ਭੀਖੀ, 7 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਵਾਰਡ ਨੰ. 4 ਦੇ ਕੋਂਸਲਰ ਮਨੋਜ ਕੁਮਾਰ (ਰੌਕੀ) ਨੇ ਕਿਹਾ ਕਿ ਸੁਨਾਮ ਰੋਡ ਤੇ ਨਹਿਰੀ ਪੁੱਲ ਦੇ
ਦੋਵੇ ਪਾਸੇ ਲਾਈਟਾਂ ਲਾਉਣ ਦਾ ਪ੍ਰਬੰਧ ਕਰ ਲਿਆ ਹੈ।ਜਿਸ ਨਾਲ ਨਹਿਰੀ ਪੁੱਲ ਉਪਰ ਵਾਪਰ ਦੇ ਹਾਦਸਿਆਂ ਤੋਂ ਵਾਹਨ ਚਾਲਕਾਂ ਨੂੰ ਰਾਹਤ ਮਿਲੇਗੀ।ਉਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਗਰ ਪੰਚਾਇਤ ਭੀਖੀ ਵੱਲੋ ਡੇਰਾ ਬਾਬਾ ਬਲਵੰਤ ਮੁਨੀ ਜੀ ਤੱਕ ਡਿਵਾਈਡਰ ਉਪਰ ਲਾਈਟਾਂ ਲਗਾਈਆ ਹੋਈਆਂ ਹਨ ਅਤੇ ਅਗੋਂ ਲਾਈਟਾਂ ਨਾ ਹੋਣ ਅਤੇ ਨਹਿਰੀ ਪੁਲ ਤੰਗ ਹੋਣ ਕਾਰਨ ਅਕਸਰ ਹੀ ਦੁਰਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਜਿਹਨਾਂ ਨਾਲ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਹੈ।ਉਹਨਾਂ ਦੱਸਿਆ ਕਿ ਪੁੱਲ ਤੋਂ ਅੱਗੇ ਸਾਇਨ ਬੋਰਡ ਤੱਕ ਦੋਵਂੇ ਪਾਸੇ ਲਾਈਟਾਂ ਲਾਉਣ ਤੋਂ ਇਲਾਵਾ ਡੇਰਾ ਬਾਬਾ ਬਲਵੰਤ ਮੁਨੀ ਜੀ ਪਾਰਕ ਵਿੱਚ ਵੀ ਲਾਈਟਾਂ ਲਗਾ ਕੇ ਰੋਸ਼ਨੀ ਦਾ ਪ੍ਰਬੰਧ ਕੀਤਾ ਜਾਵੇਗਾ ਤਾ ਜੋ ਹਨੇਰੇ ਕਾਰਨ ਵਾਪਰਦੇ ਹਾਦਸਿਆ ਤੋਂ ਲੋਕਾਂ ਨੂੰ ਨਿਜ਼ਾਤ ਮਿਲ ਸਕੇ।ਸਿੰਗਲਾ ਸਾਹਿਬ ਨੇ ਦੱਸਿਆ ਕਿ ਲਾਈਟਾਂ ਲਾਉਣ ਦਾ ਕੰਮ ਇੱਕ-ਦੋ ਦਿਨਾਂ ‘ਚ ਹੀ ਸ਼ੁਰੂ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕਸਬੇ ਦੀ ਸੁੰਦਰਤਾ ਵਿਚ ਵਾਧਾ ਕਰਨ ਹਿੱਤ ਅਤੇ ਸਵੇਰੇ ਸ਼ਾਮ ਸੈਰ ਕਰਨ ਵਾਲੇ ਨਾਗਰਿਕਾਂ ਦੀ ਸੁੱਖ ਸੁਵਿਧਾ ਲਈ ਵੀ ਨਗਰ ਪੰਚਾਇਤ ਵਲੋਂ ਨਹਿਰੀ ਪੁਲ ਤੋਂ ਲੈ ਕੇ ਸਬ-ਤਹਿਸੀਲ ਤੱਕ ਲਾਈਟਾਂ ਲਾਉਣ ਲਈ ਜਲਦ ਹੀ ਟੈਂਡਰ ਲਾ ਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਉਹ ਇਲਾਕੇ ਦੇ ਵਿਕਾਸ ਲਈ ਬਚਨਬੱਧ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media