ਕਪੂਰਥਲਾ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਗਰੀਬ ਅਤੇ ਲੋੜਵੰਦ ਜਨਤਾ ਨੂੰ ਉਨ੍ਹਾਂ ਦੇ ਘਰ ਵਿੱਚ ਇਨਸਾਫ ਦਿਵਾਉਣ ਦੇ ਮਕਸਦ ਨਾਲ ਜਿ਼ਲ੍ਹਾ ਕਾਨੂੰਨੀ

ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਮਾਨਯੋਗ ਕਿਸ਼ੋਰ ਕੁਮਾਰ ਜਿ਼ਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਦੇ ਨਿਰਦੇਸ਼ਾਂ ਅਨੁਸਾਰ ਪਿੰਡ ਖੀਰਾਂਵਾਲੀ, ਤਹਿ. ਜਿਲ੍ਹਾ ਕਪੂਰਥਲਾ ਵਿਖੇ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰ ਦਾ ਉਦਘਾਟਨ ਅਜੀਤਪਾਲ ਸਿੰਘ ਚੀਫ ਜੂਡੀੀਅਲ ਮੈਜਿਸਟਰੇਟ-ਕਮ-ਸਕੱਤਰ ਜਿ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੇ ਕੀਤਾ।
ਉਦਘਾਟਨ ਮੋਕੇ ਉਨਾਂ ਦੱਸਿਆ ਕਿ ਇਨ੍ਹਾਂ ਵਿਲੇਜ ਲੀਗਲ ਕੇਅਰ ਐਂਡ ਸਪੋਰਟ ਸੈਂਟਰਾਂ ਦਾ ਪਿੰਡਾਂ ਵਿੱਚ ਖੋਲ੍ਹਣ ਦਾ ਮੁੱਖ ਮਨੋਰਥ ਗਰੀਬ ਅਤੇ ਲੋੜਵੰਦ ਜਨਤਾ ਜੋ ਦੂਰ ਦੁਰਾਡੇ ਪਿੰਡਾਂ ਵਿੱਚ ਰਹਿ ਰਹੀ ਹੈ, ਜੋ ਅਦਾਲਤ ਵਿੱਚ ਪੁਹੰਚ ਕਰਨ ਵਿੱਚ ਅਸਮੱਰਥ ਹੈ, ਅਜਿਹੇ ਲੋਕਾਂ ਨੂੰ ਮੁਫਤ ਕਾਨੂੰਨੀ ਸਲਾਹ ਮਸ਼ਵਰਾ ਪ੍ਰਦਾਨ ਕਰਨਾ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਨਾ ਹੈ।ਉਨ੍ਹਾਂ ਦੱਸਿਆ ਕਿ ਸੈਂਟਰ ਵਿੱਚ ਆਉਣ ਵਾਲੇ ਲੋਕਾਂ ਦੀਆਂ ਆਧਾਰ ਕਾਰਡ, ਰਾਸ਼ਨ ਕਾਰਡ, ਵੋਟਰ ਸ਼ਨਾਖਤੀ ਕਾਰਡ ਅਤੇ ਬੀ.ਪੀ.ਐਲ ਕਾਰਡ, ਬੁਢਾਪਾ ਤੇ ਵਿਧਵਾ ਪੈਨਸ਼ਨ, ਮਨਰੇਗਾ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਸੁਲਝਾਉਣ ‘ਚ ਮਦਦ ਕੀਤੀ ਜਾਵੇਗੀ।ਅਜੀਤਪਾਲ ਸਿੰਘ ਸੀ.ਜੇ.ਐਮ ਨੇ ਸੈਂਟਰ ਵਿੱਚ ਆਉਣ ਵਾਲੀ ਜਨਤਾ ਨੂੰ ਕਾਨੂੰਨੀ ਸਲਾਹ ਅਤੇ ਸਹਾਇਤਾ ਦੇਣ ਲਈ ਜਿਲ੍ਹਾ ਅਥਾਰਟੀ ਵਲੋਂ ਪ੍ਰਦੀਪ ਕੁਮਾਰ ਠਾਕੁਰ ਵਕੀਲ ਅਤੇ ਪ੍ਰਮੋਦ ਕੁਮਾਰ ਸ਼ਰਮਾ ਪੈਰਾ ਲੀਗਲ ਵਲੰਟੀਅਰ ਦੀ ਨਿਯੁੱਕਤੀ ਕੀਤੀ ਗਈ ਹੈ। ਜੋ ਸੈਂਟਰ ਵਿਖੇ ਮਹੀਨੇ ਦੇ ਹਰੇਕ ਬੁੱਧਵਾਰ ਅਤੇ ਸ਼ਨੀਵਾਰ ਆਪਣੀਆਂ ਮੁਫਤ ਸੇਵਾਵਾਂ ਦੇਣਗੇ।
ਮਾਨਯੋਗ ਜੱਜ ਸਾਹਿਬ ਨੇ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਹਾਜਰ ਜਨਤਾ ਨੂੰ ਕਾਨੂੰਨੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ।
ਇਸ ਮੋਕੇ ਡਾ: ਮਨਪ੍ਰੀਤ ਕੋਰ ਮੈਡੀਕਲ ਅਫਸਰ, ਗੁਰਮੇਲ ਸਿੰਘ ਮੈਂਬਰ ਪੰਚਾਇਤ, ਬਲਵੰਤ ਸਿੰਘ ਮੈਂਬਰ ਪੰਚਾਇਤ, ਹਰੀ ਸਿੰਘ, ਕੁਲਦੀਪ ਸਿੰਘ ਪੱਡਾ, ਜਗਜੀਤ ਸਿੰਘ ਪੱਦਮ, ਅਮਰੀਕ ਸਿੰਘ ਪੱਦਮ, ਗੁਰਪ੍ਰੀਤ ਸਿੰਘ ਪੱਡਾ, ਹਰਜੀਤ ਸਿੰਘ ਦਰਾਏਵਾਲ, ਜੋਗਿੰਦਰ ਸਿੰਘ ਪੱਡਾ, ਨਰਿੰਦਰ ਸਿੰਘ ਫੋਜੀ, ਗੁਰਮੀਤ ਸਿੰਘ ਮੈਂਬਰ ਪੰਚਾਇਤ, ਬਲਜੀਤ ਸਿੰਘ ਉਚਾ, ਅਮਿਤ ਕਪਿਲ, ਬਲਦੇਵ ਸਿੰਘ, ਬਲਵਿੰਦਰ ਸਿੰਘ ਪੱਟੀਵਾਲੇ, ਸੁਰਜੀਤ ਸਿੰਘ, ਬੁੱਧ ਸਿੰਘ, ਬਲਦੇਵ ਸਿੰਘ, ਮਨਦੀਪ ਸਿੰਘ, ਗੁਰਮੇਜ ਕੋਰ, ਹਰਜਿੰਦਰ ਕੋਰ, ਰਾਜ ਕੋਰ ਅਤੇ ਬਖਸ਼ੀਸ਼ ਸਿੰਘ ਹਾਜਰ ਸਨ।
Punjab Post Daily Online Newspaper & Print Media