Tuesday, October 6, 2026

ਤੰਬਾਕੂ ਦੀ ਵਰਤੋਂ ਨਾ ਕਰਨ ਬਾਰੇ ਕੱਢੀ ਰੈਲੀ – ਸਹੁੰ ਵੀ ਚੁਕਾਈ ਗਈ

ਪਠਾਨਕੋਟ, 1 ਨਵੰਬਰ (ਪੰਜਾਬ ਪੋਸਟ ਬਿਊਰੋ) – ਵਿਸ਼ਵ ਤੰਬਾਕੂ ਦਿਵਸ ‘ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਡਿਪਟੀ PUNJ0111201910ਕਮਿਸ਼ਨਰ ਰਾਮਵੀਰ ਦੀ ਪ੍ਰਧਾਨਗੀ ਹੇਠ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ ਗਈ।ਇਸ ਦੇ ਨਾਲ ਰਿਸ਼ੀ ਬਲਮੀਕ ਚੌਂਕ ਤੋਂ ਸਿਵਲ ਹਸਪਤਾਲ ਪਠਾਨਕੋਟ ਤੱਕ ਕੱਢੀ ਗਈ ਜਿਲ੍ਹਾ ਪੱਧਰੀ ਰੈਲੀ ਦੀ ਸ਼ੁਰੂਅਤ ਡਿਪਟੀ ਕਮਿਸ਼ਨਰ ਨੇ ਹਰੀ ਝੰਡੀ ਦਿਖਾ ਕੇ ਕੀਤੀ।ਇਸ ਰੈਲੀ ਵਿੱਚ ਸਿਵਲ ਸਰਜਨ ਪਠਾਨਕੋਟ ਡਾ. ਰਾਕੇਸ਼ ਸਰਪਾਲ, ਜਿਲ੍ਹਾ ਸਿਹਤ ਅਫਸਰ ਡਾ. ਰੇਖਾ ਘਈ, ਡੀ.ਐਮ.ਸੀ ਡਾ. ਅਰੁਣ ਸੋਹਲ, ਜਿਲ੍ਹਾ ਐਪੀਡਿਮਾਲੋਜਿਸਟ ਡਾ. ਵਨੀਤ ਬੱਲ, ਐਸ.ਐਮ.ਓ ਡਾ. ਭੁਪਿੰਦਰ ਸਿੰਘ ਸਿਵਲ ਹਸਪਤਾਲ ਪਠਾਨਕੋਟ, ਹੈਲਥ ਇੰਸਪੈਕਟਰ ਅਤੇ ਮ.ਪ.ਹ.ਵ (ਮੇਲ) ਅਤੇ ਪਬਲਿਕ ਦੇ ਸਹਿਯੋਗ ਨਾਲ ਕੱਢੀ ਗਈ । ਆਈ.ਈ.ਸੀ ਐਕਟਿਵ ਅਧੀਨ ਪੋਸਟਰ/ਪਰਚੇ ਵੰਡ ਗਏ ਅਤੇ ਲੋਕਾਂ ਨੂੰ ਤੰਬਾਕੂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ ।
    ਇਸ ਮੌਕੇ ਜਿਲ੍ਹਾ ਟੀਕਾ ਕਰਨ ਅਫਸਰ ਡਾ. ਕਿਰਨ ਬਾਲਾ ਅਤੇ ਜਿਲ੍ਹਾ ਐਪੀਡਿਮਾਲੋਜਿਸਟ ਡਾ. ਸਰਬਜੀਤ ਕੌਰ, ਐਸ.ਐਲ.ਟੀ ਗੇਨਸ਼, ਹੇਮੰਤ ਸਰਮਾ, ਨਰੇਸ਼ ਕੁਮਾਰ, ਅਮਨਦੀਪ ਹਾਜ਼ਰ ਸਨ।
    
 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply