ਚੰਡੀਗੜ੍ਹ, 14 ਨਵੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਜੀ.ਬੀ.ਪੀ ਗਰੁੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਕੁੱਝ
ਅਲਗ ਅੰਦਾਜ਼ ਨਾਲ ਮਨਾਇਆ। ਗਰੁੱਪ ਦੇ ਕਰਮਚਾਰੀਆਂ ਨੇ 550ਵੇਂ ਪੁਰਬ ਨੂੰ ਸਮਰਪਿਤ 55 ਕਿਲੋਂ ਦਾ ਕੇਕ ਕੱਟਿਆ।ਇਹ ਕੇਕ ਜ਼ਰੂਰਤਮੰਦ ਬੱਚਿਆਂ ’ਚ ਵੰਡਿਆ ਗਿਆ।ਗਰੁੱਪ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਸਤੇ ’ਤੇ ਚੱਲ ਕੇ ਸਮਾਜ ਨੂੰ ਇਕਜੁੱਟ ਕਰਨ ਦਾ ਸੰਦੇਸ਼ ਦਿੱਤਾ।ਵੱਡੀ ਗਿਣਤੀ ’ਚ ਮੌਜੂਦ ਲੋਕਾਂ ’ਚ ਕੇਕ ਨੂੰ ਪ੍ਰਸ਼ਾਦ ਦੇ ਰੂਪ ’ਚ ਵੰਡਿਆ ਗਿਆ।
ਇਸ ਮੌਕੇੇ ਅਨੂਪਮ ਗੁਪਤਾ ਡਾਇਰੈਕਟਰ ਸੇਲਜ਼ ਐਂਡ ਮਾਰਕੀਟਿੰਗ ਜੀਬੀਪੀ ਗਰੁੱਪ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਬੁਰਾਈਆਂ ਤੋਂ ਦੂਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਸੀ।ਉਨ੍ਹਾਂ ਦੇ ਦੱਸੇ ਹੋਏ ਰਸਤੇ ’ਤੇ ਚੱਲ ਕੇ ਹੀ ਸਮਾਜ ’ਚ ਫੈਲ੍ਹੀਆਂ ਕੁਰੀਤੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ।ਉਨਾਂ ਦੇ ਅਦਾਰੇ ਦੀ ਹਮੇਸ਼ਾਂ ਕੋਸ਼ਿਸ਼ ਹੁਮਦਿ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ’ਤੇ ਚੱਲਿਆ ਜਾਵੇ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media