ਅੰਮ੍ਰਿਤਸਰ/ ਚੋਗਾਵਾਂ, 26 ਨਵੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਹਾਲੀ ਵਿਖੇ ਪੰਜਾਬੀ ਸਾਹਿਤ ਸਭਾ
ਚੋਗਾਵਾਂ ਦੀ ਇਕੱਤਰਤਾ ਸੀਨੀਅਰ ਮੀਤ ਪ੍ਰਧਾਨ ਪ੍ਰਿੰ. ਗੁਰਬਾਜ ਸਿੰਘ ਛੀਨਾ ਦੀ ਪ੍ਰਧਾਨਗੀ ਹੋਈ।ਜਿਸ ਵਿੱਚ ਸਭਾ ਦਾ ਸਾਲਾਨਾ ਸਮਾਗਮ 29 ਦਸੰਬਰ ਐਤਵਾਰ ਨੂੰ ਦਾਤਾ ਬੰਦੀ ਛੋੜ ਪਬਲਿਕ ਸਕੂਲ ਅੱਡਾ ਬਾਉਲੀ ਰਾਮ ਤੀਰਥ ਰੋਡ ਵਿਖੇ ਕਰਵਾਉਣ ਦਾ ਫੈਸਲਾ ਕੀਤਾ ਗਿਆ।
ਇਸ ਸਮੇਂ ਸਰਬਸੰਮਤੀ ਨਾਲ ਕੀਤੇ ਫੈਸਲੇ ਅਨੁਸਾਰ ਪ੍ਰੋਫੈਸਰ ਸੁਰਜੀਤ ਜੱਜ ਨੂੰ ਕਵੀ ਸੋਹਣ ਸਿੰਘ ਧੌਲ ਪੁਰਸਕਾਰ, ਕਹਾਣੀਕਾਰ ਡਾ. ਸਰਘੀ ਨੂੰ ਤਲਵਿੰਦਰ ਸਿੰਘ ਪੁਰਸਕਾਰ, ਗਾਇਕ ਤੇ ਗੀਤਕਾਰ ਮੁਖਤਾਰ ਸਿੰਘ ਅਦਲੀਵਾਲਾ ਨੂੰ ਮੁਹੰਮਦ ਰਫੀ ਪੁਰਸਕਾਰ ਅਤੇ ਉਘੇ ਰੰਗਕਰਮੀ ਅਤੇ ਡਾਇਰੈਕਟਰ ਜਸਵੰਤ ਮਿੰਟੂ ਨੂੰ ਹਰਭਜਨ ਸਿੰਘ ਜੱਬਲ ਪੁਰਸਕਾਰ ਦੇਣ ਦਾ ਫ਼ੈਸਲਾ ਕੀਤਾ ਗਿਆ।ਸਭਾ ਦੇ ਅਹੁਦੇਦਾਰਾਂ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਵਿੱਚ ਸਕੱਤਰ ਚੁਣੇ ਜਾਣ ‘ਤੇ ਸਭਾ ਦੇ ਪ੍ਰਧਾਨ ਧਰਵਿੰਦਰ ਸਿੰਘ ਔਲਖ ਨੂੰ ਸਨਮਾਨਿਤ ਵੀ ਕੀਤਾ ਗਿਆ ।
ਇਸ ਮੌਕੇ ਤੇ ਮੀਤ ਪ੍ਰਧਾਨ ਸਤਨਾਮ ਔਲਖ, ਸਤਨਾਮ ਸਿੱਧੂ ਫਰੀਦਕੋਟੀ, ਹਰਜਿੰਦਰ ਸਿੰਘ ਔਲਖ, ਸੁਖਵੰਤ ਸਿੰਘ ਚੇਤਨਪੁਰੀ, ਕੁਲਵੰਤ ਸਿੰਘ ਕੰਤ, ਇਤਿਹਾਸਕਾਰ ਏ.ਐਸ.ਦਲੇਰ, ਮਹਾਂਬੀਰ ਸਿੰਘ ਗਿੱਲ ਤੇ ਸਤਨਾਮ ਸਿੰਘ ਮੂਧਲ ਆਦਿ ਹਾਜ਼ਰ ਸਨ ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media