Sunday, March 8, 2026

ਮੇਅਰ ਪੁਰਾਣੀ ਸਬਜ਼ੀ ਮੰਡੀ ਵਿਖੇ ਖੋਖਿਆਂ ਨੂੰ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ

PUNJ2401201914ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਵਲੋਂ ਹਾਲ ਗੇਟ ਦੇ ਬਾਹਰਵਾਰ ਪੁਰਾਣੀ ਸਬਜ਼ੀ ਮੰਡੀ ਵਿਖੇ ਬੀਤੇ ਦਿਨੀ ਖੋਖਿਆਂ ਨੂੰ ਲੱਗੀ ਅੱਗ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਮੰਡੀ ਦਾ ਦੌਰਾ ਕੀਤਾ ਗਿਆ ਅਤੇ ਅੱਗ ਤੋਂ ਪਭਾਵਿਤ ਦੁਕਾਨਦਾਰਾਂ ਦੇ ਨਾਲ ਹਮਦਰਦੀ ਜਤਾਈ।
ਪ੍ਰੈਸ ਵਿਚ ਛਪੀਆਂ ਫਾਇਰ ਬ੍ਰਿਗੇਡ ਵਿਭਾਗ ਨਾਲ ਸਬੰਧਤ ਖਬਰਾਂ ਦਾ ਨੋਟਿਸ ਲੈਂਦੇ ਹੋਏ ਉਹਨਾਂ ਲੋਕਾਂ ਤੇਂ ਜਾਣਕਾਰੀ ਪ੍ਰਾਪਤ ਕੀਤੀ ਕਿ ਅਸਲ ਵਿਚ ਹੋਇਆ ਕੀ ਸੀ।ਇਸ ‘ਤੇ ਞਫਰੂਟ ਐਂਡ ਵੈਜੀਟੇਬਲ ਮਾਰਕੀਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਹਰੀਸ਼ ਤਨੇਜਾ ਸਾਬਕਾ ਕੌਸਲਰ, ਰਾਕੇਸ਼ ਮਦਾਨ ਅਤੇ ਪ੍ਰਭਾਵਤ ਦੁਕਾਨਦਾਰਾਂ ਨੇ ਦੱਸਿਆ ਕਿ ਨਗਰ ਨਿਗਮ ਦੀ ਫਾਇਰ ਬ੍ਰਿਗੇਡ ਦੇ ਅੱਗ ਵਾਲੀ ਥਾਂ ‘ਤੇ ਦੇਰੀ ਨਾਲ ਪਹੁੰਚਣ ਦੀਆਂ ਖਬਰਾਂ ਪ੍ਰੈਸ ਵਲੋਂ ਆਪਣੇ ਪੱਧਰ ‘ਤੇ ਹੀ ਲਗਾ ਦਿੱਤੀਆਂ ਗਈਆਂ ਹਨ, ਜਦਕਿ ਉਹਨਾਂ ਨੂੰ ਇਸ ਬਾਰੇ ਕੋਈ ਸ਼ਿਕਾਇਤ ਨਹੀਂ ਹੈ।ਪਰ ਮੇਅਰ ਕਰਮਜੀਤ ਸਿੰਘ ਰਿੰਟੂ ਨੇ ਭਰੋਸਾ ਦੁਆਇਆ ਕਿ ਉਹ ਮਾਮਲੇ ਦੀ ਉਚ-ਪੱਧਰੀ ਜਾਂਚ ਜਰੂਰ ਕਰਵਾਉਣਗੇ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਜ਼ਾ ਦੇਣ ਵਿਚ ਗੁਰੇਜ਼ ਨਹੀਂ ਕੀਤਾ ਜਾਵੇਗਾ।PUNJ2401201915
 ਮੇਅਰ ਨੇ ਕਿਹਾ ਕਿ ਜਦੋਂ ਦਾ ਮੌਜੂਦਾ ਹਾਊਸ ਬਣਿਆ ਹੈ ਅੱਜ ਤੱਕ ਤਕਰੀਬਨ 350 ਅੱਗ ਲੱਗਣ ਦੀਆਂ ਦੁਰਘਟਨਾਵਾਂ ਹੋ ਚੁੱਕੀਆਂ ਹਨ ਅਤੇ ਨਗਰ ਨਿਗਮ ਦੇ ਫਾਇਰ ਬ੍ਰਿਗੇਡ ਵਿਭਾਗ ਵਲਂੋ ਪੂਰੀ ਮੁਸਤੈਦੀ ਅਤੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਲੱਖਾਂ-ਕਰੋੜਾਂ ਦੇ ਮਾਲੀ ਨੁਕਸਾਨ ਤੋਂ ਇਲਾਵਾ ਅਨਮੁੱਲੀਆਂ ਜਾਨਾਂ ਵੀ ਬਚਾਈਆਂ ਗਈਆਂ ਹਨ। ਉਨਾਂ ਨੇ ਪ੍ਰਭਾਵਿਤ ਦੁਕਾਨਦਾਰਾਂ ਨੂੰ ਕਿਹਾ ਕਿ ਉਹ ਹੁਣ ਆਪਣੀਆਂ ਦੁਕਾਨਾਂ ਦੀ ਵਿਉਂਤਬੰਦੀ ਇਸ ਤਰੀਕੇ ਕਰਨ ਕਿ ਜਿਸ ਵਿਚ ਤੇਜ਼ੀ ਨਾਲ ਅੱਗ ਫੜਣ ਵਾਲੇ ਸਮਾਨ ਦਾ ਇਸਤੇਮਾਲ ਨਾ ਹੋਵੇ ਕਿਉਕਿ ਇਹ ਅੱਗ ਉਹਨਾਂ ਵਲੋਂ ਆਪਣੀਆਂ ਦੁਕਾਨਾ ਦੇ ਉਪਰ ਰੱਖੇ ਜਲਦੀ ਨਾਲ ਅੱਗ ਫੜਣ ਵਾਲੇ ਸਮਾਨ ਕਾਰਣ ਤੇਜ਼ੀ ਨਾਲ ਫੈਲੀ ਹੈ।ਮੰਡੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਮੁਆਵਜ਼ੇ ਅਤੇ ਮੰਡੀ ਵਿਚ ਖਾਲੀ ਪਈ ਥਾਂ ਵਿਚ ਫੈਲੀ ਗੰਦਗੀ ਨੂੰ ਦੂਰ ਕਰਨ ਦੀ ਮੰਗ ‘ਤੇ ਮੇਅਰ ਨੇ ਭਰੋਸਾ ਦੁਆਇਆ ਕਿ ਸਰਕਾਰ ਅਤੇ ਨਗਰ ਨਿਗਮ ਉਹਨਾਂ ਦੇ ਨਾਲ ਹੈ ਅਤੇ ਉਹ ਪ੍ਰਭਾਵਿਤ ਦੁਕਾਨਦਾਰਾਂ ਨੂੰ ਬਣਦਾ ਮੁਆਵਜਾ ਦੁਆਉਣ ਲਈ ਹਰ ਸੰਭਵ ਉਪਰਾਲਾ ਕਰਨਗੇ। ਉਨਾਂ ਨੇ  ਮੌਕੇ ‘ਤੇ ਹਾਜ਼ਰ ਨਗਰ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਸੰਦੀਪ ਸਿੰਘ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਖਾਲੀ ਪਈ ਜਗ੍ਹਾ ਵਿਚ ਬਣੇ ਪੁਰਾਣੀਆਂ ਢੱਠੀਆਂ ਖਸਤਾ ਇਮਾਰਤਾਂ ਨੂੰ ਤੁਰੰਤ ਪ੍ਰਭਾਵ ਨਾਲ ਡੇਗ ਕੇ ਗਰਾਊਂਡ ਪੱਧਰੀ ਕੀਤੀ ਜਾਵੇ।
 ਇਸ ਮੌਕੇ ਤੇ ਵਨੀਤ ਮਹਾਜਨ, ਸੁਸ਼ਾਤ ਭਾਟੀਆ ਅਸਟੇਟ ਅਫ਼ਸਰ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply