ਪੰਜਾਬੀ ਕਹਾਣੀ ਦਾ ਮੀਲ-ਪੱਥਰ ‘ਮੈਂ ਅਯਨਘੋਸ਼ ਨਹੀਂ’- ਕਜ਼ਾਕ
ਸਮਰਾਲਾ, 27 ਅਕਤੂਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਵਲੋਂ ਪਿਛਲੇ ਦਿਨੀਂ ਕਹਾਣੀ
ਦਰਬਾਰ ਅਤੇ ਕਿਤਾਬ ਰਿਲੀਜ਼ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਕਰਵਾਇਆ ਗਿਆ।ਸਾਹਿਤ ਸਭਾ ਦੇ ਜਰਨਲ ਸਕੱਤਰ ਦੀਪ ਦਿਲਬਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕੀਤੀ।ਉਹਨਾਂ ਦੇ ਨਾਲ਼ ਉਘੇ ਕਹਾਣੀਕਾਰ ਕ੍ਰਿਪਾਲ ਕਜ਼ਾਕ, ਕਹਾਣੀਕਾਰ ਸੁਖਜੀਤ, ਮਾ. ਤਰਲੋਚਨ ਸਿੰਘ ਸਮਰਾਲਾ ਅਤੇ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਏ।
ਸਟੇਜ ਦੀ ਕਾਰਵਾਈ ਨੂੰ ਆਰੰਭ ਕਰਦਿਆਂ ਸਾਹਿਤ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਨੈਸ਼ਨਲ ਐਵਾਰਡੀ ਮੁੱਖ ਅਧਿਆਪਕ ਮੇਘ ਸਿੰਘ ਜਵੰਦਾ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਪ੍ਰੋਗਰਾਮ ਦੇ ਪਹਿਲੇ ਸ਼ੈਸ਼ਨ ਦੀ ਸ਼ੁਰੂਆਤ ਕਹਾਣੀਕਾਰ ਗੁਰਮੀਤ ਕੜਿਆਲਵੀ ਦੀ ਨਵੀਂ ਕਹਾਣੀ “ਦਰੋਣਾਚਾਰੀਆ’’ ਨਾਲ਼ ਕੀਤੀ।ਦੂਸਰੀ ਕਹਾਣੀ “ਕੰਧ’’ ਮਨਦੀਪ ਸਿੰਘ ਡਡਿਆਣਾ ਵੱਲੋਂ ਪੜ੍ਹੀ ਗਈ। ਕਹਾਣੀ ਦਰਬਾਰ ਦੀ ਤੀਸਰੀ ਅਤੇ ਆਖਰੀ ਕਹਾਣੀ “ਬਸ ਇਤਨੀ ਸੀ ਬਾਤ’’ ਸੰਦੀਪ ਸਮਰਾਲਾ ਨੇ ਸੁਣਾਈ। ਪੜ੍ਹੀਆਂ ਗਈਆਂ ਤਿੰਨੇ ਕਹਾਣੀਆਂ ਨੂੰ ਹਾਜ਼ਰ ਲੇਖਕਾਂ ਅਤੇ ਸਰੋਤਿਆਂ ਨੇ ਬੜੀ ਗੌਹ ਅਤੇ ਨ੍ਹੀਝ ਲਾ ਕੇ ਸੁਣਿਆ। ਇਹਨਾਂ ਕਹਾਣੀਆਂ ਲਈ ਸਮਾਗਮ ਵਿੱਚ ਮੁੱਖ ਵਕਤਾ ਦੇ ਤੌਰ ’ਤੇ ਸ਼ਾਮਿਲ ਹੋਏ ਵਿਦਵਾਨ ਅਤੇ ਕਹਾਣੀਕਾਰ ਕ੍ਰਿਪਾਲ ਕਜ਼ਾਕ ਨੇ ਇਨ੍ਹਾਂ ਕਹਾਣੀਆਂ ਸਬੰਧੀ ਗੱਲ ਕਰਦਿਆਂ ਕਿਹਾ ਕਿ “ਮੈਨੂੰ ਇਹ ਕਹਾਣੀਆਂ ਸੁਣ ਕੇ ਆਸ ਬੱਝੀ ਹੈ ਕਿ ਆਉਣ ਵਾਲ਼ੀ ਪੀੜ੍ਹੀ ਦੇ ਇਹ ਸਥਾਪਤ ਕਹਾਣੀਕਾਰ ਹੋਣਗੇ ਅਤੇ ਪੰਜਾਬੀ ਕਹਾਣੀ ਦਾ ਭਵਿੱਖ ਇਹਨਾਂ ਦੇ ਹੱਥਾਂ ਵਿੱਚ ਸੁਰੱਖਿਅਤ ਰਹੇਗਾ।ਕਜ਼ਾਕ ਨੇ ਜਿਥੇ ਇਹਨਾਂ ਨਵੇਂ ਕਹਾਣੀਕਾਰਾਂ ਨੂੰ ਕੁੱਝ ਨੁਕਤੇ ਸਮਝਾਏ ਓਥੇ ਹਾਜ਼ਰੀਨ ਨਾਲ਼ ਵੀ ਕਹਾਣੀ ਕਲਾ ਦੀਆਂ ਬਰੀਕੀਆਂ ਅਤੇ ਆਪਣੇ ਨਿੱਜੀ ਤਰਜ਼ਬੇ ਸਾਂਝੇ ਕੀਤੇ।
ਸਮਾਗਮ ਦੇ ਦੂਜੇ ਭਾਗ ਵਿੱਚ ਕਹਾਣੀਕਾਰ ਸੁਖਜੀਤ ਦਾ ਨਵਾਂ ਕਹਾਣੀ ਸੰਗ੍ਰਹਿ ‘‘ਮੈਂ ਅਯਨਘੋਸ਼ ਨਹੀਂ’’ ਪ੍ਰਧਾਨਗੀ ਮੰਡਲ ਵਲੋਂ ਲੋਕ-ਅਰਪਣ ਕੀਤਾ ਗਿਆ ਅਤੇ ਇਸ ਦੀ ਜਾਣ-ਪਛਾਣ ਕਰਵਾਉਂਦਿਆਂ ਮਾ. ਤਰਲੋਚਨ ਸਿੰਘ ਸਮਰਾਲਾ ਨੇ ਕਿਤਾਬ ਦੀ ਹਰੇਕ ਕਹਾਣੀ ਦੇ ਪਾਤਰਾਂ ਸਬੰਧੀ ਵਿਸਥਾਰਪੂਰਵਕ ਗੱਲਬਾਤ ਕੀਤੀ।ਇਸ ਕਿਤਾਬ ਦੇ ਲੇਖਕ ਕਹਾਣੀਕਾਰ ਸੁਖਜੀਤ ਨੇ ਕਿਤਾਬ ਦੀਆਂ ਕਹਾਣੀਆਂ ਦੀ ਸਿਰਜਣ-ਪ੍ਰਕਿਰਿਆ ਸਬੰਧੀ ਕੁੱਝ ਗੱਲਾਂ ਸਾਂਝੀਆਂ ਕੀਤੀਆਂ। ਦਰਸ਼ਨ ਬੁੱਟਰ ਨੇ ਆਪਣਾ ਪ੍ਰਧਾਨਗੀ ਭਾਸ਼ਣ ਦਿੰਦਿਆਂ ਕਿਹਾ ਕਿ ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਜਿਥੇ ਨਵੇਂ ਕਹਾਣੀਕਾਰ ਚੰਗੀਆਂ ਕਹਾਣੀਆਂ ਲਿਖ ਰਹੇ ਹਨ ਅਤੇ ਪੰਜਾਬੀ ਦੇ ਪ੍ਰਸਿੱਧ ਮੈਗਜ਼ੀਨਾਂ ਵਿੱਚ ਛਪ ਰਹੇ ਹਨ ਉਥੇ ਕਹਾਣੀਕਾਰ ਸੁਖਜੀਤ ਵਰਗੇ ਵਡੇ ਕਹਾਣੀਕਾਰ ਵੀ ਇਸ ਸਾਹਿਤ ਸਭਾ ਵਿੱਚ ਸ਼ਾਮਿਲ ਹਨ।ਇਹ ਪੰਜਾਬੀ ਸਾਹਿਤ ਸਭਾ ਸਮਰਾਲਾ ਲਈ ਹੀ ਨਹੀਂ ਇਲਾਕੇ ਦੀਆਂ ਸਾਹਿਤ ਸਭਾਵਾਂ ਲਈ ਵੀ ਮਾਣ ਵਾਲ਼ੀ ਗੱਲ ਹੈ।ਉਨ੍ਹਾਂ ਨੇ ਇਸ ਨਵੀਂ ਕਿਤਾਬ ਦੀ ਵਧਾਈ ਦਾ ਸਿਹਰਾ ਵੀ ਪੰਜਾਬੀ ਸਾਹਿਤ ਸਭਾ ਦੇ ਸਮੁੱਚੇ ਮੈਂਬਰਾਂ ਸਿਰ ਬੰਨ੍ਹਿਆ।
ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਜਲੌਰ ਸਿੰਘ ਖੀਵਾ, ਪ੍ਰੀਤ ਮਨਪ੍ਰੀਤ, ਅਨਿਲ ਫਤਹਿਗੜ੍ਹ ਜੱਟਾਂ, ਅਜਮੇਰ ਮਾਨ, ਅਮਰਜੀਤ ਕੌਰ ਮੋਰਿੰਡਾ, ਕਰਮਜੀਤ ਕੌਰ ਕਿੱਸਾਂਵਾਲ਼, ਐਡਵੋਕੇਟ ਪ੍ਰਮਿੰਦਰ ਗਿੱਲ, ਨਰਿੰਦਰ ਮਣਕੂ, ਸੁਰਜੀਤ ਸਿੰਘ ਜੀਤ, ਪਰਮ ਸਿਆਣ, ਬਲਤੇਜ ਸਿੰਘ ਬਠਿੰਡਾ, ਅਮਨਦੀਪ ਆਜ਼ਾਦ, ਦੀਪ ਦਿਲਬਰ, ਅਮਰੀਕ ਸਿੰਘ ਸਾਗੀ ਅਤੇ ਗੁਰਦੀਪ ਮਹੌਣ ਸ਼ਾਮਿਲ ਹੋਏ।ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਰਿੰਦਰ ਰਾਮਪੁਰੀ, ਜਤਿੰਦਰ ਹਾਂਸ, ਮੁਖਤਿਆਰ ਸਿੰਘ, ਕਮਲਜੀਤ ਨੀਲੋਂ, ਸਿਮਰਜੀਤ ਸਿੰਘ ਕੰਗ, ਗੁਰਭਗਤ ਗਿੱਲ, ਬਲਵੰਤ ਮਾਂਗਟ, ਗੁਰਦੀਪ ਸਿੰਘ ਕੰਗ, ਤੇਲੂ ਰਾਮ ਕੋਹਾੜਾ, ਪ੍ਰੋ.ਬਲਦੀਪ, ਪ੍ਰਮਿੰਦਰ ਸਿੰਘ ਬੈਨੀਪਾਲ, ਪਵਨਦੀਪ ਖੰਨਾ, ਸਨੇਹਇੰਦਰ ਮੀਲੂ, ਪਰਮਜੀਤ ਧੀਮਾਨ, ਦਵਿੰਦਰ ਗਰੇਵਾਲ, ਹਰਪਿੰਦਰ ਸ਼ਾਹੀ, ਬਾਬੂ ਸਿੰਘ ਚੌਹਾਨ, ਧਰਮਿੰਦਰ ਭੰਗੂ, ਸੁਰਜੀਤ ਮੰਡ, ਜਸਦੇਵ ਜੱਸ, ਗੁਰਮੁਖਦੀਪ ਮਾਛੀਵਾੜਾ, ਰੁਪਿੰਦਰ ਗਿੱਲ ਜੰਡਿਆਲੀ, ਨਿਰਭੈ ਸਿੰਘ ਸਿੱਧੂ, ਦਰਸ਼ਨ ਸਿੰਘ ਕੰਗ, ਤਰਨ ਬੱਲ, ਜੈਦੀਪ ਮੈਨਰੋ, ਲਖਵਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਉਟਾਲਾਂ, ਸੰਤੋਖ ਸਿੰਘ ਕੋਟਾਲਾ, ਗਗਨਦੀਪ ਸ਼ਰਮਾ, ਨੀਰਜ ਸਿਹਾਲਾ, ਇੰਦਰਜੀਤ ਸਿੰਘ ਕੰਗ, ਮਾ. ਦਲੀਪ ਸਮਰਾਲਾ, ਅਮਨਦੀਪ ਕੌਸ਼ਲ, ਮਾ. ਪੁਖਰਾਜ ਸਿੰਘ ਘੁਲਾਲ, ਕੇਵਲ ਮੰਜਾਲੀਆਂ, ਯਾਦੀ ਕੰਧੋਲਾ, ਕੁਲਵਿੰਦਰ ਸਿੰਘ, ਨਵਤੇਜ ਸਮਰਾਲਾ, ਸੁਖਵਿੰਦਰ ਪੱਬਮਾ, ਮਹਿੰਦਰ ਸਮਰਾਲਾ, ਸੋਹਣਜੀਤ ਕੋਟਾਲਾ, ਦਿਲਮਨਪ੍ਰੀਤ ਕੌਰ ਕੋਟਾਲਾ, ਅਮਨਦੀਪ, ਸੁਖਵੀਰ ਸਿੰਘ ਅਤੇ ਕਮਲ ਭੰਗੂ ਵਿਸ਼ੇਸ ਤੌਰ ’ਤੇ ਸ਼ਾਮਿਲ ਹੋਏ। ਅਖੀਰ ਵਿੱਚ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਸਾਰਿਆਂ ਦਾ ਪ੍ਰੋਗਰਾਮ ਵਿੱਚ ਸ਼ਾਮਿਲ ਲਈ ਧੰਨਵਾਦ ਕੀਤਾ।ਇਸ ਮੌਕੇ ਦਿਲਦੀਪ ਪ੍ਰਕਾਸ਼ਨ ਕੋਟਾਲਾ-ਸਮਰਾਲਾ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ ਜਿਸ ਤੋਂ ਪਾਠਕਾਂ ਨੇ ਵੱਡੀ ਮਾਤਰਾ ਚ ਕਿਤਾਬਾਂ ਖਰੀਦੀਆਂ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media