Tuesday, April 7, 2026

ਸਰਬੱਤ ਦਾ ਭਲਾ ਟਰੱਸਟ ਨੇ ਅਪਗ੍ਰੇਡ ਕੀਤਾ ਡਾਇਲਸਿਸ ਸੈਂਟਰ

ਪਾਸਪੋਰਟ ਅਫ਼ਸਰ ਮਨੀਸ਼ ਕਪੂਰ ਨੇ ਈ.ਐਮ.ਸੀ ਹਸਪਤਾਲ `ਚ ਕੀਤਾ ਨਵੀਂ ਮਸ਼ੀਨ ਦਾ ਉਦਘਾਟਨ

ਅੰਮ੍ਰਿਤਸਰ, 11 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਵੱਲੋਂ ਗੁਰਦੇ ਦੀ PPNJ1112201904ਬਿਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ਆਰੰਭੇ ਗਏ ਮਿਸ਼ਨ ਤਹਿਤ ਅੰਮ੍ਰਿਤਸਰ ਦੇ ਨਾਂਮਵਰ ਈ.ਐੱਮ.ਸੀ ਹਸਪਤਾਲ ਅੰਦਰ ਚੱਲ ਰਹੇ ਡਾਇਲਸਿਸ ਸੈਂਟਰ `ਚ ਟਰੱਸਟ ਵੱਲੋਂ ਇੱਕ ਹੋਰ ਨਵੀਂ ਮਸ਼ੀਨ ਲਾ ਕੇ ਇਸ ਦਾ ਵਿਸਥਾਰ ਕੀਤਾ ਗਿਆ।ਜਿਸ ਦਾ ਉਦਘਾਟਨ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਮਨੀਸ਼ ਕਪੂਰ ਨੇ ਕੀਤਾ।
ਟਰੱਸਟ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੰਧੂ, ਸਹਾਇਕ ਸਕੱਤਰ ਨਵਜੀਤ ਸਿੰਘ ਘਈ ਤੇ ਅਮਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਈ.ਐਮ.ਸੀ `ਚ ਹਸਪਤਾਲ ਦੇ ਪ੍ਰਬੰਧਕਾਂ ਦੇ ਸਹਿਯੋਗ ਸਦਕਾ ਪਿਛਲੇ ਕੁੱਝ ਸਾਲਾਂ ਤੋਂ ਟਰੱਸਟ ਵੱਲੋਂ 2 ਮਸ਼ੀਨਾਂ ਸਥਾਪਿਤ ਕਰ ਕੇ ਲੋੜਵੰਦ ਮਰੀਜ਼ਾਂ ਦੇ ਨਾ-ਮਾਤਰ ਭਾਅ ‘ਤੇ ਡਾਇਲਸਿਸ ਕਰਵਾਏ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ ਇਥੇ ਟਰੱਸਟ ਰਾਹੀਂ 35 ਦੇ ਕਰੀਬ ਗੁਰਦਾ ਰੋਗ ਤੋਂ ਪੀੜਤ ਮਰੀਜ਼ ਆਉਂਦੇ ਹਨ, ਜਿਨ੍ਹਾਂ ਦੇ ਇੱਕ ਮਹੀਨੇ ਅੰਦਰ ਕਰੀਬ 200 ਤੱਕ ਡਾਇਲਸਿਸ ਕਰਨ ਦੀ ਜ਼ਰੂਰਤ ਪੈਂਦੀ ਹੈ।ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਨੂੰ ਧਿਆਨ `ਚ ਰੱਖਦਿਆਂ ਹੋਇਆਂ ਇਸ ਡਾਇਲਸਿਸ ਸੈਂਟਰ ਦਾ ਵਿਸਥਾਰ ਕਰਦਿਆਂ ਟਰੱਸਟ ਵੱਲੋਂ ਇੱਥੇ ਇੱਕ ਹੋਰ ਡਾਇਲਸਿਸ ਮਸ਼ੀਨ ਸਥਾਪਿਤ ਕੀਤੀ ਗਈ ਹੈ।ਉਨਾਂ ਕਿਹਾ ਕਿ ਟਰੱਸਟ ਵੱਲੋਂ ਸਥਾਨਕ ਗੁਰੂ ਨਾਨਕ ਦੇਵ ਹਸਪਤਾਲ ਅੰਦਰ ਵੀ ਲੋੜਵੰਦ ਮਰੀਜ਼ਾਂ ਨੂੰ ਡਾਇਲਸਿਸ ਕਿੱਟ ਮੁਫ਼ਤ ਦਿੱਤੀ ਜਾ ਰਹੀ ਹੈ।
               ਇਸ ਦੌਰਾਨ ਪਾਸਪੋਰਟ ਅਫ਼ਸਰ ਮਨੀਸ਼ ਕਪੂਰ ਅਤੇ ਈ.ਐੱਮ.ਸੀ.ਗਰੁੱਪ ਦੇ ਡਾਇਰੈਕਟਰ ਪਵਨ ਅਰੋੜਾ, ਮੀਨੂ ਅਰੋੜਾ ਤੋਂ ਇਲਾਵਾ ਗੁਰਦਾ ਰੋਗਾਂ ਦੇ ਮਾਹਿਰ ਡਾ. ਹਰਸ਼ਰਨ ਕੌਰ ਨੇ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਕੀਤੇ ਜਾ ਰਹੇ ਇਸ ਉਪਰਾਲੇ ਲਈ ਡਾ.ਐਸ.ਪੀ ਸਿੰਘ ਓਬਰਾਏ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ।
              ਇਸ ਮੌਕੇ ਸੁਖਵਿੰਦਰ ਸਿੰਘ ਸੰਧੂ, ਰਛਪਾਲ ਸਿੰਘ, ਡਾ. ਪ੍ਰਿੰਸਰਾਜਦੀਪ ਸਿੰਘ, ਜੀਤ ਸਿੰਘ, ਜਗਤਾਰ ਸਿੰਘ (ਟੈਕਨੀਸ਼ੀਅਨ) ਆਦਿ ਵੀ ਮੌਜੂਦ ਸਨ ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply