Sunday, September 20, 2026

ਰਾਮ ਜਨਮ ਭੂਮੀ ਨਿਆਸ ਨੂੰ ਮਿਲੇਗੀ ਵਿਵਾਦਿਤ 2.77 ਏਕੜ ਜਮੀਨ

ਅਯੋਧਿਆ ਮਾਮਲੇ `ਚ ਸੁਪਰੀਮ ਕੋਰਟ ਦਾ ਸੁਪਰੀਮ ਫੈਸਲਾ  
ਨਵੀਂ ਦਿੱਲੀ, 9 ਨਵੰਬਰ (ਪੰਜਾਬ ਪੋਸਟ ਬਿਊਰੋ) – ਰਾਮ ਜਨਮ ਭੂਮੀ-ਬਾਬਰੀ ਮਸਜਿਦ ਦੇ ਮਾਮਲੇ `ਚ ਸੁਪਰੀਮ ਕੋਰਟ ਦੇ ਪੰਜ ਜੱਜਾਂ ਦੇ ਬੈਂਚ ਨੇ ਅੱਜ Supreme Courtਸਰਬਸੰਮਤੀ ਨਾਲ ਫੈਸਲਾ ਸੁਣਾ ਦਿੱਤਾ ਹੈ।ਇਸ ਫੈਸਲੇ ਵਿੱਚ ਰਾਮ ਜਨਮ ਭੂਮੀ ਨਿਆਸ ਨੂੰ ਅਯੋਧਿਆ ਵਿੱਚ ਮੰਦਰ ਬਣਾਉਣ ਲਈ ਵਿਵਾਦਿਤ 2.77 ਏਕੜ ਜਮੀਨ ਮਿਲੇਗੀ, ਜਦਕਿ ਮੁਸਲਮਾਨਾਂ ਦੀ ਦੂਜੀ ਧਿਰ ਨੂੰ ਅਯੋਧਿਆ ਵਿੱਚ ਕਿਸੇ ਹੋਰ ਥਾਂ `ਤੇ ਮਸਜਿਦ ਬਣਾਉਣ ਲਈ 5 ਏਕੜ ਜ਼ਮੀਨ ਦਿੱਤੀ ਜਾਵੇਗੀ।ਸੁਪਰੀਮ ਕੋਰਟ ਦੇ ਚੀਫ ਜਸਟਿਸ ਰੰਜ਼ਨ ਗੋਗੋਈ ਦੀ ਅਗਵਾਈ `ਚ ਇਸ ਨਾਜ਼ੁਕ ਤੇ ਗੰਭੀਰ ਧਾਰਮਿਕ ਮਾਮਲੇ `ਚ ਬਣੇ ਪੰਜ ਮੈਂਬਰੀ ਬੈਂਚ ਨੇ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਤਿੰਨ ਮਹੀਨਿਆਂ ਵਿੱਚ ਫੈਸਲੇ ਨੂੰ ਲਾਗੂ ਕਰੇ।
    ਦੱਸਣਯੋਗ ਹੈ ਕਿ ਅੱਜ ਐਲਾਨੇ ਗਏ ਫੈਸਲੇ ਦੇ ਮੱਦੇਨਜ਼ਰ ਸੁਰੱਖਿਆ ਦੇ ਅਯੋਧਿਆ ਵਿੱਚ ਸਖਤ ਇੰਤਜ਼ਾਮ ਕੀਤੇ ਗਏ ਸਨ ਅਤੇ ਪੂਰੇ ਉਤਰ ਪ੍ਰਦੇਸ਼ ਤੇ ਜੰਮੂ ਕਸ਼ਮੀਰ, ਵਿੱਚ ਧਾਰਾ 144 ਲਗਾ ਦਿੱਤੀ ਗਈ ਸੀ।ਅਯੋਧਿਆ ਤੇ ਅਲੀਗੜ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਕੇ ਹਰਿਆਣਾ ਤੇ ਪੰਜਾਬ ਵਿੱਚ ਹਾਈ ਅਲ਼ਰਟ ਜਾਰੀ ਕੀਤਾ ਗਿਆ ਸੀ।
            ਇਸੇ ਤਰਾਂ ਨਵੀਂ ਦਿੱਲੀ ਵਿੱਚ ਪੰਜ ਜੱਜਾਂ ਦੇ ਬੈਂਚ ਵਿੱਚ ਸ਼ਾਮਲ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਅਸ਼ੋਕ ਭੂਸ਼ਨ, ਜਸਟਿਸ ਡੀ.ਵਾਈ ਚੰਦਰਾਚੂੜ, ਸ਼ਰਦ ਅਰਵਿੰਦ ਬੋਬਡੇ ਅਤੇ ਐਸ.ਏ ਨਜ਼ੀਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਸੀ ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply