ਸਮਰਾਲਾ, 14 ਨਵੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪਿੰਡ ਬੌਂਦਲੀ ਦੀ ਨੰਬਰਦਾਰ ਸ੍ਰੀਮਤੀ ਬਲਵਿੰਦਰ ਕੌਰ ਤੇ ਸਮੁੱਚੇ ਪਰਿਵਾਰ
ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਮੌਕੇ ਆਪਣੇ ਗ੍ਰਹਿ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ।ਸਮੂਹ ਨਗਰ ਨਿਵਾਸੀਆਂ ਤੋਂ ਇਲਾਵਾ ਇਲਾਕੇ ਦੀਆਂ ਨਾਮਵਰ ਸ਼ਖਸ਼ੀਅਤਾਂ ਨੇ ਇਸ ਸਮੇਂ ਸ਼ਮੂਲੀਅਤ ਕੀਤੀ।ਹਲਕਾ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ‘ਤੇ ਅਮਲ ਕਰਨਾ ਚਾਹੀਦਾ ਹੈ।ਪਰਿਵਾਰ ਵਲੋਂ ਮੁੱਖ ਮਹਿਮਾਨ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜਗਜੀਵਨ ਸਿੰਘ ਖੀਰਨੀਆਂ ਸਾਬਕਾ ਹਲਕਾ ਵਿਧਇਕ, ਜਸਮੇਲ ਸਿੰਘ ਬੌਂਦਲੀ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਮੁਖਤਿਆਰ ਸਿੰਘ ਤਹਿਸੀਲਦਾਰ, ਸੋਢੀ ਸਿੰਘ ਸਾਬਕਾ ਸਰਪੰਚ, ਜੱਸੀ ਸਰਪੰਚ, ਕਰਮ ਸਿੰਘ ਕੁਰਾਲੀ ਰਿਟਾ: ਪੀ.ਐਸ.ਪੀ.ਸੀ.ਐ, ਕੁਲਦੀਪ ਸਿੰਘ ਪੱਤਰਕਾਰ, ਜਸਵੀਰ ਕੌਰ ਖਜਾਨਾ ਵਿਭਾਗ ਮੋਹਾਲੀ, ਘੋਲਾ ਸਿੰਘ ਪੰਚ, ਨੰਬਰਦਾਰ ਬਲਜਿੰਦਰ ਸਿੰਘ, ਨੰਬਰਦਾਰ ਅਵਤਾਰ ਸਿੰਘ ਆਦਿ ਹਾਜਰ ਸਨ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Punjab Post Daily Online Newspaper & Print Media