Sunday, March 22, 2026

ਪੰਜਾਬ ਸਰਕਾਰ ਚੰਡੀਗੜ੍ਹ ਨੇੜੇ ਬਣਾਵੇਗੀ ਫਿਲਮ ਸਿਟੀ – ਐਡੀਸ਼ਨਲ ਡਾਇਰੈਕਟਰ ਟੂਰਿਜ਼ਮ ਤੇ ਕਲਚਰ

ਪੀ.ਐਚ.ਡੀ ਚੈਂਬਰ ਵਲੋਂ ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਸੈਮੀਨਾਰ

ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਬਾਲੀਵੁੱਡ ਵਿੱਚ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦੇ PPNJ1412201904ਹੋਏ ਪੰਜਾਬ ਸਰਕਾਰ ਨੇ ਚੰਡੀਗੜ੍ਹ ਨੇੜੇ ਫਿਲਮਸਿਟੀ ਵਸਾਉਣ ਦਾ ਫੈਸਲਾ ਕੀਤਾ ਹੈ।ਇਸ ਸਬੰਧ ਵਿੱਚ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਫਿਲਮਸਿਟੀ ਬਣਨ ਨਾਲ ਜਿਥੇ ਪੰਜਾਬੀ ਸਿਨੇਮਾ ਨੂੰ ਮਜਬੂਤੀ ਮਿਲੇਗੀ ਉਥੇ ਹੀ ਬਾਲੀਵੁੱਡ ਤੋਂ ਇਥੇ ਪਹੰੁਚਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੂੰ ਵੀ ਚੰਗੀ ਲੋਕੇਸ਼ਨ ਮਿਲ ਸਕੇਗੀ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਟੂਰਿਜ਼ਮ ਅਤੇ ਕਲਚਰ ਅਫੇਅਰ ਵਿਭਾਗ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਲਖਮੀਰ ਸਿੰਘ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ 14ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੌਰਾਨ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ‘ਪੰਜਾਬ ਟੂਜਿਰਜ਼ਮ: ਮੌਕੇ ਅਤੇ ਚਣੌਤੀਆਂ’ ਵਿਸ਼ਸੇ ‘ਤੇ ਆਯੋਜਿਤ ਸੈਮੀਨਾਰ ਵਿੱਚ ਭਾਗ ਲੈ ਰਹੇ ਟੂਰਿਜ਼ਮ ਨਾਲ ਜੁੜੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਾਲੂ ਮਾਲੀ ਸਾਲ ਦੌਰਾਨ ਟੂਰਿਜ਼ਮ ਦੇ ਖੇਤਰ ਨੂੰ ਉਤਸਾਹਿਤ ਕਰਨ ਲਈ 215 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਬਜਟ ਨੂੰ ਅਗਲੇ ਸਾਲ ਦੌਰਾਨ ਵਧਾ ਕੇ 227 ਕਰੋੜ ਤੱਕ ਲੈਕੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ 2 ਸਾਲ ਦੌਰਾਨ ਘਰੇਲੂ ਟੂਰਿਜ਼ਮ ਵਿੱਚ 27 ਪ੍ਰਤੀਸ਼ਤ ਅਤੇ ਵਿਦੇਸ਼ੀ ਟੂਰਿਜ਼ਮ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਈਆ ਹੈ।
            ਲਖਮੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਅਤੇ ਧਾਰਮਿਕ ਟੂਰਿਜ਼ਮ ਦੇ ਖੇਤਰ ਵਧੇਰੇ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਵਲੋਂ ਚੰਡੀਗੜ੍ਹ ਨੇੜੇ ਵਸਾਏ ਜਾ ਰਹੇ ਮੈਡੀਸਿਟੀ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣਗੀ।ਇਸ ਤੋਂ ਇਲਾਵਾ ਅੰਮਿ੍ਰਤਸਰ, ਵਿਰਾਸਤ ਏ ਖਾਲਸਾ ਜਿਥੇ ਸਮੁੱਚੇ ਏਸ਼ੀਆ ਵਿੱਚ ਪਹਿਲੇ ਸਥਾਨ ਤੇ ਹਨ ਉਥੇ ਹੀ ਸਰਕਾਰ ਵਲੋਂ ਹੁਣ ਕਰਤਾਰਪੁਰ ਸਾਹਿਬ ਵਿਖੇ ਬਣਾਏ ਜਾ ਰਹੇ ਐਗਜੀਬਿਸ਼ਨ ਸੈਂਟਰ ਦਾ ਵੀ ਟੂਰਿਸ਼ਟਾਂ ਨੂੰ ਲਾਭ ਮਿਲੇਗਾ।
            ਇਸ ਮੌਕੇ ਤੇ ਇਤਿਹਾਸਕਾਰ ਹਰਬੀਰ ਸਿੰਘ ਰੰਧਾਵਾ, ਵਿਸ਼ਲਾਈਫ ਰਿਸਰਚ ਐਂਡ ਇਵੈਲੂਏਸ਼ਨ ਦੇ ਕੋ ਫਾਊਂਡਰ ਪੰਕਜ ਸਿੰਘ, ਸੰਗਰੂਰ ਹੈਰੀਟੇਜ਼ ਪ੍ਰੀਵੈਨਸਨ ਸੁਸਾਇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸੀਬਿਆ, ਪੰਜਾਬ ਨੌਰਦਨ ਇੰਡੀਆ, ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰ ਦੇ ਚੇਅਰਮੈਨ ਮਨਮੀਤ ਸਿੰਘ, ਹੋਟਲ ਐਂਡ ਰੈਸਟੋਰੇਂਟ ਐਸੋਸੀਏਸ਼ਨ ਅੰਮਿ੍ਰਤਸਰ ਦੇ ਜਰਨਲ ਸਕੱਤਰ ਪਿਯੂਸ਼ ਕਪੂਰ ਸਮੇਤ ਟੂਰ ਐਂਡ ਟਰੈਵਲ ਇੰਡਸਟਰੀ ਨਾਲ ਜੂੜੇ ਕਈ ਆਗੂਆਂ ਨੇ ਵਿਭਾਗੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਮਹਿਤਾ, ਉਪਦੇਸ਼ਕ ਆਰ.ਐਸ ਸਚਦੇਵਾ, ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਸਮੇਤ ਕਈ ਪਤਵੰਤੇ ਹਾਜਰ ਸਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply