ਪਹਿਲਾਂ ਵੀ 44 ਪ੍ਰਾਇਮਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਨੂੰ ਚੁੱਕੇ ਹਨ ਸਮਾਰਟ
ਲੌਂਗੋਵਾਲ, 15 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਹਲਕਾ
ਸੁਨਾਮ ਵਿਚ ਵਿਦਿਅਕ ਪਿਛੜੇਪਣ ਨੂੰ ਦੂਰ ਕਰਨ ਅਤੇ ਨਵੀਨਤਮ ਪੜਾਉਣ ਵਿਧੀ ਮੁਹੱਈਆ ਕਰਵਾਉਣ ਦੀ ਛੇੜੀ ਮੁਹਿੰਮ ਤਹਿਤ ਹਲਕਾ ਸੁਨਾਮ ਦੇ 44 ਪ੍ਰਾਈਮਰੀ ਸਕੂਲਾਂ ਨੂੰ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤਾ ਗਿਆ ਹੈ ਅਤੇ ਇਸੀ ਲੜੀ ਦੇ ਤਹਿਤ ਉਨਾਂ ਨੇ ਹਲਕੇ ਦੇ ਚਾਰ ਹੋਰ ਪ੍ਰਾਇਮਰੀ ਸਕੂਲਾਂ ਜਿਨਾਂ ਵਿਚ ਚੱਠੇ ਸੇਖਵਾਂ, ਭਰੂਰ, ਅਮਰੂ ਕੋਟੜਾ ਅਤੇ ਅਕਾਲਗੜ ਨੂੰ ਵੀ ਸਮਾਰਟ ਸਕੂਲ ਵਿਚ ਤਬਦੀਲ ਕਰਾ ਦਿੱਤਾ ਹੈ ਅਤੇ ਇਨਾਂ ਸਕੂਲਾ ਵਿਚ ਸਮਾਰਟ ਕਲਾਸਰੂਮ ਲਈ ਲੋੜੀਂਦੇ ਪ੍ਰੋਜੈਕਟਰ, ਸਕਰੀਨ ਅਤੇ ਆਡਿਓ ਵੀਡਿਓ ਨਾਲ ਸਬੰਧਿਤ ਉਪਕਰਨ ਦਿੱਤੇ ਗਏ ਹਨ।ਇਸ ਸਬੰਧੀ ਸਕੂਲਾਂ ਵਿਚ ਸਕਰੀਨ ਤੇ ਜਦੋਂ ਪਾਠਕ੍ਰਮ ਨਾਲ ਸਬੰਧਿਤ ਪੜ੍ਹਨ ਸਮੱਗਰੀ ਦਿਖਾਈ ਗਈ ਤਾਂ ਬੱਚਿਆਂ ਦੀ ਪੜਨ ਵਿਚ ਦਿਲਚਸਪੀ ਅਤੇ ਉਤਸ਼ਾਹ ਕਾਫੀ ਜਿਆਦਾ ਦੇਖਣ ਨੂੰ ਮਿਲਿਆ।ਅਰੋੜਾ ਨੇ ਕਿਹਾ ਨਵੀਨਤਮ ਪੜਾਉਣ ਵਿਧੀ ਰਾਹੀਂ ਜੇਕਰ ਵਿਦਿਆਰਥੀ ਕੇਂਦਰਿਤ ਕਲਾਸ ਕਰਕੇ ਇਸ ਨੂੰ ਇੰਟਰੈਕਟਿਵ ਬਣਾਇਆਂ ਜਾਵੇ ਤਾਂ ਬੇਹਤਰੀਨ ਵਿਦਿਅਕ ਨਤੀਜਿਆਂ ਨੂੰ ਪਾਇਆ ਜਾ ਸਕਦਾ ਹੈ ਇਹ ਤਾਂ ਹੀ ਸੰਭਵ ਹੈ ਜੇਕਰ ਸਮਾਰਟ ਕਲਾਸਾਂ ਰਾਹੀਂ ਬੱਚਿਆਂ ਦਾ ਧਿਆਨ ਪੜਾਈ ਵੱਲ ਦਿਲਚਸਪ ਢੰਗ ਨਾਲ ਕੇਂਦਿਰਤ ਕੀਤਾ ਜਾਵੇ।ਇਸ ਸਭ ਨੂੰ ਦੇਖਦੇ ਹੋਏ ਜਨ ਸਹਿਯੋਗ ਨਾਲ ਪ੍ਰਾਈਮਰੀ ਸਕੂਲਾਂ ਨੂੰ ਸਮਾਰਟ ਬਣਾਉਣ ਦੀ ਮੁਹਿੰਮ ਵਿੱਢੀ ਗਈ ਹੈ ਤਾਂ ਕਿ ਹਲਕੇ ਦੇ ਵਿਦਿਆਰਥੀਆਂ ਦਾ ਮੁੱਢ ਬੇਹਤਰੀਨ ਹੋ ਸਕੇ ਅਤੇ ਹਲਕੇ ਦੇ ਵਿਦਿਆਰਥੀ ਮੁਕਾਬਲੇ ਦੇ ਇਸ ਯੁੱਗ ਵਿਚ ਮਜਬੂਤ ਆਧਾਰ ਬਣਾ ਸਕਣ।ਇਸ ਮੁਹਿੰਮ ਤਹਿਤ ਹੋਰ ਵੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਇਆ ਜਾਵੇਗਾ।ਪਿੰਡਾਂ ਦੇ ਲੋਕਾਂ ਨੇ ਵਿਧਾਇਕ ਅਮਨ ਅਰੋੜਾ ਦੀ ਇਸ ਮੁਹਿੰਮ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਉਨਾ ਦੇ ਬੱਚੇ ਹੁਣ ਵਧੀਆ ਤਕਨੀਕ ਨਾਲ ਪੜਾਈ ਦੀ ਸ਼ੁਰੂਆਤ ਕਰਨਗੇ।ਜਿਸ ਨਾਲ ਉਨਾ ਦਾ ਮੁੱਢਲਾ ਵਿਦਿਅਕ ਸਫਰ ਮਜ਼ਬੂਤੀ ਨਾਲ ਸ਼ੁਰੂ ਹੋਵੇਗਾ।
ਇਸ ਮੌਕੇ ਲਾਭ ਸਿੰਘ ਨੀਲੋਵਾਲ, ਹਰਪ੍ਰੀਤ ਸਿੰਘ ਹੰਝਰਾ, ਮਨੀ ਸਰਾਓ, ਮਨੀ ਚੱਠੇ ਸੇਖਵਾਂ, ਬਲਵਿੰਦਰ ਸਿੰਘ ਚੱਠਾ ਸਕੂਲ ਪ੍ਰਿੰਸੀਪਲ ਲਲਿਤਾ ਕੁਮਾਰੀ ਤੋਂ ਇਲਾਵਾ ਸਕੂਲ ਸਟਾਫ ਅਤੇ ਪਿੰਡ ਵਾਸੀ ਮੌਜੂਦ ਸਨ।
Punjab Post Daily Online Newspaper & Print Media