Tuesday, November 24, 2026

ਵਾਰਡ ਨੰ: 61 ‘ਚ 20 ਲੱਖ ਦੀ ਲਾਗਤ ਨਾਲ ਬਣਾਈਆਂ ਜਾਣਗੀਆਂ ਨਵੀਂਆਂ ਸੜਕਾਂ – ਸੋਨੀ

PUNJ2401201923ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰ: 61 ਵਿੱਚ ਪੈਂਦੇ ਇਲਾਕੇ ਪਾਪੜਾਂ ਵਾਲਾ ਬਾਜ਼ਾਰ, ਮਿਸ਼ਰੀ ਵਾਲਾ ਅਤੇ ਬਾਂਸਾਂ ਵਾਲੇ ਬਾਜ਼ਾਰ ਦਾ ਦੌਰਾ ਕੀਤਾ ਗਿਆ। ਇਸੇ ਦੌਰੇ ਦੌਰਾਨ ਉਨ੍ਹਾਂ ਨੇ 20 ਲੱਖ ਦੀ ਲਾਗਤ ਨਾਲ ਇਨ੍ਹਾਂ ਬਾਜ਼ਾਰਾਂ ਵਿੱਚ ਬਣਨ ਵਾਲੀਆਂ ਨਵੀਂਆਂ ਸੜਕਾਂ ਦਾ ਉਦਘਾਟਨ ਕੀਤਾ ਗਿਆ।
     ਉਨ੍ਹਾਂ ਦੱਸਿਆ ਕਿ ਵਾਰਡ ਨੰ: 61 ਅਧੀਨ ਪੈਂਦੇ ਉਪਰੋਕਤ ਬਾਜ਼ਾਰਾਂ ਵਿੱਚ ਨਵੀਂਆਂ ਸੜਕਾਂ ਬਣਾਉਣ ਦੇ ਕੰਮ ਦੀ ਅੱਜ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਕੁੱਝ ਹੀ ਦਿਨਾਂ ਵਿੱਚ ਇਹ ਸੜਕਾਂ ਤਿਆਰ ਹੋਣ ਜਾਣਗੀਆਂ।
    ਇਸ ਮੌਕੇ ਵਾਰਡ ਨੰ: 61 ਦੀ ਕੌਂਸਲਰ ਸ੍ਰੀਮਤੀ ਕੁਲਬੀਰ ਕੌਰ, ਕੌਂਸਲਰ ਵਿਕਾਸ ਸੋਨੀ, ਏ.ਸੀ.ਪੀ ਸੈਂਟਰਲ ਸੁਖਜਿੰਦਰ ਭੱਲਾ, ਐਕਸੀਅਨ ਪੀ.ਡਬਲਿਯੂ.ਡੀ ਜਸਬੀਰ ਸਿੰਘ, ਗੁਰਦੇਵ ਸਿੰਘ ਦਾਰਾ, ਰਜਿੰਦਰ ਸਿੰਘ, ਅਮਨਪ੍ਰੀਤ ਸਿੰਘ, ਅਸ਼ੋਕ ਚੁੱਘ, ਸਤਪਾਲ ਭਟੇਜਾ, ਅਮੀਰ ਚੰਦ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply