Sunday, March 8, 2026

ਲੰਗਰ ਗੁਰੂ ਰਾਮਦਾਸ ਜੀ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਬਿਲਕੁੱਲ ਪਾਰਦਰਸ਼ੀ -ਇੰਜ: ਸੁਖਮਿੰਦਰ ਸਿੰਘ

ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) –    ਸ਼੍ਰੋਮਣੀ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਦੇ ਵਿਸਥਾਰ ਸਬੰਧੀ ਕੁਝ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਨਕਾਰਦਿਆਂ ਇਮਾਰਤ ਦੇ ਕੰਮ ਦੀ ਅਲਾਟਮੈਂਟ ਅਤੇ ਹੋਏ ਖ਼ਰਚਿਆਂ ਦੀ ਜਾਣਕਾਰੀ ਨਸ਼ਰ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਇੰਜ: ਸੁਖਮਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਲੰਗਰ ਦੀ ਇਮਾਰਤ ਦੇ ਵਿਸਥਾਰ ਦਾ ਕੰਮ ਨਿਯਮਾਂ ਅਨੁਸਾਰ ਪਾਰਦਰਸ਼ੀ ਤਰੀਕੇ ਨਾਲ ਹੋ ਰਿਹਾ ਹੈ।ਇਸ ਕੰਮ ਦੀ ਅਲਾਟਮੈਂਟ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਕੀਤੀ ਗਈ ਸੀ। ਇੰਜ: ਸੁਖਮਿੰਦਰ ਸਿੰਘ ਨੇ ਵਿਸਥਾਰ ’ਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਮਤਾ ਨੰਬਰ 90, ਮਿਤੀ 15 ਦਸੰਬਰ 2009 ਰਾਹੀਂ ਲੰਗਰ ਦੇ ਵਿਸਥਾਰ ਲਈ ਆਰਕੀਟੈਕਟ ਦੁਆਰਾ ਦਿੱਤੇ ਗਏ ਰਫ ਕਾਸਟ ਐਸਟੀਮੇਟ ਅਨੁਸਾਰ 14 ਕਰੋੜ ਰੁਪਏ ਦੀ ਪ੍ਰਵਾਨਗੀ ਹੋਈ ਸੀ।ਇਸ ਐਸਟੀਮੇਟ ਵਿੱਚ ਕਵਰਡ ਏਰੀਆ 73,562 ਸਕੇਅਰ ਫੁੱਟ ਹੀ ਲਿਆ ਗਿਆ ਸੀ।
    ਉਨ੍ਹਾਂ ਦੱਸਿਆ ਕਿ 2013 ਵਿਚ ਪ੍ਰਾਜੈਕਟ ਮੈਨੇਜਮੈਂਟ ਕੰਪਨੀ ਵੱਲੋਂ ਸਿਵਲ ਦੇ ਕੰਮਾਂ ਦਾ ਵਿਸਥਾਰਤ ਐਸਟੀਮੇਟ ਤਿਆਰ ਕੀਤਾ ਗਿਆ, ਜਿਸ ਦੀ ਰਕਮ 17.78 ਕਰੋੜ ਬਣੀ। ਇਹ ਐਸਟੀਮੇਟ 1,12,000 ਸੁਕੇਅਰ ਫੁੱਟ ਏਰੀਏ ਅਨੁਸਾਰ ਸੀ।ਉਨ੍ਹਾਂ ਦੱਸਿਆ ਕਿ ਇਸ ਐਸਟੀਮੇਟ ਅਨੁਸਾਰ 7 ਮਾਰਚ 2013 ਨੂੰ ਅਖ਼ਬਾਰਾਂ ਰਾਹੀਂ ਇਸ਼ਤਿਹਾਰ ਦੇ ਕੇ ਈ-ਟੈਂਡਰਿੰਗ ਰਾਹੀਂ ਪ੍ਰੀ-ਕੁਆਲੀਫੀਕੇਸ਼ਨ ਕੀਤੀ ਗਈ, ਜਿਸ ਵਿਚ 3 ਫਰਮਾਂ ਯੋਗ ਪਾਈਆਂ ਗਈਆਂ। ਇਨ੍ਹਾਂ ਵਿੱਚੋਂ ਐਸ.ਐਸ. ਕੰਸਟ੍ਰਕਸ਼ਨ ਦਾ ਰੇਟ (17.78+7.75%) ਘੱਟ ਹੋਣ ਕਰਕੇ ਉਸ ਨੂੰ 30 ਸਤੰਬਰ 2013 ਨੂੰ ਕੰਮ ਦੇ ਦਿੱਤਾ ਗਿਆ।ਇੰਜ: ਸੁਖਮਿੰਦਰ ਸਿੰਘ ਨੇ ਦੱਸਿਆ ਕਿ ਲੰਗਰ ਘਰ ਦੇ ਵਿਸਥਾਰ ਲਈ ਦਿੱਤੇ ਗਏ ਟੈਂਡਰ ਰੇਟਾਂ ਅਨੁਸਾਰ ਅਤੇ ਚੱਲ ਰਹੀਆਂ ਹੋਰ ਸੇਵਾਵਾਂ (ਬਰਤਨ ਧੋਣ ਲਈ ਸ਼ੈੱਡ ਅਤੇ ਲੰਗਰ ਤਿਆਰ ਕਰਨ ਲਈ ਭੱਠੀਆਂ) ਬਹਾਲ ਰੱਖਣ ਲਈ ਇਨ੍ਹਾਂ ਦਾ ਖ਼ਰਚ ਵਿਚ ਸ਼ਾਮਲ ਕਰਕੇ ਕੰਮ ਦੀ ਲਾਗਤ 19.53 ਕਰੋੜ ਬਣੀ।ਇਸ ਵਿੱਚੋਂ ਹੁਣ ਤੀਕ 17.50 ਕਰੋੜ ਰੁਪਏ ਦੇ ਖ਼ਰਚਿਆਂ ਨਾਲ 95 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਇਮਾਰਤ ਵਿਚ ਬਿਜਲੀ, ਸੈਂਟਰੀ ਅਤੇ ਮਕੈਨੀਕਲ ਆਦਿ ਲਈ ਵੱਖ-ਵੱਖ ਸਲਾਹਕਾਰ (ਐਚ.ਪੀ.ਜੀ ਅਤੇ ਨਰਿੰਦਰ ਸਿੰਘ) ਮੁਫ਼ਤ ਸੇਵਾਵਾਂ ਦੇ ਰਹੇ ਹਨ।ਇਨ੍ਹਾਂ ਕੰਮਾਂ ’ਤੇ ਹੋਣ ਵਾਲਾ ਖ਼ਰਚ ਸਿਵਲ ਦੇ ਕੰਮਾਂ ਤੋਂ ਵੱਖਰਾ ਹੈ।
 

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply