Saturday, July 18, 2026

ਲੜਕੀਆਂ ਦੀਆਂ ਪੰਜਾਬ ਸਟੇਟ ਅੰਡਰ-25 ਖੇਡਾਂ 14 ਤੋਂ 17 ਨਵੰਬਰ ਤੱਕ ਮਾਨਸਾ ‘ਚ -ਡਿਪਟੀ ਕਮਿਸ਼ਨਰ

3000 ਖਿਡਾਰੀ ਅਤੇ 22 ਜ਼ਿਲ੍ਹਿਆਂ ਦੇ 400 ਅਧਿਕਾਰੀ ਹੋਣਗੇ ਸਮਾਗਮ ਦਾ ਹਿੱਸਾ
ਭੀਖੀ, 24 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ 14 ਨਵੰਬਰ ਤੋਂ 17 ਨਵੰਬਰ 2019 ਤੱਕ ਦੂਜੇ ਸਾਲ ਵੀ ਪੰਜਾਬ ਸਟੇਟ ਵੂਮੈਨ ਖੇਡਾਂ PUNJ2410201903ਅੰਡਰ-25 ਦੀ ਮੇਜ਼ਬਾਨੀ ਕਰੇਗਾ।ਇਸ ਸਮਾਗਮ ਵਿਚ ਲਗਭਗ 3000 ਮਹਿਲਾ ਖਿਡਾਰੀ ਅਤੇ 22 ਜ਼ਿਲ੍ਹਿਆਂ ਦੇ 400 ਅਧਿਕਾਰੀ ਹਿੱਸਾ ਲੈਣਗੇ ਜਿਸ ਦਾ ਵਿਸ਼ਾਲ ਉਦਘਾਟਨੀ ਸਮਾਰੋਹ ਬਹੁਮੰਤਵੀ ਸਪੋਰਟਸ ਸਟੇਡੀਅਮ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ 14 ਨਵੰਬਰ ਨੂੰ ਹੋਵੇਗਾ।
    ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਖੇਡਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮਾਨਸਾ ਜ਼ਿਲ੍ਹਾ ਮਾਨਸਾ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ।ਉਨ੍ਹਾਂ ਦੱਸਿਆ ਕਿ ਖਿਡਾਰੀ ਮਾਤਾ ਸੁੰਦਰੀ ਕਾਲਜ ਮਾਨਸਾ ਵਿਖੇ ਰਹਿਣਗੇ, ਜਦਕਿ ਵੱਖ-ਵੱਖ ਮੈਚ ਸੱਤ ਹੋਰ ਸਥਾਨਾਂ ‘ਤੇ ਆਯੋਜਿਤ ਕੀਤੇ ਜਾਣਗੇ, ਜਿੰਨ੍ਹਾਂ ਲਈ ਨਹਿਰੂ ਮੈਮੋਰੀਅਲ ਕਾਲਜ, ਸੇਂਟ ਜੇਵੀਅਰਜ਼ ਸਕੂਲ, ਮਾਤਾ ਸੁੰਦਰੀ ਕਾਲਜ, ਗਾਂਧੀ ਮੈਮੋਰੀਅਲ ਸਕੂਲ, ਕੈਂਬਰਿਜ ਸਕੂਲ, ਰੇਨੇਸੈਂਸ ਸਕੂਲ ਅਤੇ ਵਾਟਰ ਵਰਕਸ ਪਾਰਕ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ।
    ਉਨ੍ਹਾਂ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਖਿਡਾਰੀਆਂ ਦੇ ਰਹਿਣ ਲਈ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮੈਡੀਕਲ ਟੀਮਾਂ ਨੂੰ ਮੈਚਾਂ ਦੀਆਂ ਥਾਵਾਂ ਅਤੇ ਮਾਤਾ ਸੁੰਦਰੀ ਕਾਲਜ ਵਿਖੇ ਠਹਿਰਾਇਆ ਜਾਣਾ ਯਕੀਨੀ ਬਣਾਇਆ ਜਾਵੇ ਜਿਥੇ ਖਿਡਾਰੀਆਂ ਦੀ ਰਿਹਾਇਸ਼ ਕੀਤੀ ਜਾਵੇਗੀ।ਵਿਭਾਗਾਂ ਨੂੰ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਤੇ ਪੋਸਟਰ ਚਿਪਕਾਉਣ ਦੇ ਨਾਲ-ਨਾਲ ਜਨਤਕ ਘੋਸ਼ਣਾਵਾਂ ਕਰ ਕੇ ਸਮਾਗਮ ਦੀ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਕੀਤੀ ਜਾਵੇ।
    ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ, ਐਸ.ਡੀ.ਐਮ ਬੁਢਲਾਡਾ ਆਦਿੱਤਯ ਡੇਚਲਵਾਲ, ਐਸ.ਡੀ.ਐਮ ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਡੀ.ਐਮ ਸਰਦੂਲਗੜ੍ਹ ਰਾਜਪਾਲ ਸਿੰਘ, ਸਹਾਇਕ ਕਮਿਸ਼ਨਰ ਨਵਦੀਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਦਿਨੇਸ਼ ਵਸ਼ਿਸ਼ਟ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਅਵਿਨਾਸ਼ ਕੌਰ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਰਾਜਵੰਤ ਕੌਰ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ ਮੌਜੂਦ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply