Thursday, June 11, 2026

ਪੈਰਾਮਾਊਂਟ ਪਬਲਿਕ ਸਕੂਲ ਵਿਖੇ ਬਾਲ-ਦਿਵਸ ਮਨਾਇਆ ਗਿਆ

PPNJ1611201906

ਲੌਂਗੋਵਾਲ, 16 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਵਿਖੇ ਬਾਲ-ਦਿਵਸ ਮੌਕੇ ਇੰਟਰ ਹਾਊਸ ਐਥਲੈਟਿਕ-ਮੀਟ ਬਹੁਤ ਸ਼ਾਨਦਾਰ ਤਰੀਕੇ ਨਾਲ ਕਰਵਾਈ ਗਈ।ਅੰਤਰਰਾਸ਼ਟਰੀ ਖਿਡਾਰੀ ਹਰਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸਕੂਲ ਵਿੱਚ ਬੱਚਿਆਂ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਗਤਿਵਿਧੀਆਂ ਜਿਵੇਂ ਰੈਪਲਿੰਗ, ਬਰਮਾ-ਬ੍ਰਿਜ਼, ਲੈਡਰ-ਕਲਾਈਬਿੰਗ, ਮੰਕੀ-ਜੰਪਿਗ, ਕਮਾਂਡੋ-ਕਰਾਸਿੰਗ ਆਦਿ ਦਾ ਆਯੋਜਨ ਕੀਤਾ ਗਿਆ।ਵੱਡੇ ਬੱਚਿਆਂ ਨੇ ਮਨਪਸੰਦ ਖੇਡਾਂ ਖੇਡ 100,200,400 ਮੀਟਰ ਰੇਸ, ਹਾਈ ਜੰਪ, ਲੌਂਗ ਜੰਪ, ਸ਼ਾਟ ਪੁਟ ਅਤੇ ਰੱਸਾ-ਕਸੀ ਮੁਕਾਬਲੇ ਕਰਵਾਏ ਗਏ।400 ਮੀਟਰ ਵਰਗ (ਲੜਕੀਆਂ) ਵੀਰਪਾਲ ਕੌਰ ਅਤੇ 400 ਮੀਟਰ ਵਰਗ (ਲੜਕੇ) ਕੁਲਵਿੰਦਰ ਸਿੰਘ ਨੇ ਗੋਲਡ ਮੈਡਲ ਅਤੇ ਓਵਰਆਲ ਟਰਾਫੀ ਸਤਲੁਜ ਹਾਊਸ ਨੇ ਪ੍ਰਾਪਤ ਕੀਤੀ।
 ਸਕੂਲ ਦੇ ਐਮ.ਡੀ ਜਸਵੀਰ ਸਿੰਘ ਚੀਮਾ ਅਤੇ ਹਰਦੀਪ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਮੈਡਮ ਕਿਰਨਪਾਲ ਕੌਰ ਪ੍ਰਿੰਸੀਪਲ ਸੰਜੇ ਕੁਮਾਰ, ਡੀ.ਪੀ.ਈ ਗੋਬਿੰਦ ਸ਼ਰਮਾ, ਮੰਗਤ ਰਾਏ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਯਾਦਵਿੰਦਰ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।
   
 

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply