Wednesday, June 17, 2026

‘ਅਕਾਸ਼ ਗੰਗਾ’ ਪੁਸਤਕ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 26 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਮਨੁੱਖ ਦੇ ਜੀਵਨ ਨਾਲ ਸਬੰਧਿਤ ਕਾਇਨਾਤ ’ਚ ਮੌਜ਼ੂਦ ਹਰੇਕ PPNJ2611201911ਪਹਿਲੂ ਨੂੰ ਦਰਸਾਉਂਦੀ ਅਤੇ ਉਸ ਨੂੰ ਮਹਿਸੂਸ ਕਰਨ ਦੀ ਸ਼ਕਤੀ ਨੂੰ ਉਜਾਗਰ ਕਰਦੀ ਕਵਿਤਾਵਾਂ ਵਾਲੀ ਪੁਸਤਕ ‘ਅਕਾਸ਼ ਗੰਗਾ (ਹਰਫ਼ ਕਾਇਨਾਤ ਦੇ)’ ਨੂੰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਲੋਕ ਅਰਪਿਤ ਕੀਤਾ।ਉਨ੍ਹਾਂ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅੰਡਰ ਸੈਕਟਰੀ ਧਰਮਿੰਦਰ ਸਿੰਘ ਰਟੌਲ ਨਾਲ ਵੀ ਮੌਜ਼ੂਦ ਸਨ।
                ਲੋਕ ਸਾਹਿਤ ਪ੍ਰਕਾਸ਼ਨ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਅਤੇ ਰਵੀ ਰਾਹੀ ਦੁਆਰਾ ਦਿਲਖਿੱਚਵੇਂ ਸ਼ਬਦਾਂ ਨਾਲ ਕਵਿਤਾਵਾਂ ਦੀ ਮਾਲਾ ’ਚ ਪਰੋਈ ਗਈ ਇਸ ਪੁਸਤਕ ’ਚ ਖ਼ਿਆਲਾਂ ਦੇ ਕੁੱਜੇ, ਨਵੀਂ ਸਵੇਰ, ਕੁੜੀਆਂ ਕੂੰਜਾਂ ਵਰਗੀਆਂ, ਮੇਰਾ ਰੱਬ ਰੁੱਸਿਆ, ਫ਼ਿਰਦੌਸੀ, ਤੇਰਾ ਸਾਥ, ਮਿਹਨਤਾਂ ਦੇ ਮੁੱਲ, ਮੰਜ਼ਿਲ ਦਾ ਦੁਸ਼ਮਣ, ਰੂਹਾਂ ਰੰਗਬਿਰੰਗੀਆਂ, ਜਜ਼ਬਾਤ, ਆਫ਼ਰੀਨ ਮੌਲਾ, ਕਲਾ ਨੂੰ ਲੋੜ ਨਹੀ ਸਹਾਰਿਆਂ ਦੀ, ਮਸਨੂਈ  ਹਵਾਵਾਂ, ਔਖਾ ਸਮਾਂ, ਸੁੱਚਾ ਨੱਗ ਨੂੰ ਬਹੁਤ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ।
             ਧਰਮਿੰਦਰ ਰਟੌਲ ਨੇ ਰਵੀ ਰਾਹੀ ਦੀ ਉਕਤ ਪੁਸਤਕ ਲਿਖਣ ’ਤੇ ਸ਼ਲਾਘਾ ਕਰਦਿਆਂ ਕਿਹਾ ਕਿ ਉਸ ਨੇ ਇਸ ਪੁਸਤਕ ’ਚ ਮਨੁੱਖ ਵਲੋਂ ਆਪਣੇ ਪਿੰਡੇ ’ਤੇ ਹੰਢਾਉਣ ਵਾਲੇ ਹਰੇਕ ਦੁਖ-ਸੁੱਖ, ਕੁਦਰਤੀ ਨਜਾਰਿਆਂ, ਰਿਸ਼ਤੇ ਨਾਤੇ, ਸੱਜਣ ਮਿੱਤਰ ਅਤੇ ਵਿਰਸੇ ਨਾਲ ਸਬੰਧਿਤ ਪਹਿਲੂਆਂ ਨੂੰ ਬਹੁਤ ਵਧੀਆ ਢੰਗ ਨਾਲ ਆਪਣੀ ਕਲਮ ਰਾਹੀਂ ਇਸ ਪੁਸਤਕ ’ਚ ਸਜਾਉਣ ਦਾ ਯਤਨ ਕੀਤਾ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਹੈ।
              ਇਸ ਮੌਕੇ ਬੀ.ਏ, ਐਮ.ਏ (ਲੋਕ ਪ੍ਰਸ਼ਾਸਨ), ਐਮ.ਏ (ਸੋਸ਼ਿਆਲੋਜੀ) ਤੱਕ ਵਿੱਦਿਅਕ ਯੋਗਤਾ ਪ੍ਰਾਪਤ ਰਵੀ ਰਾਹੀ ਨੇ ਇਸ ਦਾ ਸਿਹਰਾ ਆਪਣੇ ਪਿਤਾ ਸਵ: ਸਤਪਾਲ ਤੇ ਮਾਤਾ ਪਰਮਜੀਤ ਕੌਰ ਨੂੰ ਦਿੰਦਿਆਂ ਕਿਹਾ ਕਿ ਕੁਦਰਤ ਵਲੋਂ ਮੈਨੂੰ ਲਿਖਣ ਲਈ ਸਭ ਰੰਗ ਪ੍ਰਾਪਤ ਹੋਏ ਹਨ, ਜਿਨ੍ਹਾਂ ਮੈਨੂੰ ਲਿਖਣ ਦੀ ਸਮਰੱਥਾ ਬਖਸ਼ੀ ਹੈ।ਰਾਹੀ ਨੇ ਕਿਹਾ ਕਿ ਇਸ ਪਲੇਠੀ ਕਿਤਾਬ ’ਚ ਮੇਰੇ ਹਾਣੀ ਬਣੇ ਧੁੱਪਾਂ, ਛਾਵਾਂ, ਜੰਗਲ ਬੇਲੇ, ਮਿੱਟੀ, ਧੂੜਾਂ, ਚੰਨ, ਆਸਮਾਨ, ਤਾਰੇ, ਰੌਸ਼ਨੀ, ਸਧਰਾਂ, ਵਸਲਾਂ, ਰੁੱਖ, ਪਾਣੀ, ਰਿਸ਼ਮਾਂ, ਨਦੀਆਂ ਆਦਿ ਦੇ ਸਹਿਯੋਗ ਨਾਲ ਹੀ ‘ਅਕਾਸ਼ ਗੰਗਾ’ ਮੁਕੰਮਲ ਹੋਣ ’ਚ ਸਹਾਈ ਹੋਈ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply