Monday, March 9, 2026

ਤੀਜੇ ਦਿਨ ਵੀ ਜਾਰੀ ਰਿਹਾ ਪਾਵਰਕਾਮ ਸੀ ਐਚ.ਬੀ ਠੇਕਾ ਕਾਮਿਆਂ ਦਾ ਪੱਕਾ ਮੋਰਚਾ

PUNJ2401201916

ਮੌੜ ਮੰਡੀ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਪਾਵਰਕਾਮ ਟ੍ਰਸਾਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਵਲੋਂ ਦਿਨ-ਰਾਤ ਦਾ ਪੱਕਾ ਮੋਰਚਾ ਵਰਦੀ ਠੰਡ ਵਿੱਚ ਵੀ ਤੀਸਰੇ ਦਿਨ ਜਾਰੀ ਰਿਹਾ।ਮੋਰਚੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ, ਸੂਬਾ ਮੀਤ ਪ੍ਰਧਾਨ ਰਾਜੇਸ਼  ਕੁਮਾਰ, ਸਰਕਲ ਪ੍ਰਧਾਨ ਚਮਕੌਰ ਸਿੰਘ, ਚਰਨਜੀਤ ਸਿੰਘ ਖਿਆਲੀ, ਰਜਤ ਕੁਮਾਰ, ਰਾਜਵੀਰ ਸਿੰਘ, ਕਰਨੈਲ ਸਿੰਘ ਸਰਕਲ ਕਮੇਟੀ ਨੇ ਭਰਾਤਰੀ ਜਥੇਬੰਦੀ ਨਾਲ ਕੀਤੀ ਮੀਟਿੰਗ ਵਿੱਚ ਵੱਖ-ਵੱਖ ਜੰਥੇਬੰਦੀਆਂ ਸ਼ਾਮਿਲ ਹੋਈਆਂ।
ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦੱਸਿਆ ਕਿ 6 ਮਹੀਨੇ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਕੱਢੇ ਕਾਮਿਆਂ ਨੂੰ ਬਹਾਲ ਕਰਵਾਉਣ ਲਈ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ।ਪੰਜਾਬ ਸਰਕਾਰ ਤੇ ਪਾਵਰਕਾਮ ਮਨੇਜਮੈਂਟ ਅਤੇ ਲੋਕਲ ਪ੍ਰਸਾਸ਼ਸਨ ਵਲੋਂ ਕੋਈ ਵੀ ਹੱਲ ਨਹੀ ਕੀਤਾ ਜਾ ਰਿਹਾ।ਨਿਗਰਾਨ ਇੰਜੀਨੀਅਰ ਵਲੋਂ ਕਿਹਾ ਜਾ ਰਿਹਾ ਹੈ ਕਿ ਇਹ ਧਰਨਾ ਫਾਲਤੂ ਦਾ ਲਗਾਇਆ ਹੋਇਆ ਹੈ।ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁੱਝ ਨਿਗਰਾਨ ਇੰਜੀਨੀਅਰ ਬਰਨਾਲਾ ਦੀ ਅਣਗਹਿਲੀ ਦੇ ਕਾਰਨ ਹੋ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਮਿਤੀ 3-4 ਅਕਤੂਬਰ ਨੂੰ ਨਿਗਰਾਨ ਇੰਜੀਨੀਅਰ ਦਫ਼ਤਰ ਵਿਖੇ ਦੋ ਰਜ਼ਾ ਧਰਨਾ ਲਗਾਇਆ ਗਿਆ ਸੀ।ਧਰਨੇ ਦੌਰਾਨ ਪ੍ਰਸ਼ਾਸਨ ਵਲੋਂ ਤਹਿਸੀਲਦਾਰ ਐਸ.ਡੀ.ਐਮ ਵਲੋਂ ਮੀਟਿੰਗ ਕਰਵਾ ਕੇ ਮੰਗਾਂ ਹੱਲ ਦਾ ਭਰੋਸਾ ਦਿੱਤਾ ਸੀ।ਜਿਸ ਵਜੋਂ ਨਿਗਰਾਨ ਇੰਜੀਨੀਅਰ ਵਲੋਂ  ਮਿਤੀ 17-9-19 ਨੂੰ ਨਵਾਂ ਟੈਂਡਰ ਜੈਨ ਇਲੈਕਟ੍ਰੀਕਲ ਨੂੰ ਕਰ ਦਿੱਤਾ ਗਿਆ ਪਰ ਉਹ ਟੈਂਡਰ ਵਿੱਚ ਵੀ ਵੱਡਾ ਘਪਲਾ ਕੀਤਾ ਗਿਆ ਜਿਸ ਵਿੱਚ ਦੋ ਮਹੀਨੇ ਦਾ ਟੈਂਡਰ ਜਾਰੀ ਕੀਤਾ ਗਿਆ।ਦੋ ਮਹੀਨੇ ਦਾ ਟੈਂਡਰ ਲੈਣ ਲਈ ਜੈਨ ਇਲੈਕਟ੍ਰੀਕਲ ਕੰਪਨੀ ਵਲੋਂ ਮੈਨੇਜਮੈਂਟ ਨੂੰ ਮਨਾਹੀ ਕਰ ਦਿੱਤੀ ਗਈ।ਪਾਵਰਕਾਮ ਵਿਚ ਵੀ ਠੇਕਾ ਕਾਮਿਆਂ ਕੋਲੋਂ ਧੱਕੇਸ਼ਾਹੀ ਨਾਲ ਕੰਮ ਲੈ ਕੇ ਉਨ੍ਹਾਂ ਨੂੰ ਤਨਖ਼ਾਹ ਜਾਰੀ ਨਹੀਂ ਕੀਤੀ ਜਾ ਰਹੀ ਸਾਰਾ ਪੈਡੀ ਸੀਜ਼ਨ ਇਸੇ ਤਰ੍ਹਾਂ ਲੰਘਾ ਦਿੱਤਾ ਗਿਆ।ਜਿਸ ਵਜੋਂ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਕਰਨਾ ਪੈ ਰਿਹਾ ਹੈ।ਜਥੇਬੰਦੀ ਵਲੋਂ ਮਿਤੀ 24-11-19 ਨੂੰ ਪਿੰਡਾਂ ਵਿੱਚ ਮਾਰਚ ਕਰਦਿਆਂ ਰਾਸ਼ਨ ਇਕੱਠਾ ਕੀਤਾ ਜਾਵੇਗਾ ਤੇ 25 ਨੂੰ ਪਰਿਵਾਰਾਂ ਸਮੇਤ ਜਾਗੋ ਮਾਰਚ, 26 ਨੂੰ ਪੰਜਾਬ ਸਰਕਾਰ ਤੇ ਪਾਵਰਕਾਮ ਮਨੇਜਮੈਂਟ ਘੜਾ ਭੰਨਿਆ ਜਾਵੇਗਾ, 27 ਨੂੰ 28,29,30 ਨਵੰਬਰ ਤੇ 1 ਦਸੰਬਰ ਨੂੰ ਪਿੰਡਾਂ ਸਹਿਰਾਂ ਵਿੱਚ ਮਾਰਚ ਅਤੇ ਡੀ.ਸੀ ਦਫਤਰ ਬਰਨਾਲਾ ਧਰਨਾ 2 ਦਸੰਬਰ ਨੂੰ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ।
 ਇਸ ਮੌਕੇ ਭਰਾਤਰੀ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹਮਾਇਤ ਕਰਦਿਆਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਤੋ ਗੁਰਵਿੰਦਰ ਸਿੰਘ ਪੰਨੂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਰੂਪ ਸਿੰਘ, ਸਾਧੂ ਸਿੰਘ ਆਦਿ ਸਾਥੀ ਵੀ ਸ਼ਾਮਿਲ ਹੋਏ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply