ਪਠਾਨਕੋਟ, 27 ਨਵੰਬਰ (ਪੰਜਾਬ ਪਸੋਟ ਬਿਊਰੋ) – ਜ਼ਿਲ੍ਹਾ ਪਠਾਨਕੋਟ ਦੇ ਪ੍ਰਾਈਵੇਟ ਲੈਬਾਰਟਰੀ ਟੈਕਨੀਸ਼ੀਨਾਂ ਵਲੋਂ ਆਪਣੀਆਂ ਸਮੱਸਿਆਵਾਂ ਸਬੰਧੀ ਸਿਵਲ
ਸਰਜਨ ਪਠਾਨਕੋਟ ਡਾਕਟਰ ਅਦਿਤੀ ਸਲਾਰੀਆ ਨੂੰ ਇੱਕ ਯਾਦ ਪੱਤਰ ਦਿੱਤਾ ਗਿਆ। ਆਗੂਆਂ ਨੇ ਦੱਸਿਆ ਕਿ ਪੰਜਾਬ ਵਿਧਾਨ ਸਭਾ ਵਿੱਚ ਕਲਿਨੀਕਲ ਐਕਟ 2019 ਪਾਸ ਕੀਤਾ ਗਿਆ ਹੈ।ਉਸ ਦੀ ਕਾਪੀ ਨੈਸ਼ਨਲ ਹੈਲਥ ਮਿਸ਼ਨ ਵਲੋਂ ਸਾਰੇ ਜ਼ਿਲ੍ਹਿਆਂ ਨੂੰ ਭੇਜੀ ਗਈ ਹੈ।ਇਸ ਐਕਟ ਤਹਿਤ ਲੈਬਾਰਟਰੀ ਟੈਕਨੀਸ਼ੀਅਨ ਵਲੋਂ ਤਿਆਰ ਕੀਤੀ ਟੈਸਟਾਂ ਦੀ ਰਿਪੋਰਟ ਉਪਰ ਲੈਬਾਰਟਰੀ ਟੈਕਨੀਸ਼ੀਅਨ ਦੇ ਹਸਤਾਖਰ ਨਹੀਂ ਹੋਣਗੇ। ਉਨ੍ਹਾਂ ਦੱਸਿਆ ਕਿ ਇਹ ਸਾਡੀ ਯੋਗਤਾ ਅਨੁਸਾਰ ਠੀਕ ਨਹੀਂ ਹੈ।ਇਸ ਲਈ ਉਨ੍ਹਾਂ ਨੇ ਯਾਦ ਪੱਤਰ ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਨੂੰ ਦੇ ਕੇ ਇਸ ਉਪਰ ਵਿਚਾਰ ਕਰਨ ਦੀ ਅਪੀਲ ਕੀਤੀ।ਸਿਵਲ ਸਰਜਨ ਡਾਕਟਰ ਅਦਿਤੀ ਸਲਾਰੀਆ ਨੇ ਭਰੋਸਾ ਦਿੱਤਾ ਕਿ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਇਸ ਯਾਦ ਪੱਤਰ ‘ਤੇ ਕਾਰਵਾਈ ਕਰਕੇ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media