Monday, April 27, 2026

ਫਗਵਾੜਾ ਜ਼ਿਮਨੀ ਚੋਣ ’ਚ ਕਾਂਗਰਸ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਰਹੇ ਜੇਤੂ

ਭਾਜਪਾ ਦੇ ਰਾਜੇਸ਼ ਬਾਘਾ ਨੂੰ 26116 ਵੋਟਾਂ ਦੇ ਫਰਕ ਨਾਲ ਹਰਾਇਆ
ਫਗਵਾੜਾ, 24 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ 29-ਫਗਵਾੜਾ ਦੀ ਜ਼ਿਮਨੀ ਚੋਣ ਲਈ 21 ਅਕਤੂਬਰ ਨੂੰ ਪਈਆਂ ਵੋਟਾਂ ਦੀ ਗਿਣਤੀ ਦਾ PUNJ2410201914ਕੰਮ ਅੱਜ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ ਅਤੇ ਗਿਣਤੀ ਤੋ ਬਾਅਦ ਮੌਕੇ ’ਤੇ ਹੀ ਨਤੀਜੇ ਦਾ ਵੀ ਐਲਾਨ ਕਰ ਦਿੱਤਾ ਗਿਆ।ਜ਼ਿਲ੍ਹਾ ਚੋਣ ਅਫ਼ਸਰ ਡੀ.ਪੀ ਐਸ ਖਰਬੰਦਾ ਨੇ ਚੋਣ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਚੋਣ ਵਿਚ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਭਾਜਪਾ ਦੇ ਰਾਜੇਸ਼ ਬਾਘਾ ਨੂੰ 26116 ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਉਨ੍ਹਾਂ ਦੱਸਿਆ ਕਿ ਬਲਵਿੰਦਰ ਸਿੰਘ ਧਾਲੀਵਾਰ ਨੂੰ ਕੁਲ 49215 ਵੋਟਾਂ ਹਾਸਲ ਹੋਈਆਂ ਜਦਕਿ ਰਾਜੇਸ਼ ਬਾਘਾ ਨੇ 23099 ਵੋਟਾਂ ਪ੍ਰਾਪਤ ਕੀਤੀਆਂ।ਉਨ੍ਹਾਂ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਦੇ ਸ੍ਰੀ ਭਗਤਾਨ ਦਾਸ 15990 ਵੋਟਾਂ ਹਾਸਲ ਕਰਕੇ ਤੀਸਰੇ ਅਤੇ ਲੋਕ ਇਨਸਾਫ਼ ਪਾਰਟੀ ਦੇ ਜਰਨੈਲ ਨੰਗਲ 9088 ਵੋਟਾਂ ਹਾਸਲ ਕਰਕੇ ਚੌਥੇ ਸਥਾਨ ’ਤੇ ਰਹੇ। ਉਨ੍ਹਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸ੍ਰੀ ਸੰਤੋਸ਼ ਕੁਮਾਰ ਗੋਗੀ ਨੂੰ 2910, ਆਜ਼ਾਦ ਉਮੀਦਵਾਰ ਨੀਟੂ ਨੂੰ 706, ਪੀਪਲਜ਼ ਪਾਰਟੀ ਆਫ਼ ਇੰਡੀਆ (ਡੈਮੋਕ੍ਰੇਟਿਕ) ਦੇ ਚਰਨਜੀਤ ਕੁਮਾਰ ਨੂੰ 545, ਸ਼੍ਰੋਮਣੀ ਅਕਾਲੀ ਦਲ (ਅੰਮਿ੍ਰਤਸਰ) ਦੀ ਪਰਮਜੋਤ ਕੌਰ ਗਿੱਲ ਨੂੰ 485 ਅਤੇ ਵਿਸ਼ਾਲ ਪਾਰਟੀ ਆਫ ਇੰਡੀਆ ਦੇ ਸੋਨੂੰ ਕੁਮਾਰ ਨੂੰ 340 ਵੋਟਾਂ ਮਿਲੀਆਂ।ਉਨ੍ਹਾਂ ਦੱਸਿਆ ਕਿ 966 ਵੋਟਾਂ ‘ਨੋਟਾ’ ਨੂੰ ਭੁਗਤੀਆਂ ਜਦਕਿ 12 ਵੋਟਾਂ ਰੱਦ ਹੋਈਆਂ।ਉਨ੍ਹਾਂ ਦੱਸਿਆ ਕਿ ਕੁੱਲ 185110 ਵੋਟਰਾਂ ਵਿੱਚੋਂ 102378 ਵੋਟਾਂ ਪੋਲ ਹੋਈਆਂ। ਉਨ੍ਹਾਂ ਦੱਸਿਆ ਕਿ ਸਮੁੱਚੀ ਗਿਣਤੀ ਪ੍ਰਕਿਰਿਆ ਜਨਰਲ ਆਬਜ਼ਰਵਰ ਸੌਰਭ ਭਗਤ ਦੀ ਨਿਗਰਾਨੀ ਹੇਠ ਹੋਈ, ਜਿਸ ਦੌਰਾਨ ਅਜੈ ਵੀ. ਨਾਇਕ ਵਿਸ਼ੇਸ਼ ਆਬਜ਼ਰਵਰ ਵਜੋਂ ਪਹੁੰਚੇ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply