Sunday, March 15, 2026

ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਵਲੋਂ ਨੈਸ਼ਨਲ ਫੂਡ ਸਕਿਉੂਰਿਟੀ ਐਕਟ ਸਬੰਧੀ ਮੀਟਿੰਗ

ਪਠਾਨਕੋਟ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਡੀ.ਪੀ.ਰੈਡੀ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਚੰਡੀਗੜ੍ਹ ਦੀ ਪ੍ਰਧਾਨਗੀ ‘ਚ ਜਿਲ੍ਹਾ PUNJ0311201904ਪ੍ਰਧਾਨਗੀ ਕੰਪਲੈਕਸ ਵਿਖੇ ਮੀਟਿੰਗ ਆਯੋਜਿਤ ਕੀਤੀ ਗਈ।ਮੀਟਿੰਗ ਵਿੱਚ ਨੈਸ਼ਨਲ ਫੂਡ ਸਕਿਉੂਰਿਟੀ ਐਕਟ ਸਬੰਧੀ ਸਬੰਧਤ ਵਿਭਾਗਾਂ ਨਾਲ ਮੀਟਿੰਗ ਕਰਕੇ ਰੀਵਿਊ ਕੀਤਾ ਗਿਆ ਹੈ।ਡਿਪਟੀ ਕਮਿਸ਼ਨਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ (ਜ) ਅਭਿਜੀਤ ਕਪਲਿਸ਼, ਬਲਰਾਜ ਸਿੰਘ ਅਰਸ਼ਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਸਹਾਇਕ ਕਮਿਸ਼ਨਰ ਜਨਰਲ ਕਮ ਐਸ.ਡੀ.ਐਮ ਧਾਰਕਲ੍ਹਾਂ ਪਿਰਥੀ ਸਿੰਘ, ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਸੁਮਨਦੀਪ ਕੌਰ ਅਤੇ ਹੋਰ ਸਬੰਧਤ ਵਿਭਾਗੀ ਅਧਿਕਾਰੀ ਹਾਜ਼ਰ ਸਨ।
          ਡੀ.ਪੀ.ਰੈਡੀ ਚੇਅਰਮੈਨ ਪੰਜਾਬ ਸਟੇਟ ਫੂਡ ਕਮਿਸ਼ਨ ਚੰਡੀਗੜ੍ਹ ਨੇ ਸੰਬੋਧਤ ਕਰਦਿਆਂ ਕਿਹਾ ਕਿ ਜਿਲ੍ਹਾ ਪਠਾਨਕੋਟ ਵਿਖੇ ਜਿਲ੍ਹਾ ਫੂਡ ਸਪਲਾਈ ਕੰਟਰੋਲਰ ਪਠਾਨਕੋਟ ਅਧੀਨ 434 ਡਿਪੂ ਹੋਲਡਰ ਹਨ।ਇਹਨਾਂ ਡਿਪੂ ਹੋਲਡਰਾਂ ਵਿੱਚ ਸ਼ਿਖਇਤ ਬਕਸੇ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਜਿਲ੍ਹਾ ਸਿਖਿਆ ਅਫਸਰ (ਸੈਕੰਡਰੀ ਅਤੇ ਪ੍ਰਾਇਮਰੀ) ਪਠਾਨਕੋਟ ਵਲੋਂ ਮਿਡ ਡੇ ਮੀਲ ਸਕੀਮ ਅਧੀਨ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ ਅਤੇ ਲੋਕਲ ਬਾਡੀਜ਼ ਦੇ 556 ਸਕੂਲ ਜਿਸ ਵਿੱਚ ਪ੍ਰਾਇਮਰੀ ਪੱਧਰ ‘ਤੇ (ਪਹਿਲੀ  ਤੋਂ ਪੰਜਵੀਂ) ਜਮਾਤ ਦੇ 15159 ਅਤੇ ਅੱਪਰ ਪ੍ਰਾਇਮਰੀ (ਛੇਵੀ ਤੋਂ ਅੱਠਵੀਂ) ਜਮਾਤ ਦੇ 14009 ਬੱਚਿਆ ਨੂੰ ਦੁਪਹਿਰ ਦਾ ਖਾਣਾ ਦਿੱਤਾ ਜਾਂਦਾ ਹੈ।
          ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰੋਗਰਾਮ ਅਫਸ਼ਰ ਪਠਾਨਕੋਟ ਅਧੀਨ (ਪੇਂਡੂ ਤੇ ਸ਼ਹਿਰੀ)-5 ਬਲਾਕ ਹਨ ਜਿਨ੍ਹਾਂ ਵਿੱਚ 831 ਆਂਗਣਵਾੜੀ ਸੈਂਟਰ ਚਲਾਏ ਜਾ ਰਹੇ ਹਨ।ਇਹਨਾਂ ਆਂਗਣਵਾੜੀ ਸੈਂਟਰ ਵਿਚ ਬੱਚਿਆਂ ਨੂੰ ਪੋਸ਼ਟਿਕ ਆਹਾਰ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਨੈਸ਼ਨਲ ਫੂਡ ਸਕਿਊਰਿਟੀ ਐਕਟ ਤਹਿਤ ਜਿਲ੍ਹਾ ਪੱਧਰ ‘ਤੇ ਏ.ਡੀ.ਸੀ (ਵਿਕਾਸ) ਪਠਾਨਕੋਟ ਦੇ ਦਫਤਰ ਵਿਖੇ ਫੋਨ ਨੰਬਰ 0186-2345002 ‘ਤੇ ਸ਼ਿਕਾਇਤ ਸੈਲ ਬਣਾਇਆ ਗਿਆ ਹੈ।ਉਕਤ ਸ਼ਿਕਾਇਤ ਸੈਲ ਨੈਸ਼ਨਲ ਫੂਡ ਸਕਿਊਰਿਟੀ ਐਕਟ ਤਹਿਤ ਪ੍ਰਾਪਤ ਹੋਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰੇਗਾ।ਉਨ੍ਹਾਂ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਨੈਸ਼ਨਲ ਫੂਡ ਸਕਿਊਰਿਟੀ ਐਕਟ ਤਹਿਤ ਬਣਾਏ ਗਏ ਪੋਰਟਲ ‘ਤੇ ਕੋਈ ਵੀ ਸ਼ਿਕਾਇਤ ਪ੍ਰਾਪਤ ਨਹੀ ਹੋਈ।
               ਉਨ੍ਹਾਂ ਦੱਸਿਆ ਕਿ  ਜਿਲ੍ਹਾ ਪਠਾਨਕੋਟ ਵਿਖੇ 6 ਡਿਵੈਲਪਮੈਂਟ ਬਲਾਕਾਂ ਵਿੱਚ ਵੀ ਨੈਸ਼ਨਲ ਫੂਡ ਸਕਿਉੂਰਿਟੀ ਐਕਟ ਤਹਿਤ ਆਮ ਜਨਤਾ ਲਈ ਸ਼ਿਕਾਇਤ ਕਰਨ ਵਾਸਤੇ ਸ਼ਿਕਾਇਤ ਬਕਸੇ ਲਗਾਏ ਗਏ ਹਨ।ਜਿਸ ਉਪਰ ਜਿਲ੍ਹਾ ਪੱਧਰ ‘ਤੇ ਸਥਾਪਿਤ ਕੀਤੇ ਗਏ ਸ਼ਿਕਾਇਤ ਸੈਲ ਦਾ ਫੋਨ ਨੰਬਰ ਵੀ ਲਿਖਿਆ ਗਿਆ ਹੈ।ਇਸ ਐਕਟ ਸਬੰਧੀ ਬਲਾਕ ਪੱਧਰ ਤੇ ਸਰਪੰਚਾਂ/ਪੰਚਾਂ ਦੀਆਂ ਮੀਟਿੰਗਾਂ ਦੌਰਾਨ ਵੀ ਫੂਡ ਸਕਿਊਰਿਟੀ ਐਕਟ ਸਬੰਧੀ ਜਾਗਰੂਕ ਕੀਤਾ ਗਿਆ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply