Tuesday, March 10, 2026

ਯੂਨੀਵਰਸਿਟੀ ਵਿਖੇ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਬਾਰੇ ਲੈਕਚਰ

ਨਵੀਆਂ ਫਸਲਾਂ ਦੇ ਉਤਪਾਦਨ ‘ਚ ਰੇਡੀਏਸ਼ਨ ਦੀ ਵਰਤੋਂ` ਵਿਸ਼ੇ ‘ਤੇ ਵਿਸ਼ੇਸ਼ ਭਾਸ਼ਣ
ਅੰਮ੍ਰਿਤਸਰ, 6 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟਾਨੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ PUNJ0611201913ਵਿਭਾਗ ਵੱਲੋਂ ਬਿਸ਼ਨ ਸਿੰਘ ਸਮੁੰਦਰੀ ਮੈਮੋਰੀਅਲ ਲੈਕਚਰਸ਼ਿਪ ਐਵਾਰਡ ਲੈਕਚਰ ਦਾ ਆਯੋਜਨ ਕਰਵਾਇਆ ਗਿਆ।ਇਸ ਲੈਕਚਰ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਫਾਊਂਡਰ ਵਾਈਸ ਚਾਂਸਲਰ ਬਿਸ਼ਨ ਸਿੰਘ ਸਮੁੰਦਰੀ ਦੀ ਯਾਦ ਵਿਚ ਕਰਵਾਇਆ ਗਿਆ।ਲੈਕਚਰ ਦੀ ਪ੍ਰਧਾਨਗੀ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਨੇ ਕੀਤੀ।
          ਆਸਟਰੀਆ ਦੇ ਵਿਆਨਾ ਸਥਿਤ ਸਾਇੰਟਿਸਟ ਇੰਟਰਨੈਸ਼ਨਲ ਅਟੋਮਿਕ ਐਨਰਜੀ ਏਜੰਸੀ ਤੋਂ ਪ੍ਰੋ. ਬੇਅੰਤ ਸਿੰਘ ਆਹਲੂਵਾਲੀਆ ਨੇ `ਵੱਖ-ਵੱਖ ਨਵੀਆਂ ਫਸਲਾਂ ਦੇ ਉਤਪਾਦਨ ਵਿਚ ਰੇਡੀਏਸ਼ਨ ਦੀ ਵਰਤੋਂ` ਵਿਸ਼ੇ ਉਪਰ ਇਹ ਵਿਸ਼ੇਸ਼ ਭਾਸ਼ਣ ਦਿੱਤਾ।ਇਹ ਭਾਸ਼ਣ ਸਰਦਾਰ ਜਸਵੰਤ ਸਿੰਘ ਯਾਦਗਾਰੀ ਸਿਖਿਆ ਟਰੱਸਟ ਜਲੰਧਰ ਵੱਲੋਂ ਸਪਾਂਸਰ ਸੀ।  
          ਪ੍ਰੋ. ਬੇਅੰਤ ਸਿੰਘ ਆਹਲੂਵਾਲੀਆ ਨੇ ਤੇਲ ਦੇ ਬੀਜਾਂ, ਦਾਲਾਂ ਅਤੇ ਫੁੱਲਾਂ ਦੀਆਂ ਨਵੀਆਂ ਕਿਸਮਾਂ ਦੇ ਵਿਕਾਸ ਲਈ ਰੇਡੀਏਸ਼ਨ ਦੀ ਵਰਤੋਂ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।ਉਨ੍ਹ੍ਹਾਂ ਨੇ ਸੁਝਾਅ ਦਿੱਤਾ ਕਿ ਪ੍ਰਮਾਣੂ ਤਕਨੀਕ ਦੀ ਮਦਦ ਨਾਲ ਵਧਦੀ ਅਬਾਦੀ ਲਈ ਭੋਜਨ ਦੀਆਂ ਵਧਦੀਆਂ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਉੁਨ੍ਹਾਂ ਪੌਦਿਆਂ ਅਤੇ ਫਸਲਾਂ ਦੀਆਂ ਕਿਸਮਾਂ ਵਧਾਉਣ ਦੀ ਲੋੜ ਹੈ, ਜਿਨ੍ਹਾਂ ਨੂੰ ਘੱਟ ਬੀਮਾਰੀਆਂ ਲੱਗਣ ਅਤੇ ਚੰਗਾ ਤੇ ਗੁਣਵੱਤਾ ਵਾਲਾ ਫਲ ਦੇਣ।
ਪ੍ਰੋ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ, ਖੋਜਾਰਥੀਆਂ ਅਤੇ ਅਧਿਆਂਪਕਾਂ ਨੂੰ ਖੋਜ ਅਤੇ ਅਕਾਦਮਿਕਤਾ ਵਿਚ ਉਚੇਰੇ ਸਥਾਨ ਪ੍ਰਾਪਤ ਕਰਨ ਲਈ ਸਖਤ ਮਿਹਤਨ ਕਰਨੀ ਚਾਹੀਦੀ ਹੈ। ਡੀਨ, ਵਿਦਿਆਰਥੀ ਭਲਾਈ ਪ੍ਰੋ. ਸਰਬਜੋਤ ਸਿੰਘ ਬਹਿਲ ਨੇ ਯੂਨੀਵਰਸਿਟੀ ਦੀਆਂ ਅਕਾਦਮਿਕ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਯੂਨੀਵਰਸਿਟੀ ਆਫ ਨੌਟਰ ਡੇਮ ਤੋਂ ਪ੍ਰੋਫੈਸਰ ਐਮਰੀਟਸ, ਡਾ. ਕੇ.ਐਸ ਰਾਏ ਨੇ ਜਸਵੰਤ ਸਿੰਘ ਰਾਏ ਯਾਦਗਾਰੀ ਟਰੱਸਟਦ ਉਦੇਸ਼ਾਂ ਅਤੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।ਡਾ. ਆਹਲੂਵਾਲੀਆਂ ਨੂੰ ਬਿਸ਼ਨ ਸਿੰਘ ਸਮੁੰਦਰੀ ਐਵਾਰਡ ਪ੍ਰਦਾਨ ਕੀਤਾ ਗਿਆ, ਜਿਸ ਵਿਚ ਯਾਦਗਾਰੀ ਚਿੰਨ੍ਹ ਅਤੇ ਪੰਚੀ ਹਜ਼ਾਰ ਰੁਪਏ ਦੀ ਨਗਦ ਰਾਸ਼ੀ ਸ਼ਾਮਲ ਸੀ।   
           ਇਸ ਤੋਂ ਪਹਿਲਾਂ ਵਿਭਾਗ ਦੇ ਮੁਖੀ ਡਾ. ਮਨਪ੍ਰੀਤ ਸਿੰਘ ਭੱਟੀ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਕਣਾਰੀ ਦਿੱਤੀ।ਲੈਕਚਰਸ਼ਿਪ ਐਵਾਰਡ ਦੇ ਨੋਡਲ ਅਫਸਰ ਪ੍ਰੋ. ਅਵਿਨਾਸ਼ ਕੌਰ ਨਾਗਪਾਲ ਨੇ ਪ੍ਰੋ. ਕੇ.ਐਸ. ਰਾਏ ਦੀ ਜੀਵਨ ਅਤੇ ਟਰੱਸਟ ਬਾਰੇ ਦੱਸਿਆ।ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸਰੋਜ ਅਰੋੜਾ ਨੇ ਪ੍ਰੋ. ਆਹਲੂਵਾਲੀਆ ਬਾਰੇ ਵਿਚਾਰ ਪੇਸ਼ ਕੀਤੇ। ਡੀਨ,ਫੈਕਲਟੀ ਆਫ ਲਾਈਫ ਸਾਇੰਸਜ਼ ਪ੍ਰੋ. ਰੇਨੂ ਭਾਰਦਵਾਜ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪ੍ਰੋ. ਏ.ਕੇ ਠੁਕਰਾਲ, ਡਾ. ਏ.ਐਸ ਸੂਦਨ ਤੋਂ ਇਲਾਵਾ ਹੋਰ ਫੈਕਲਟੀ ਮੈਂਬਰ, ਵਿਦਵਾਨ ਅਤੇ ਵਿਦਿਆਰਥੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply