Monday, February 23, 2026

ਦਿੱਲੀ ਨਨਕਾਣਾ ਸਾਹਿਬ ਨਗਰ ਕੀਰਤਨ ਦਾ ਸੁਆਗਤ ਵਿਧਾਇਕ ਤੇ ਮੰਤਰੀ ਕਰਨਗੇ

ਅੰਮ੍ਰਿਤਸਰ/ ਨਵੀਂ ਦਿੱਲੀ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਵਲੋਂ ਦਿੱਲੀ ਤੋ ਨਨਕਾਣਾ ਸਾਹਿਬ ਤੱਕ Gurudwara-Nankana-Sahibਸਜਾਏ ਜਾਣ ਵਾਲੇ ਨਗਰ ਕੀਤਰਨ ਦਾ ਅੰਮ੍ਰਿਤਸਰ ਵਿੱਚ ਪੰਜ ਵਿਧਾਇਕ ਤੇ ਮੰਤਰੀ ਉਮ ਪ੍ਰਕਾਸ਼ ਸੋਨੀ, ਸੁਨੀਲ ਦੱਤੀ, ਸੁਖ ਸਰਕਾਰੀਆ, ਡਾ. ਰਾਜ ਕੁਮਾਰ ਵੇਰਕਾ ਤੇ ਮੈਂਬਰ ਪਾਰਲੀਮੈਂਟ, ਗੁਰਜੀਤ ਸਿੰਘ ਔਜਲਾ ਸੁਆਗਤ ਕਰਨਗੇ।ਹਰਜੋਤ ਸਿੰਘ ਸੰਧੂ ਨੇ ਦੱਸਿਆ ਕਿ ਨਗਰ ਕੀਰਤਨ 28 ਅਕਤੂਬਰ ਨੂੰ ਦਿੱਲੀ ਤੋ ਰਵਾਨਾ ਹੋਵੇਗਾ ਤੇ ਰਾਤ ਦਾ ਵਿਸ਼ਰਾਮ ਲੁਧਿਆਣਾ ਵਿਖੇ ਕਰਨ ਉਪਰੰਤ ਅਗਲੇ ਦਿਨ 29 ਅਕਤੂਬਰ ਨੂੰ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਵੇਗਾ ਜਿਥੇ ਰਾਤ ਦੇ ਵਿਸ਼ਰਾਮ ਕਰਨ ਉਪਰੰਤ 30 ਅਕਤੂਬਰ ਨੂੰ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ ਤੇ 31 ਅਕਤੂਬਰ ਨੂੰ ਵਾਹਗਾ ਸਰਹੱਦ ਪਾਰ ਕਰਕੇ ਨਨਕਾਣਾ ਸਾਹਿਬ ਪੁੱਜੇਗਾ।4 ਚਾਰ ਨਵੰਬਰ ਨੂੰ ਕਰਤਾਰਪੁਰ ਸਾਹਿਬ ਵਿਖੇ ਪਾਲਕੀ ਸਾਹਿਬ ਸ਼ੁਸੋਭਿਤ ਕਰਕੇ 6 ਨਵੰਬਰ ਨੂੰ ਜੱਥਾ ਵਤਨ ਵਾਪਸ ਪਰਤੇਗਾ।ਉਹਨਾਂ ਕਿਹਾ ਕਿ ਦਿੱਲੀ ਤੋਂ ਨਗਰ ਕੀਰਾਨ ਰਵਾਨਾ ਕਰਨ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਪੁੱਜਣਗੇ ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਇਸ ਮੌਕੇ ਹਾਜ਼ਰ ਹੋਣਗੇ।
              ਇਸੇ ਤਰ੍ਹਾਂ ਪੰਜਾਬ ਵਿੱਚ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਧੁੰਮਾ, ਬਾਬਾ ਰਾਮ ਸਿੰਘ, ਬਾਬਾ ਜਗਤਾਰ ਸਿੰਘ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋ ਇਲਾਵਾ ਹੋਰ ਵੀ ਸਖਸ਼ੀਅਤਾਂ ਸੁਆਗਤ ਕਰਨਗੀਆ।ਇਸ ਸਮੇ ਉਹਨਾਂ ਦੇ ਨਾਲ ਸੋਨੂੰ ਜਾਫਰ, ਪਿਊਸ਼ ਕੋਹਲੀ, ਨਰਿੰਦਰ ਸਿੰਘ ਤੇ ਨਗਰ ਕੀਤਰਨ ‘ਤੇ ਗੁਰੂ ਨਾਨਕ ਪਾਤਸ਼ਾਹ ਦਾ ਵਿਸ਼ੇਸ਼ ਗੀਤ ਤਿਆਰ ਕਰਨ ਵਾਲੇ ਲਵਪ੍ਰੀਤ ਸਿੰਘ ਹਾਜਰ ਸਨ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply