Saturday, March 14, 2026

ਅਗਰਵਾਲ ਸਭਾ ਦਾ ਵਫਦ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਹੋਇਆ ਰਵਾਨਾ

ਲੌਂਗੋਵਾਲ, 15 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਸੁਨਾਮ ਦਾ ਇੱਕ ਵਫ਼ਦ ਪ੍ਰਧਾਨ ਮਨਪ੍ਰੀਤ ਬਾਂਸਲ ਦੀ ਅਗਵਾਈ ‘ਚ ਧਾਰਮਿਕ PPNJ1512201921ਸਥਾਨਾਂ ਦੇ ਦਰਸ਼ਨਾਂ ਲਈ ਸਥਾਨਕ ਮਹਾਰਾਜਾ ਅਗਰਸੈਨ ਚੌਕ ਵਿਚੋਂ ਮਹਾਰਾਜਾ ਅਗਰਸੈਨ ਜੀ ਦਾ ਅਸ਼ੀਰਵਾਦ ਲੈਣ ਤੋਂ ਬਾਅਦ ਰਵਾਨਾ ਹੋਇਆ।ਸਭਾ ਪ੍ਰਧਾਨ ਮਨਪ੍ਰੀਤ ਬਾਂਸਲ ਨੇ ਦੱਸਿਆ ਕਿ ਸਭਾ ਦਾ ਵਫਦ ਮਾਤਾ ਚਿੰਤਪੁਰਨੀ, ਜਵਾਲਾ ਜੀ ਅਤੇ ਬਗਲਾ ਮੁਖੀ ਮੰਦਿਰਾਂ ਦੇ ਦਰਸ਼ਨ ਕਰਕੇ ਐਤਵਾਰ ਨੂੰ ਵਾਪਸ ਆਵੇਗਾ।ਉਨ੍ਹਾਂ ਕਿਹਾ ਕਿ ਮਨੁੱਖ ਨੂੰ ਆਪਣੀ ਜਿੰਦਗੀ ਦੌਰਾਨ ਦੁਨੀਆਦਾਰੀ ਦੇ ਕੰਮਾਂ ਦੇ ਨਾਲ ਨਾਲ ਧਾਰਮਿਕ ਕੰਮਾਂ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ।
ਇਸ ਮੌਕੇ ਸਭਾ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਸਿੰਗਲਾ, ਸਾਬਕਾ ਪ੍ਰਧਾਨ ਰਵੀ ਕਮਲ ਗੋਇਲ, ਵਿਕਰਮ ਗਰਗ, ਹਰੀ ਦੇਵ ਗੋਇਲ, ਜਗਦੀਸ਼ ਸਿੰਗਲਾ, ਕ੍ਰਿਸ਼ਨ ਸੰਦੋਹਾ, ਜਤਿੰਦਰ ਜੈਨ, ਕਾਲਾ ਧਰਮ ਗੁੜੀਆ, ਰਾਜੀਵ ਬਿੰਦਲ ਆਦਿ ਵੀ ਮੌਜੂਦ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply