ਕਪੂਰਥਲਾ, 11 ਦਸੰਬਰ (ਪੰਜਾਬਪੋਸਟ ਬਿਊਰੋ) – ਪੋਸ਼ਣ ਅਭਿਆਨ ਤਹਿਤ ਪੰਜਾਬ ਸਰਕਾਰ ਵੱਲੋਂ ਗਠਿਤ ਜ਼ਿਲ੍ਹਾ ਰਿਸੋਰਸ ਗਰੁੱਪ ਦੀ ਟ੍ਰੇਨਿੰਗ ਵਰਕਸ਼ਾਪ ਸਿਵਲ
ਸਰਜਨ ਡਾ. ਜਸਮੀਤ ਕੌਰ ਬਾਵਾ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਦੀ ਅਗਵਾਈ ਹੇਠ ਕਰਵਾਈ ਗਈ।ਉਨ੍ਹਾਂ ਹਾਜ਼ਰ ਅਧਿਕਾਰੀਆਂ ਨੂੰ ਅਨੀਮੀਆ, ਸਟੈਟਿੰਗ ਵੇਸਟਿੰਗ ਅਤੇ ਜਨਮ ਸਮੇਂ ਘੱਟ ਭਾਰ ਆਦਿ ਦੇ ਟੀਚਿਆਂ ਦੀ ਪ੍ਰਾਪਤੀ ਲਈ ਸਾਂਝੇ ਉਦਮ ਕਰਨ ਦੀ ਹਦਾਇਤ ਕੀਤੀ।
ਵਰਕਸ਼ਾਪ ਵਿਚ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ ਨਡਾਲਾ ਬਲਵਿੰਦਰ ਜੀਤ ਸਿੰਘ ਵੱਲੋਂ ਮਡਿੳੂਲ-1 ‘ਮਹੀਨਾਵਾਰ ਮੀਟਿੰਗ ਦੀ ਜ਼ਰੂਰਤ ਕਿਉਂ ਹੈ?’ ਅਤੇ ਮਡਿੳੂਲ-2 ‘ਹੋਮ ਵਿਜ਼ਿਟ ਪਲਾਨਰ’ ਦੀ ਵਿਸਥਾਰਤ ਜਾਣਕਾਰੀ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀਆਂ ਮੁਢਲੀਆਂ ਇਕਾਈਆਂ ਆਂਗਨਵਾੜੀ ਵਰਕਰ ਅਤੇ ਆਸ਼ਾ ਵਰਕਰ ਦੀਆਂ ਸਾਂਝੀਆਂ ਮਹੀਨਾਵਾਰ ਮੀਟਿੰਗਾਂ ਕੀਤੀਆਂ ਜਾਣ, ਜਿਨ੍ਹਾਂ ਵਿਚ ਹੋਮ ਵਿਜ਼ਿਟ ਪਲਾਨ ਕੀਤੀਆਂ ਜਾਣ। ਇਸ ਤੋਂ ਇਲਾਵਾ 0-6 ਸਾਲ ਦੇ ਬੱਚਿਆਂ ਦੇ ਅੰਕੜਿਆਂ ਨੂੰ ਸਾਂਝਾ ਕਰਨਾ, ਗਰਭਵਤੀ ਇਸਤਰੀਆਂ ਦੀ ਸਿਹਤ ਸੰਭਾਲ, ਬੱਚਿਆਂ ਦਾ ਟੀਕਾਕਰਨ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਵੇ।
ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਢਿਲਵਾਂ ਸ੍ਰੀਮਤੀ ਨਤਾਸ਼ਾ ਸਾਗਰ ਵੱਲੋਂ ਇਸ ਮੌਕੇ ਮਡਿੳੂਲ-3 ‘ਕਮਿੳੂਨਿਟੀ ਅਧਾਰਿਤ ਗਤੀਵਿਧੀਆਂ ਵਿਚ ਅੰਨਾਪ੍ਰਸਨ ਦਿਵਸ, ਸੁਪੋਸ਼ਣ ਦਿਵਸ, 3-6 ਸਾਲ ਦੇ ਬੱਚਿਆਂ ਨੂੰ ਸਕੂਲੀ ਸਿੱਖਿਆ ਲਈ ਤਿਆਰ ਕਰਨਾ, ਗਰਭਵੀ ਇਸਤਰੀਆਂ ਦੀ ਪਹਿਲੀ-ਦੂਜੀ ਤਿਮਾਹੀ ਸਬੰਧੀ ਚੈਕਅੱਪ ਬਾਰੇ ਜਾਣਕਾਰੀ ਦਿੱਤੀ ਗਈ।
ਬਾਲ ਵਿਕਾਸ ਤੇ ਪ੍ਰਾਜੈਕਟ ਅਫ਼ਸਰ ਫਗਵਾੜਾ ਸ੍ਰੀਮਤੀ ਸੁਸ਼ੀਲ ਲਤਾ ਵੱਲੋਂ ਮਡਿੳੂਲ-4 ‘ਬੱਚਿਆਂ ਵਿਚ ਸਰੀਰਕ ਵਿਕਾਸ ਮੁਲਾਂਕਣ’ ਵਿਚ ਸਰੀਰਕ ਵਿਕਾਸ ਦੀ ਪੂਰਨ ਜਾਣਕਾਰੀ ਦਿੱਤੀ ਗਈ, ਜਿਸ ਵਿਚ ਗਰੋਥ ਮੋਨੀਟਰਿੰਗ ਚਾਰਟ ਵਿਚ ਪਲਾਨਿੰਗ ਕਰਨੀ ਦੱਸੀ ਗਈ।
ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਸਨੇਹ ਲਤਾ ਵੱਲੋਂ ਸਾਰਿਆਂ ਦਾ ਟ੍ਰੇਨਿੰਗ ਵਿਚ ਆਉਣ ’ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਡਾ. ਆਸ਼ਾ ਮਾਂਗਟ, ਡਾ. ਸੋਨੀਆ, ਡਾ. ਸੁਖਵਿੰਦਰ ਕੌਰ, ਡਾ. ਕਮਲਜੀਤ ਕੌਰ, ਡਾ. ਤਾਰਾ ਸਿੰਘ, ਨਰਸਿੰਗ ਸਿਸਟਰ ਰਤਨਜੀਤ ਕੌਰ ਤੇ ਵੀਰਾਂਵਤੀ ਅਤੇ ਏ.ਐਨ.ਐਮ ਹਾਜ਼ਰ ਸਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media