Monday, July 6, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀ ਐਸ.ਆਈ.ਪੀ ਅਬੈਕਸ ਪ੍ਰਤੀਯੋਗਤਾ ‘ਚ ਅੱਵਲ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚੱਲ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: PPNJ1112201902ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਅਤੇ ਚੇਨਈ ਵਿਖੇ ਕਰਵਾਈ ਗਈ ਐਸ.ਆਈ.ਪੀ ਅਬੈਕਸ ਅਤੇ ਮੈਂਟਲ ਅਰਥਮੈਟਿਕ ਪ੍ਰਤੀਯੋਗਤਾ ‘ਚ ਸਕੂਲ ਤੋਂ ਮਹਿਕਦੀਪ ਕੌਰ, ਭਵਅਸੀਸ, ਜਗਬੀਰ ਸਿੰਘ, ਫਤਹਿਪ੍ਰਤਾਪ ਅਤੇ ਨੂਰਦੀਪ ਸਿੰਘ ਨੇ ਅੱਵਲ ਰਹਿ ਕੇ ਟਰਾਫੀ ਹਾਸਲ ਕੀਤੀ।ਚੰਡੀਗੜ੍ਹ ਵਿਖੇ ਹੋਈ ਇਸ ਮੁਕਾਬਲੇ ਵਿਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੇ ਵਿਦਿਆਰਥੀ ਅਰਸ਼ਨੂਰ ਸਿੰਘ ਨੇ ਤਿੰਨ ਮਿੰਟ ਵਿੱਚ ਆਪਣੇ ਦਿੱਤੇ ਹੋਏ ਪ੍ਰਸ਼ਨਾਂ ਦੇ ਉਤਰ ਦੇ ਕੇ ਪਹਿਲੇ ਰਨਰ ਅਪ ਦਾ ਸਥਾਨ ਹਾਸਲ ਕੀਤਾ।ਸਕੂਲ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਸਕੂਲ ਪਹੁੰਚਣ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ।ਇਸ ਦੌਰਾਨ ਮੁੱਖ ਅਧਿਆਪਕਾ ਸ਼੍ਰੀਮਤੀ ਰਵਿੰਦਰ ਕੌਰ ਨਰੂਲਾ ਅਤੇ ਅਬੇਕਸ ਤੋਂ ਸ਼੍ਰੀਮਤੀ ਗੁਰਦੀਪ ਕੌਰ ਵੀ ਹਾਜ਼ਰ ਸਨ।ਦੱਸਣਯੋਗ ਹੈ ਕਿ ਅੰਤਰਰਾਸ਼ਟਰੀ ਐਸ.ਆਈ.ਪੀ ਅਬੈਕਸ ਪ੍ਰਤੀਯੋਗਤਾ ਵਿੱਚ ਪੰਜਾਬ ਦੇ 1200 ਬੱਚਿਆਂ ਸਮੇਤ 7 ਦੇਸ਼ਾਂ ਦੇ ਲਗਭਗ 4000 ਵਿਦਿਆਥੀਆਂ ਨੇ ਹਿੱਸਾ ਲਿਆ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ

ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …

Leave a Reply