰੀਤ ਸਿੰਘ, ਮੁਕੇਸ਼ ਮਹਿਰਾ ਮਾਹੀ, ਆਈਐੱਫਬੀ, ਗੋਲਡਨ ਸਿਟੀ ਅਰਸ਼ਦੀਪ ਸਿੰਘ, ਕੁਇੰਜ ਕਾਊਚਰ ਅਮਿਤ ਮਹਿਰਾ, ਹਰਮੀਤ ਸਿੰਘ ਸਲੂਜਾ ਪੰਜਆਬ ਨਾਓ, ਸੈਲੀਬ੍ਰਿਟੀ ਬੂਟੀਕ ਰਿਤਿਕਾ ਖੰਨਾ, ਸਿਪ ਐਂਡ ਬਰਿਊ ਤੋਂ ਰੋਤਾਸ਼ ਤੇ ਗੋਤਮ, ਫੈਨਟੈਸੀ ਸ਼ਾਪ, ਸਨੋਰਾ ਸੰਗੀਤਾ ਲੂਥਰਾ, ਡਾਇਟ ਇਨ 181, ਰਾਯਾ ਜੀ ਆਰਗੈਨਿਕ, ਫੂਡ ਸਕਿਲਜ਼ ਨੇਹਾ ਖੋਸਲਾ, ਅੰਮ੍ਰਿਤਸਰ ਸੁਪਰ ਸਕੈਨ, ਯੂ.ਟੀ.ਐਲ ਸੋਲਰ ਇਨਵਰਟਰ ਬ੍ਰਾਂਡ ਗੁਰੂ ਨਾਨਕ ਇਲੈਕਟ੍ਰੀਸਿਟੀ ਰਿਕਸ਼ਾ ਏ.ਐਸ ਬੇਦੀ, ਵਰਤਿਕਾ ਮਦਾਨ ਬੈਟ ਮੀਡੀਆ, ਵੋਹੇਬ ਤੋਂ ਨਵਨੀਤ ਅਰੋੜਾ, ਆਰਜੇ ਮੋਬਾਇਲ ਗੈਲਰੀ ਨੋਬਲ ਬਮਰਾਹ ਆਦਿ ਦਾ ਵਿਸ਼ੇਸ਼ ਸਹਿਯੋਗ ਰਿਹਾ ਹੈ।
             ਅੰਤ ਵਿੱਚ ਬੰਪਰ ਪ੍ਰਾਈਜ ਤੇ ਲੱਕੀ ਡਰਾਅ ਵੀ ਕੱਢੇ ਗਏ।ਪ੍ਰੋਗਰਾਮ ਦੀ ਐਂਕਰਿੰਗ ਪ੍ਰਸਿੱਧ ਅਦਾਕਾਰ ਤੇ ਗਾਇਕ ਉਪਾਸਨਾ ਭਾਰਦਵਾਜ ਨੇ ਕੀਤੀ।ਸਮਾਜ ਸੇਵਿਕਾ ਸੁਰਭੀ ਵਰਮਾ, ਡਿਪਟੀ ਡੀ.ਈ.ਓ ਰੇਖਾ ਮਹਾਜਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਅੰਦਰ ਛਿਪੀ ਕਲਾ ਨੂੰ ਨਿਖਾਰਣ ਲਈ ਅਜਿਹੇ ਪ੍ਰੋਗਰਾਮ ਬੇਹੱਦ ਸਹਾਈ ਹੁੰਦੇ ਹਨ।ਪ੍ਰਬੰਧਕਾਂ ਵਲੋਂ ਸਾਰੇ ਮਹਿਮਾਨਾਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।
 

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply