Tuesday, April 7, 2026

ਵਿਧਾਇਕ ਚੀਮਾ ਤੇ ਡੀ.ਸੀ ਵੱਲੋਂ ਗੋਬਰ ਤੋਂ ਲੱਕੜ ਤਿਆਰ ਕਰਨ ਵਾਲੇ ਪ੍ਰਾਜੈਕਟ ਦਾ ਸ਼ੁੱਭ ਆਰੰਭ

ਤਿਆਰ ਲੱਕੜ ਦੀ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਵਿਚ ਹੋਵੇਗੀ ਵਰਤੋਂ

ਸੁਲਤਾਨਪੁਰ ਲੋਧੀ (ਕਪੂਰਥਲਾ), ਕਪੂਰਥਲਾ, 11 ਦਸੰਬਰ (ਪੰਜਾਬਪੋਸਟ ਬਿਊਰੋ) – ਬੇਸਹਾਰਾ ਪਸ਼ੂਆਂ ਦੇ ਰੱਖ-ਰਖਾਅ ਲਈ ਪਿੰਡ ਕਮਾਲਪੁਰ ਵਿਖੇ ਬਣਾਈ PPNJ1112201907ਗਈ ਗਊਸ਼ਾਲਾ ਵਿਚ ਗੋਬਰ ਤੋਂ ਲੱਕੜ ਤਿਆਰ ਕਰਨ ਦੇ ਵਿਲੱਖਣ ਪ੍ਰਾਜੈਕਟ ਦਾ ਉਦਘਾਟਨ ਅੱਜ ਵਿਧਾਇਕ ਨਵਤੇਜ ਸਿੰਘ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਵੱਲੋਂ ਕੀਤਾ ਗਿਆ। ਪੰਜਾਬ ਦੀ ਕਿਸੇ ਗਊਸ਼ਾਲਾ ਵਿਚ ਲਗਾਏ ਗਏ ਆਪਣੀ ਤਰ੍ਹਾਂ ਦੇ ਇਸ ਪਹਿਲੇ ਪ੍ਰਾਜੈਕਟ ਤਹਿਤ ਰੋਜ਼ਾਨਾ 2500 ਕਿਲੋ ਲੱਕੜੀ ਤਿਆਰ ਕੀਤੀ ਜਾਵੇਗੀ, ਜਿਹੜੀ ਕਿ ਸ਼ਮਸ਼ਾਨ ਘਾਟਾਂ ਅਤੇ ਭੱਠਿਆਂ ਆਦਿ ਵਿਚ ਵਰਤੋਂ ਵਿਚ ਲਿਆਂਦੀ ਜਾਵੇਗੀ।
                ਵਿਧਾਇਕ ਚੀਮਾ ਅਤੇ ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਜਿਥੇ ਗਊਸ਼ਾਲਾ ਨੂੰ ਆਮਦਨ ਹੋਵੇਗੀ, ਉਥੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਿਚ ਵੀ ਮਦਦ ਮਿਲੇਗੀ।ਉਨ੍ਹਾਂ ਦੱਸਿਆ ਕਿ ਇਸ ਪ੍ਰਾਜੈਕਟ ਤਹਿਤ ਇਕ ਗਊਸ਼ਾਲਾ ਵਿਚ ਇਕ ਵਿਸ਼ੇਸ਼ ਮਸ਼ੀਨ ਲਗਾਈ ਗਈ ਹੈ, ਜਿਸ ਨਾਲ ਗੋਲ ਅਤੇ ਚੌਰਸ ਦੋਵੇਂ ਤਰ੍ਹਾਂ ਦੀਆਂ ਲੱਕੜਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਗਊਸ਼ਾਲਾ ਵਿਚ ਰੋਜ਼ਾਨਾ 3000 ਕਿਲੋ ਦੇ ਕਰੀਬ ਗੋਬਰ ਇਕੱਤਰ ਹੁੰਦਾ ਹੈ, ਜਿਸ ਤੋਂ 2500 ਕਿਲੋ ਲੱਕੜ ਤਿਆਰ ਕੀਤੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਲੱਕੜਾਂ ਲਈ ਰੁੱਖਾਂ ’ਤੇ ਨਿਰਭਰਤਾ ਘੱਟ ਜਾਵੇਗੀ।ਚੀਮਾ ਨੇ ਕਿਹਾ ਕਿ ਇਸ ਪ੍ਰਾਜੈਕਟ ਨੂੰ ਜ਼ਿਲ੍ਹੇ ਦੇ ਪੇਂਡੂ ਖੇਤਰਾਂ ਵਿਚ ਇਕ ਪਾਇਲਟ ਪ੍ਰਾਜੈਕਟ ਵਜੋਂ ਚਲਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਉਹ ਪੂਰੇ ਸੂਬੇ ਵਿਚ ਇਸ ਸਿਸਟਮ ਨੂੰ ਲਾਗੂ ਕਰਵਾਉਣ ਦਾ ਯਤਨ ਕਰਨਗੇ।
          ਡਿਪਟੀ ਕਮਿਸ਼ਨਰ ਇੰਜ: ਖਰਬੰਦਾ ਨੇ ਇਸ ਮੌਕੇ ਕਿਹਾ ਕਿ ਪ੍ਰਧਾਨ ਮੰਤਰੀ ਰੋਜ਼ਗਾਰ ਗਾਰੰਟੀ ਯੋਜਨਾ ਤਹਿਤ ਪਿੰਡਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਜਿਹੀਆਂ ਮਸ਼ੀਨਾਂ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾ ਕੇ ਉਨ੍ਹਾਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਤਿਆਰ ਕੀਤੀ ਗਈ ਲੱਕੜ ਸ਼ਮਸ਼ਾਨ ਘਾਟਾਂ ਨੂੰ ਸਪਲਾਈ ਕੀਤੀ ਜਾਵੇਗੀ।ਡੇਰਾਂ ਸੈਦਾਂ ਦੇ ਸ਼ਮਸ਼ਾਨਘਾਟ ਨੂੰ ਇਹ ਲੱਕੜ ਸਪਲਾਈ ਕਰਨ ਲਈ ਸਮਝੌਤਾ ਸਹੀਬੱਧ ਕੀਤਾ ਗਿਆ।ਇਸ ਦੌਰਾਨ ਜ਼ਿਲ੍ਹੇ ਵਿਚ ਪਸ਼ੂਆਂ ਨੂੰ ਮੂੰਹ-ਖੁਰ ਦੇ ਟੀਕੇ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਭਰ ਵਿਚ 1 ਲੱਖ 80 ਹਜ਼ਾਰ ਪਸ਼ੂਆਂ ਨੂੰ ਮੁਫ਼ਤ ਟੀਕੇ ਲਗਾਏ ਜਾਣਗੇ।
             ਇਸ ਮੌਕੇ ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਗੁਰਦਰਸ਼ਨ ਲਾਲ ਕੁੰਡਲ, ਐਕਸੀਅਨ ਪੰਚਾਇਤੀ ਰਾਜ ਸੰਦੀਪ ਸ੍ਰੀਧਰ, ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਅਸ਼ੋਕ ਕੁਮਾਰ ਮੋਗਲਾ, ਬੀ. ਡੀ.ਪੀ.ਓ ਗੁਰਪ੍ਰਤਾਪ ਸਿੰਘ ਗਿੱਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪ੍ਰਦੀਪ ਗੋਇਲ, ਸਹਾਇਕ ਡਾਇਰੇਕਟਰ ਪਸ਼ੂ ਪਾਲਣ ਡਾ. ਦਵਿੰਦਰ ਆਨੰਦ, ਸੁਪਰਡੈਂਟ ਸਾਹਿਲ ਓਬਰਾਏ, ਡਾ. ਲਖਵਿੰਦਰ ਸਿੰਘ, ਕਪੂਰ ਚੰਦ ਗਰਗ, ਪ੍ਰਮੋਦ ਕੁਮਾਰ ਗੁਪਤਾ, ਅਸ਼ਵਨੀ ਗਰਗ, ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਰਮੇਸ਼ ਡਡਵਿੰਡੀ, ਸਤਿੰਦਰ ਸਿੰਘ ਚੀਮਾ, ਰਵਿੰਦਰ ਰਵੀ, ਦਵਿੰਦਰ ਪਾਲ ਸਿੰਘ ਆਹੂਜਾ, ਡੀ. ਐਲ. ਐਸ. ਏ ਦੇ ਮੈਂਬਰ ਸੰਜੀਵ ਕੁਮਾਰ, ਡਾ. ਰਮੇਸ਼ ਸ਼ਰਮਾ, ਗਊਸ਼ਾਲਾ ਦੇ ਮੈਨੇਜਰ ਰਾਜੇਸ਼ ਕੁਮਾਰ, ਸਰਪੰਚ ਕੁਲਦੀਪ ਸਿੰਘ ਮੋਠਾਂਵਾਲ, ਸਰਪੰਚ ਮਨਦੀਪ ਸਿੰਘ ਅਲਾਦਿੱਤਾ, ਸਰਪੰਚ ਕੁਲਦੀਪ ਸਿੰਘ ਡਡਵਿੰਡੀ, ਸਰਪੰਚ ਕੁਲਵੰਤ ਸਿੰਘ ਕੋਟਲਾ, ਉੱਪ ਚੇਅਰਮੈਨ ਬਲਾਕ ਸੰਮਤੀ, ਉੱਪ ਚੇਅਰਮੈਨ ਬਲਾਕ ਸੰਮਤੀ ਮੰਗਲ ਸਿੰਘ ਭੱਟੀ, ਬਲਾਕ ਸੰਮਤੀ ਮੈਂਬਰ ਸਿੰਦਰਪਾਲ ਤੇ ਰਤਨ ਸਿੰਘ, ਗੁਰਬਚਨ ਸਿੰਘ ਸੇਚਾਂ, ਮਲਕੀਤ ਸਿੰਘ ਨੰਬਰਦਾਰ, ਅੰਗਰੇਜ਼ ਸਿੰਘ ਢਿੱਲੋਂ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।

Check Also

ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ

ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …

Leave a Reply